Gold Price Today: ਸਿਰਫ ਦੇਖਣ ਜੋਗਾ ਰਹਿ ਗਿਆ ਸੋਨਾ, ਕੀਮਤਾਂ 'ਚ ਲਗਾਤਾਰ ਵਾਧੇ ਨੇ ਖਰੀਦਾਦਰਾਂ ਦੇ ਪੈਰ ਉਖਾੜੇ

ਸੋਨੇ ਦੇ ਸ਼ੋਅਰੂਮਾਂ’ਚ ਪਸਰੀ ਚੁੱਪ , ਉੱਚੀਆਂ ਕੀਮਤਾਂ ਨੇ ਗਾਹਕਾਂ ਨੂੰ ਬਾਜ਼ਾਰ ਤੋਂ ਕੀਤਾ ਦੂਰ

Ravinder Sharma Picture
Published On

ਸੰਗਰੂਰ (ਨਰੇਸ਼ ਕੁਮਾਰ)। ਕੌਮਾਂਤਰੀ ਬਾਜਾਰ ਵਿੱਚ ਹੋ ਰਹੀ ਹਲਚਲ ਅਤੇ ਵਿਆਹਾਂ ਦੇ ਸੀਜਨ ਦੀ ਮੰਗ ਕਾਰਨ ਸੋਨੇ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਸੋਨੇ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਨਿਵੇਸਕਾਂ ਨੂੰ ਜਿੱਥੇ ਖੁਸ ਕੀਤਾ ਹੈ, ਉੱਥੇ ਹੀ ਮੱਧ ਵਰਗੀ ਪਰਿਵਾਰਾਂ ਲਈ ਸੋਨਾ ਖਰੀਦਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਤਾਜਾ ਕੀਮਤਾਂ ਅਨੁਸਾਰ ਪ੍ਰਤੀ ਦਸ ਗ੍ਰਾਮ ਸੋਨਾ ਦਾ ਭਾਅ 1. 50 ਲੱਖ ਦੇ ਕਰੀਬ ਚਲ ਰਿਹਾ ਹੈ।

ਸਰਾਫਾ ਬਾਜਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ

ਗਲੋਬਲ ਅਨਿਸਚਿਤਤਾ: ਦੁਨੀਆ ਭਰ ਵਿੱਚ ਚੱਲ ਰਹੀਆਂ ਭੂ-ਰਾਜਨੀਤਿਕ ਤਣਾਅ (ਜਿਵੇਂ ਜੰਗ ਦੇ ਹਾਲਾਤ) ਕਾਰਨ ਨਿਵੇਸਕ ਸੋਨੇ ਨੂੰ ਸਭ ਤੋਂ ਸੁਰੱਖਿਅਤ ਨਿਵੇਸ ਮੰਨ ਰਹੇ ਹਨ।
ਡਾਲਰ ਦੀ ਮਜਬੂਤੀ: ਅੰਤਰਰਾਸਟਰੀ ਪੱਧਰ ‘ਤੇ ਮੁਦਰਾ ਬਾਜਾਰਾਂ ਵਿੱਚ ਉਤਾਰ-ਚੜ੍ਹਾਅ ਦਾ ਸਿੱਧਾ ਅਸਰ ਸੋਨੇ ਦੀ ਕੀਮਤ ‘ਤੇ ਪੈ ਰਿਹਾ ਹੈ।
ਵਿਆਹਾਂ ਦਾ ਸੀਜਨ: ਭਾਰਤ ਵਿੱਚ ਵਿਆਹਾਂ ਦੇ ਸੀਜਨ ਕਾਰਨ ਸਥਾਨਕ ਬਾਜਾਰਾਂ ਵਿੱਚ ਗਹਿਣਿਆਂ ਦੀ ਮੰਗ ਕਾਫੀ ਵਧ ਗਈ ਹੈ ਪਰ ਸੋਨੇ ਦੇ ਮਹਿੰਗੇ ਭਾਅ ਕਾਰਨ ਗ੍ਰਾਹਕ ਜ਼ਿਆਦਾ ਖਰੀਦਾਦਾਰੀ ਨਹੀਂ ਕਰ ਪਾ ਰਹੇ ਹਨ।

Gold-Price-Today
Gold Price Today: ਸਿਰਫ ਦੇਖਣ ਜੋਗਾ ਰਹਿ ਗਿਆ ਸੋਨਾ, ਕੀਮਤਾਂ 'ਚ ਲਗਾਤਾਰ ਵਾਧੇ ਨੇ ਖਰੀਦਾਦਰਾਂ ਦੇ ਪੈਰ ਉਖਾੜੇ


 
ਵਧਦੀਆਂ ਕੀਮਤਾਂ ਕਾਰਨ ਬਾਜਾਰਾਂ ਵਿੱਚ ਗਾਹਕਾਂ ਦੀ ਭੀੜ ਘੱਟ ਦੇਖਣ ਨੂੰ ਮਿਲ ਰਹੀ ਹੈ। ਲੋਕ ਹੁਣ ਨਵਾਂ ਸੋਨਾ ਖਰੀਦਣ ਦੀ ਬਜਾਏ ਪੁਰਾਣੇ ਗਹਿਣਿਆਂ ਨੂੰ ਹੀ ਐਕਸਚੇਂਜ ਕਰਵਾਉਣ ਨੂੰ ਪਹਿਲ ਦੇ ਰਹੇ ਹਨ। ਜਿਊਲਰਾਂ ਦਾ ਕਹਿਣਾ ਹੈ ਕਿ ਜੇਕਰ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ, ਤਾਂ ਆਉਣ ਵਾਲੇ ਦਿਨਾਂ ਵਿੱਚ ਵਿਕਰੀ ‘ਤੇ ਹੋਰ ਮਾੜਾ ਅਸਰ ਪੈ ਸਕਦਾ ਹੈ।

 ਸੰਗਰੂਰ ਦੇ ਸੋਨੇ ਦੇ ਵਪਾਰੀ ਰਾਮ ਪ੍ਰਤਾਪ ਜਵੈਲਰ ਵਾਲਿਆਂ ਦਾ ਕਹਿਣਾ ਹੈ ਕਿ ਮਹਿੰਗੇ ਸੋਨੇ ਕਾਰਨ ਆਮ ਲੋਕਾਂ ਦੀ ਖਰੀਦਦਾਰੀ ਅੱਧੀ ਰਹਿ ਗਈ ਹੈ। ਵਿਆਹਾਂ ਦੇ ਸੀਜਨ ਵਿਚ ਸੋਨਾ ਤਾਂ ਲੋਕ ਖਰੀਦ ਰਹੇ ਹਨ ਪਰ ਲੋੜ ਮੁਤਾਬਿਕ ਜਾਂ ਘੱਟ ਹੀ ਖਰੀਦਦਾਰੀ ਕਰ ਰਹੇ ਹਨ ਜਾਂ ਕੁਝ ਲੋਕ ਪੁਰਾਣਾ ਘਰੇ ਪਿਆ ਸੋਨਾ ਹੀ ਦੁਬਾਰਾ ਤੁੜਵਾ ਕੇ ਬਣਵਾ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੀ ਸੋਚ ਹੈ ਕਿ ਇਸ ਸਮੇਂ ਚਲ ਰਹੀ ਇਰਾਨ ਤੇ ਅਮਰੀਕਾ ਦੀ ਲੜਾਈ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਘਟਣ ਦੇ ਆਸਾਰ ਹਨ। ਇਸ ਲਈ ਖਰੀਦਾਦਾਰੀ ਤੋਂ ਰੁਕੇ ਹੋਏ ਹਨ। ਇਸ ਲਈ ਸਾਡੀ ਦੁਕਾਨਦਾਰੀ ਦਾ ਪਹਿਲਾਂ ਨਾਲੋਂ ਅੱਧੇ ਅੱਧ ਦਾ ਫਰਕ ਪਿਆ ਹੋਇਆ ਹੈ। ਦੂਜੇ ਪਾਸੇ ਸੋਨੇ ਦੇ ਨਿਵੇਸ਼ ਕਰਨ ਵਾਲਿਆਂ ਦੇ ਚਿਹਰਿਆਂ ਤੇ ਜਰੂਰ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿਉਕਿ ਵਧਦੇ ਭਾਅ ਨੇ ਨਿਵੇਸ਼ਕਾਂ ਲਈ ਜਰੂਰ ਫਾਇਦਾ ਕੀਤਾ ਹੈ।

ਇਸ ਤਰਾਂ ਸੰਗਰੂਰ ਦੇ ਇਕ ਹੋਰ ਮਸ਼ਹੂਰ ਸੋਨੇ ਦੇ ਵਪਾਰ ਸੁਖਵਿੰਦਰ ਵਰਮਾ (ਪੱਪੂ) ਦਾ ਕਹਿਣਾ ਹੈ ਕਿ ਸੋਨੇ ਦੇ ਭਾਅ ਦਾ ਉਤਰਾਵ ਚੜਾ ਕਾਰਨ ਲੋਕ ਖਰੀਦਦਾਰੀ ਕਰਨ ਲਈ ਦਤੁੱਚੀ ’ਚ ਹਨ ਸਾਡੀ ਦੁਕਾਨਦਾਰੀ ਪਹਿਲਾ ਨਾਲੋ ਡਾਊਨ ਹੈ। ਉਨਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਤੇ ਚਲ ਰਹੀਆਂ ਤਰਾਂ ਤਰਾਂ ਦੀਆਂ ਅਫਵਾਹਾਂ ਕਾਰਨ ਖਰੀਦਦਾਰੀ ਤੋਂ ਰੁਕੇ ਹੋਏ ਹਨ ਕਿਉਕਿ  ਸੋਨੇ ਦਾ ਭਾਅ 1.90 ਪ੍ਰਤੀ 10 ਗ੍ਰਾਮ ਤੇ 1. 50 ਪ੍ਰਤੀ 10 ਗ੍ਰਾਮ ਤੇ ਆ ਗਿਆ । ਅਜੇ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਕਿਉਕਿ ਚਾਂਦੀ ਦਾ ਰੇਟ ਵੀ ਇਕ ਦਮ ਵਧ ਕੇ ਨੀਚੇ ਆ ਗਿਆ ਹੈ। ਮਾਰਕਿਟ ’ਚ ਸੋਨੇ ਤੇ ਚਾਂਦੀ ਦੇ ਭਾਅ ’ਚ ਅਜੇ ਅਪ ਡਾਊਨ ਚਲ ਰਿਹਾ ਹੈ. ਅਜਿਹੇ ’ਚ ਆਮ ਲੋਕਾਂ ਜਾਂ ਗਰੀਬ ਲੋਕ ਸੋਨੇ ਦੀ ਖਰੀਦਾਦਰੀ ਨਹੀਂ ਕਰ ਪਾ ਰਹੇ ਹਨ। ਬਹੁਤ ਮਜਬੂਰੀ ਜਾ ਵਿਆਹ ਦੇ ਮੌਕੇ  ਤੇ ਲੋੜ ਮੁਤਾਬਿਕ ਹੀ ਖਰੀਰਦਾਰੀ ਕਰ ਰਹੇ ਹਨ।

About The Author

Related Posts