Patiala News: ਪਟਿਆਲਾ ਦੇ ਨਾਮਵਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ ਪੁਲਿਸ ਹਾਈ ਅਲਰਟ 'ਤੇ , ਪੰਜਾਬ ਦੇ ਰਾਜਪਾਲ ਦੇ ਪਟਿਆਲਾ ਚ ਪ੍ਰੋਗਰਾਮ

Ravinder Sharma Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਕਈ ਨਾਮਵਰ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਵਾਲੇ ਈਮੇਲ ਮਿਲੇ ਹਨ।   ਪਟਿਆਲਾ ਪੁਲਿਸ ਵੀ ਡੌਗ ਸਕੁਐਡ ਦੇ ਨਾਲ ਸਕੂਲਾਂ ਵਿੱਚ ਪਹੁੰਚੀ ਅਤੇ ਇਮਾਰਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਸਾਵਧਾਨੀ ਦੇ ਤੌਰ 'ਤੇ, ਸਕੂਲਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ ਹੈ ਅਤੇ ਸਕੂਲ ਖਾਲੀ ਕਰ ਦਿੱਤੇ ਹਨ । ਵੱਡੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਰਾਜਪਾਲ ਵੀ ਪਟਿਆਲਾ ਅੰਦਰ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ।

Patiala-News-Ok

 ਪੁਸ਼ਟੀ ਕਰਦੇ ਹੋਏ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੰਮ 'ਤੇ ਹਾਂ ਅਤੇ ਸਕੂਲ ਦੇ ਕੰਪਲੈਕਸ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਨਿੱਜੀ ਸਕੂਲਾਂ ਨੂੰ ਅੱਜ ਦੀ ਧਮਕੀ ਮਿਲੀ ਹੈ।  ਪਤਾ ਲੱਗਾ ਹੈ ਕਿ ਵਾਈਪੀਐਸ, ਡੀਪੀਐਸ, ਬਲੋਜਮ ਸਕੂਲ,  ਭੁਪਿੰਦਰ ਇੰਟਰਨੈਸ਼ਨਲ ਸਕੂਲ, ਮਾਉੰਟ ਜੀ ਲਿਟਰਾ ਸਕੂਲ, ਕੇ ਵੀ ਸਕੂਲ ਸਮੇਤ ਪਟਿਆਲਾ ਦੇ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ

Read Also : ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ 'ਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ

ਇਸ ਦੌਰਾਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਨਵੋਕੇਸ਼ਨ ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਸੈਕੰਡੈਸ਼ਨਲ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਵਿੱਚ ਹਨ।

About The Author

Related Posts