ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ…

ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ…

ਸੁਪੌਲ (ਬਿਹਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਮਾਨਵਤਾ ਭਲਾਈ ਦੇ 139 ਕਾਰਜ਼ ਕਰ ਰਹੀ ਹੈ। ਇਸੇ ਲੜੀ ’ਚ ਬਿਹਾਰ ਰਾਜ਼ ਦੇ ਬਲਾਕ ਸੁਪੌਲ ਦੀ ਸਧਾ-ਸੰਗਤ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਬੇਜੁਬਾਨ ਪੰਛੀਆਂ ਲਈ ਦਾਨਾ-ਪਾਣੀ ਦਾ ਪ੍ਰਬੰਧ ਕੀਤਾ । ਇਸ ਲਈ ਸਾਧ-ਸੰਗਤ ਨੇ ਆਪਣੇ ਘਰਾਂ ਦੇ ਨੇੜੇ ਅਤੇ ਛੱਤਾਂ ’ਤੇ ਦਾਨਾ-ਪਾਣੀ ਦੇ ਸਕੋਰੇ ਰੱਖਵਾਏ। ਸੇਵਾਦਾਰਾਂ ਨੈ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਤੋਂ ਹੀ ਸੰਭਵ ਹੋਇਆ। ਉਨ੍ਹਾਂ ਨੇ ਕਿਹਾ ਕਿ ਸਾਧ-ਸੰਗਤ ਸਮੇਂ-ਸਮੇਂ ’ਚ ਨੇਕੀ ਭਲਾਈ ਦੇ ਕਾਰਜ਼ਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ।

ਇਸ ਦੇ ਨਾਲ ਹੀ ਨਾਮਚਰਚਾਵਾਂ ’ਚ ਸਤਿਗੁਰੂ ਜੀ ਦੀ ਮਹਿਮਾ ਦੇ ਗੁਣਗਾਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਖੁਦ ਹੀ ਭਗਵਾਨ ਹਨ, ਜਿਨ੍ਹਾਂ ਨੇ ਸਾਡਾ ਜੀਵਨ ਖੁਸ਼ੀਆਂ ਨਾਲ ਭਰੀਆ ਹੈ। ਦੁਨੀਆ ਦੀ ਕੋਈ ਵੀ ਤਾਕਤ ਸਤਿਗੁਰੂ ਜੀ ਸਾਡੇ ਦਿ੍ਰਡ ਵਿਸ਼ਵਾਸ਼ ਨੂੰ ਘੱਟ ਨਹੀਂ ਕਰ ਸਕਦੀ। ਪੂਜਨੀਕ ਗੁਰੂ ਜੀ ਪਵਿੱਤਰ ਰਹਿਨੁਮਾਈ ’ਚ ਅੱਜ ਕਰੋੜਾਂ ਸਾਧ-ਸੰਗਤ ਨਸ਼ਿਆਂ ਅਤੇ ਬੁਰਾਈਆਂ ਨੂੰ ਛੱਡ ਕੇ ਖੁਸ਼ਹਾਲ ਜਿੰਦਗੀ ਜੀ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ