ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਲੋਕਾਂ ਨੇ ਇਸ ...

    ਲੋਕਾਂ ਨੇ ਇਸ ਪੁਲਿਸ ਮੁਲਾਜ਼ਮ ਦੇ ਸਟੰਟ ਵੇਖ ਕੇ ਲਈਆਂ ਦੰਦਾਂ ਥੱਲੇ ਉਂਗਲਾਂ

    Stunt, Policeman, Punjab Police, Guruharsahai

    ਪਹਿਲਾਂ ਵੀ ਹੱਥ ‘ਚ ਰਾਈਫ਼ਲ ਫੜ ਕੇ ਵਿਖਾ ਚੁੱਕਿਐ ਕਈ ਸਟੰਟ

    ਸੱਤਪਾਲ ਥਿੰਦ, ਫਿਰੋਜ਼ਪੁਰ। ਪੰਜਾਬੀ ਦੀ ਕਹਾਵਤ ਹੈ ਕਿ ‘ਹਿੰਮਤ ਕਰੇ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ, ਹਿੰਮਤ ਏ ਮਰਦਾ, ਮੱਦਦ ਏ ਖੁਦਾ’ ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਹੈ ਪੰਜਾਬ ਪੁਲਿਸ ਦੇ ਜਾਂਬਾਜ਼ ਹੌਲਦਾਰ ਰਤਨ ਸਿੰਘ ਨੇ, ਜੋ ਥਾਣਾ ਗੁਰੂਹਰਸਾਏ ਵਿਖੇ ਤਾਇਨਾਤ ਹੈ। ਰਤਨ ਸਿੰਘ ਨੇ ਅੱਜ ਮੰਡੀ ਘੁਬਾਇਆ ਤੋਂ ਹੱਥ ਛੱਡ ਕੇ ਬੁਲਟ ਮੋਟਰ ਸਾਈਕਲ ‘ਤੇ ਖੜ੍ਹੇ ਹੋ ਕੇ ਪਿੰਡ ਖਾਈ ਫੇਮੇ ਕੀ ਦੇ ਓਵਰ ਬ੍ਰਿਜ ਤੱਕ ਬੁਲਟ ਮੋਟਰ ਸਾਈਕਲ ਚਲਾ ਕੇ ਨਵਾਂ ਸਟੰਟ ਵਿਖਾਇਆ। ਉਨ੍ਹਾਂ ਦੀ ਇਸ ਹਿੰਮਤ ਨੂੰ ਵੇਖਦੇ ਹੋਏ ਲੰਮੇ ਸਫ਼ਰ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਵੇਖੇ ਗਏ।

    ਦੱਸਣਯੋਗ ਹੈ ਕਿ ਰਤਨ ਸਿੰਘ ਹੌਲਦਾਰ ਇਸ ਤੋਂ ਪਹਿਲਾਂ ਵੀ ਹਰ ਸਾਲ 15 ਅਗਸਤ, 26 ਜਨਵਰੀ ਮੌਕੇ ਹੱਥ ‘ਚ ਰਾਈਫ਼ਲ ਫੜ ਕੇ ਬੁਲਟ ਮੋਟਰ ਸਾਈਕਲ ‘ਤੇ ਖੜ੍ਹੇ ਹੋ ਕੇ ਕਈ ਤਰ੍ਹਾਂ ਦੇ ਸਟੰਟ ਵਿਖਾਉਂਦਾ ਆ ਰਿਹਾ ਹੈ। ਅੱਜ ਉਨ੍ਹਾਂ ਦੇ ਇਸ ਲੰਮੇ 60 ਕਿਲੋਮੀਟਰ ਚਲਾਏ ਗਏ ਹੱਥ ਛੱਡ ਕੇ ਬੁਲਟ ਮੋਟਰ ਸਾਈਕਲ ਦੀ ਅਗਵਾਈ ਥਾਣਾ ਗੁਰੂ ਹਰਸਹਾਏ ਦੀ ਪੁਲਿਸ ਕਰ ਰਹੀ ਸੀ ਤੇ ਰਤਨ ਸਿੰਘ ਬੇਝਿਜਕ ਆਪਣੇ ਮੋਟਰ ਸਾਈਕਲ ਨੂੰ 50 ਦੀ ਸਪੀਡ ‘ਤੇ ਹੱਥ ਛੱਡ ਕੇ ਚਲਾ ਰਿਹਾ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here