ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ

ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ

ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਟੈਕਨਾਲੋਜੀ ਸਮਰੱਥ ਕੇਂਦਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਕਰਵਾਈ ਸੀਆਰਆਈਸੀਕੇ -ਸੀਆਈਆਈ ਪ੍ਰਦਰਸ਼ਨੀ ਅਤੇ ਉਦਯੋਗਿਕ-ਅਕਾਦਮੀਆਂ ਮੀਟਿੰਗ ਵਿੱਚ ਭਾਗ ਲਿਆ ਇਸ ਦੌਰਾਨ ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਸਾਫ਼ ਊਰਜਾ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜਿਸ ’ਚ ਸਮਾਰਟ ਵਾਟਰ ਪਿਊਰੀਫਾਇਰ, ਸਮਾਰਟ ਏਅਰ ਪਿਊਰੀਫਾਇਰ, ਹਿਊਮਿਡੀਫਾਇਰ, ਕੂੜੇ ਤੋਂ ਟਾਈਲਾਂ ਅਤੇ ਵਾਯੂਮੰਡਲ ਵਾਟਰ ਜਨਰੇਟਰ ਆਦਿ ਸ਼ਾਮਲ ਸਨ ਇਸ ਮੌਕੇ ਉਨ੍ਹਾਂ ਨਾਲ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੀ ਮੁਖੀ ਡਾ. ਮਨਦੀਪ ਕੌਰ ਸੰਧੂ, ਫੈਕਲਟੀ ਮੈਂਬਰਾਂ ਇੰਜ਼ ਵਿਵੇਕ ਗੁਪਤਾ, ਇੰਜ਼ ਨਵਜੋਤ ਸਿੰਘ, ਇੰਜ਼ ਸੰਜੇ ਨਾਇਕ ਹਾਜ਼ਰ ਸਨ।

ਖਿਡਾਰਨ ਕਾਰਜ਼ਨੀਤ ਕੌਰ ਨੇ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ’ਚ ਜਿੱਤੇ 3 ਗੋਲਡ ਮੈਡਲ

ਰਾਜਪਾਲ ਦੇ ਸਲਾਹਕਾਰ ਧਰਮਪਾਲ, ਡਾ. ਪਰਵੀਨ ਗੋਇਲ, ਡੀਯੂਆਈ ਅਤੇ ਹੋਰ ਮਹਿਮਾਨਾਂ ਨੇ ਵਿਦਿਆਰਥੀਆਂ ਦੁਆਰਾ ਵਿਕਸਿਤ ਤਕਨਾਲੋਜੀ ਦੀ ਸ਼ਲਾਘਾ ਕੀਤੀ ਅਤੇ ਤਕਨਾਲੋਜੀ ਦੇ ਵਪਾਰੀਕਰਨ ’ਤੇ ਜ਼ੋਰ ਦਿੱਤਾ ਪ੍ਰਦਰਸ਼ਨੀ ਦੌਰਾਨ ਸਟਾਲਾਂ ’ਤੇ ਵੱਖ-ਵੱਖ ਉਦਯੋਗਾਂ ਦੇ ਮਾਹਿਰਾਂ ਦੀ ਵੱਡੀ ਫੁਟੇਜ ਦੇਖੀ ਗਈ ਇਸ ਤੋਂ ਬਾਅਦ ਫੈਕਲਟੀ ਮੈਂਬਰਾਂ ਨੇ ਉਦਯੋਗ ਦੀਆਂ ਖੋਜ ਅਤੇ ਵਿਕਾਸ ਲੋੜਾਂ ਬਾਰੇ ਜਾਨਣ ਲਈ ਉਦਯੋਗ ਦੇ ਲੋਕਾਂ ਦੀ ਇੱਕ ਪੈਨਲ ਚਰਚਾ ’ਚ ਵੀ ਸ਼ਿਰਕਤ ਕੀਤੀ ਇਸ ਮੌਕੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਤੇ ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਦੇ ਡੀਨ ਡਾ. ਅਨਮੋਲ ਗੋਇਲ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ