ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਹੋਸਟਲ ਦੀ ਛੇਵੀ...

    ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ, ਜੇਈਈ ਦੀ ਕਰ ਰਿਹਾ ਸੀ ਤਿਆਰੀ

    ਕੋਟਾ (ਸੱਚ ਕਹੂੰ ਨਿਊਜ਼)। Suicide: ਕੋਟਾ ’ਚ ਜੇਈਈ ਦੇ ਇੱਕ ਹੋਰ ਵਿਦਿਆਰਥੀ ਨੇ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਮੱਧ ਪ੍ਰਦੇਸ਼ ਦੇ ਅਨੂਪਪੁਰ ਦਾ ਰਹਿਣ ਵਾਲਾ ਸੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਪੁਰਾਣੇ ਰਾਜੀਵ ਗਾਂਧੀ ਨਗਰ ਇਲਾਕੇ ’ਚ ਵਾਪਰੀ। ਵਿਦਿਆਰਥੀ ਨੇ ਪਹਿਲਾਂ ਬਾਲਕੋਨੀ ’ਚ ਲਗਾਇਆ ਜਾਲ ਕੱਟਿਆ ਤੇ ਫਿਰ 70 ਫੁੱਟ ਦੀ ਉਚਾਈ ਤੋਂ ਛਾਲ ਮਾਰ ਦਿੱਤੀ। ਡੀਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ- ਵਿਦਿਆਰਥੀ ਵਿਵੇਕ ਕੁਮਾਰ (18) ਪੁੱਤਰ ਇੰਦਰਦੇਵ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਬਾਅਦ ਹੋਸਟਲ ਸੰਚਾਲਕ ਵਿਦਿਆਰਥੀ ਨੂੰ ਨਿੱਜੀ ਹਸਪਤਾਲ ਲੈ ਗਿਆ। ਇਸ ਤੋਂ ਬਾਅਦ ਪੁਲਿਸ ਤੇ ਐੱਫਐੱਸਐੱਲ ਟੀਮ ਵੀ ਮੌਕੇ ’ਤੇ ਪਹੁੰਚ ਗਈ।

    ਇਹ ਖਬਰ ਵੀ ਪੜ੍ਹੋ : India vs Australia Perth Test: ਪਰਥ ਟੈਸਟ : ਯਸ਼ਸਵੀ-ਰਾਹੁਲ ਦੀ ਜ਼ਬਰਦਸਤ ਓਪਨਿੰਗ ਸਾਂਝੇਦਾਰੀ, ਨਾਬਾਦ ਪਵੇਲੀਅਨ ਪਰਤੇ…

    ਇਸ ਸਾਲ ਹੀ ਅਪਰੈਲ ’ਚ ਕੋਟਾ ਆਇਆ ਸੀ ਵਿਦਿਆਰਥੀ | Suicide

    ਪੁਲਿਸ ਨੇ ਸ਼ਨਿੱਚਰਵਾਰ ਸਵੇਰੇ ਹੋਸਟਲ ’ਚ ਵਿਦਿਆਰਥੀ ਦੇ ਕਮਰੇ ਦੀ ਤਲਾਸ਼ੀ ਲਈ। ਘਟਨਾ ਸਬੰਧੀ ਮਾਪਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਹੋਸਟਲ ਸੰਚਾਲਕ ਤੇ ਹੋਸਟਲ ’ਚ ਰਹਿ ਰਹੇ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਸ਼ ਨੂੰ ਐਮਬੀਐਸ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ, ਵਿਦਿਆਰਥੀ ਇਸ ਸਾਲ ਅਪਰੈਲ ’ਚ ਐਮਪੀ ਤੋਂ ਆਇਆ ਸੀ।

    LEAVE A REPLY

    Please enter your comment!
    Please enter your name here