ਪ੍ਰਦੂਸ਼ਣ ਕੰਟਰੋਲ ਲਈ ਸਖ਼ਤ ਕਦਮ ਚੁੱਕਣੇ ਪੈਣਗੇ

Reducing, Pollution, Reduce, Greening, Editorial

ਪ੍ਰਦੂਸ਼ਣ ਕੰਟਰੋਲ ਲਈ ਸਖ਼ਤ ਕਦਮ ਚੁੱਕਣੇ ਪੈਣਗੇ

ਸਾਫ਼ ਹਵਾ ਲਈ ਤੈਅ ਮੌਜੂਦਾ ਘੱਟੋ-ਘੱਟ ਮਾਪਦੰਡਾਂ ਦਾ ਵਿਸ਼ਵ ਭਾਈਚਾਰਾ ਸੰਜ਼ੀਦਗੀ ਨਾਲ ਪਾਲਣ ਕਰਦਾ, ਉਸ ਤੋਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਜਨਤਕ ਸਿਹਤ ਦੇ ਸੁਰੱਖਿਆ-ਮਾਪਦੰਡ ਸਖ਼ਤ ਕਰ ਦਿੱਤੇ ਹਨ ਬੀਤੇ ਦਿਨੀਂ ਜਾਰੀ ਆਪਣੇ ਨਵੇਂ ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ਾਂ ’ਚ ਸੰਗਠਨ ਨੇ ਸੁਰੱਖਿਅਤ ਹਵਾ ਦੇ ਪੈਮਾਨਿਆਂ ਨੂੰ ਫ਼ਿਰ ਤੋਂ ਨਿਰਧਾਰਿਤ ਕੀਤਾ ਹੈ ਇਸ ਤੋਂ ਪਹਿਲਾਂ ਸੰਨ 2005 ’ਚ ਇਨ੍ਹਾਂ ’ਚ ਸੋਧ ਕੀਤੀ ਗਈ ਸੀ

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ, ਹੁਣ ਸੰਸਾਰਿਕ ਅਬਾਦੀ ਦਾ 90 ਫੀਸਦੀ ਹਿੱਸਾ ਅਤੇ ਭਾਰਤ ’ਚ ਲਗਭਗ ਸੌ ਫੀਸਦੀ ਲੋਕ ਅਜਿਹੀ ਹਵਾ ’ਚ ਸਾਹ ਲੈ ਰਹੇ ਹਨ, ਜੋ ਡਬਲਯੂਐਚਓ ਦੇ ਮਾਪਦੰਡਾਂ ’ਤੇ ਖਰੀ ਨਹੀਂ ਉੱਤਰਦੀ ਹੈ ਫ਼ਿਲਹਾਲ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ’ਚ ਸਭ ਤੋਂ ਜਿਆਦਾ ਤਵੱਜੋ ਪਰਟੀਕੁਲੇਟ ਮੈਟਰ (ਪੀਐਮ), ਭਾਵ ਸੂਖ਼ਮ ਕਣਾਂ ਨੂੰ ਦਿੱਤੀ ਗਈ ਹੈ 70 ਲੱਖ ਦੇ ਕਰੀਬ ਮੌਤਾਂ ਇਕੱਲੀ ਇਸੇ ਵਜ੍ਹਾ ਨਾਲ ਹੁੰਦੀਆਂ ਹਨ

ਮੁੱਖ ਗੈਸਾਂ ਲਈ ਵੀ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਗਈ ਹੈ ਨਾਈਟ੍ਰੋਜਨ ਡਾਈਆਕਸਾਈਡ ਦੀ ਸਾਲਾਨਾ ਹੱਦ 2005 ਦੇ ਮੁਕਾਬਲੇ ਚਾਰ ਗੁਣਾ ਘੱਟ ਕਰ ਦਿੱਤੀ ਗਈ ਹੈ ਅਤੇ ਇਸ ’ਚ 40 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਤੋਂ ਘਟਾ ਕੇ 10 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਕਰ ਦਿੱਤਾ ਗਿਆ ਹੈ ਇਸ ਵਾਰ 24 ਘੰਟੇ ਦੀ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਅਤੇ ਇਸ ਲਈ 25 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਦੀ ਸੀਮਾ ਤੈਅ ਕੀਤੀ ਗਈ ਹੈ ਇਸ ਤਰ੍ਹਾਂ, ਓਜ਼ੋਨ ਲਈ ਅੱਠ ਘੰਟੇ ਦਾ ਮਾਪਦੰਡ ਪੁਰਵਰਤ ਲਈ ਅੱਠ ਘੰਟੇ ਦੇ ਮਾਪਦੰਡ ਪਹਿਲਾਂ ਵਾਂਗ 100 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਹੈ, ਪਰ ਪੀਕ-ਸੀਜ਼ਨ ਸੀਮਾ ਤੈਅ ਕਰਦਿਆਂ ਇਸ ਨੂੰ 60 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਕਰ ਦਿੱਤਾ ਗਿਆ ਹੈ

ਜੇਕਰ ਗੱਲ ਭਾਰਤ ਦੀ ਕਰੀਏ, ਤਾਂ ਨਵੇਂ ਦਿਸ਼ਾ-ਨਿਰਦੇਸ਼ ਭਾਰਤ ਦੇ ਹਵਾ ਗੁਣਵੱਤਾ ਮਾਪਦੰਡਾਂ ’ਤੇ ਮੁੜ-ਵਿਚਾਰ ਕਰਨ ਅਤੇ ਉਨ੍ਹਾਂ ’ਚ ਤੁਰੰਤ ਸੋਧ ਕਰਨ ਦੀ ਜ਼ਰੂਰਤ ਦੱਸ ਰਹੇ ਹਨ ਭਾਵ, ਪੀਐਮ-2.5 ਲਈ ਭਾਰਤ ਦਾ ਸਾਲਾਨਾ ਔਸਤ ਮਾਪਦੰਡ 40 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਹੈ, ਜੋ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਤੋਂ ਅੱਠ ਗੁਣਾ ਜ਼ਿਆਦਾ ਹੈ ਇਸ ਤਰ੍ਹਾਂ, 24 ਘੰਟੇ ਦਾ ਮਾਪਦੰਡ ਵੀ ਇੱਥੇ ਚਾਰ ਗੁਣਾ ਜ਼ਿਆਦਾ 60 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਹੈ ਜ਼ਾਹਿਰ ਹੈ, ਡਬਲਯੂਐਚਓ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੇ ਭਾਰਤ ਲਈ ਅਸਹਿਜ਼ ਸਥਿਤੀ ਪੈਦਾ ਕਰ ਦਿੱਤੀ ਹੈ, ਉਹ ਵੀ ਉਦੋਂ, ਜਦੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਭਾਰਤੀ ਮਾਪਦੰਡਾਂ ਦੀ ਸਮੀਖਿਆ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਲਿਹਾਜ਼ਾ,

ਇਸ ਦਾ ਜਵਾਬ ਅਸਾਨ ਨਹੀਂ ਹੈ ਕਿ ਦੱਖਣੀ ਏਸ਼ੀਆ ਅਤੇ ਵਿਸ਼ੇਸ਼ ਤੌਰ ’ਤੇ ਭਾਰਤ ਪੀਐਮ -2.5 ਦੇ ਪੰਜ ਅਤੇ 15 ਮਾਈਕ੍ਰੋਗ੍ਰਾਮ ਪ੍ਰਤੀ ਘਣਮੀਟਰ ਦੇ ਮੁਸ਼ਕਲ ਟੀਚੇ ਨੂੰ ਕਿਸ ਤਰ੍ਹਾਂ ਨਾਲ ਹਾਸਲ ਕਰੇਗਾ? ਫ਼ਿਲਹਾਲ ਤਾਂ ਇਹੀ ਚੁਣੌਤੀ ਹੈ ਕਿ ਦੇਸ਼ ਦੇ ਤਮਾਮ ਕੋਨਿਆਂ ’ਚ ਰਾਸ਼ਟਰੀ ਹਵਾ ਗੁਣਵੱਤਾ ਮਾਪਦੰਡ ਹਰ ਹਾਲ ’ਚ ਲਾਗੂ ਕੀਤੇ ਜਾਣ ਮਹਾਂਮਾਰੀ ਦੌਰਾਨ ਲਾਕਡਾਊਨ ’ਚ ਅਸੀਂ ਪ੍ਰਦੂਸ਼ਣ ’ਚ ਜ਼ਿਕਰਯੋਗ ਕਮੀ ਦੇਖੀ ਸੀ, ਜੋ ਸਥਾਨਕ ਪ੍ਰਦੂਸ਼ਣ ਅਤੇ ਖੇਤਰੀ ਪ੍ਰਭਾਵਾਂ ਨੂੰ ਘੱਟ ਕਰਨ ਕਾਰਨ ਸੰਭਵ ਹੋ ਸਕਿਆ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਸਥਾਨਕ ਪੱਧਰ ’ਤੇ ਸਖ਼ਤ ਕਦਮ ਚੁੱਕੇ ਜਾਣ, ਤਾਂ ਮੁਸ਼ਕਲ ਤੋਂ ਮੁਸ਼ਕਲ ਟੀਚਾ ਵੀ ਹਾਸਲ ਕੀਤਾ ਜਾ ਸਕਦਾ ਹੈ ਭਾਰਤ ਸਮਾਜ ਦੇ ਕਮਜ਼ੋਰ ਤਬਕਿਆਂ ’ਤੇ ਅਸਮਾਨਤਾ ਅਤੇ ਅਸੰਗਤ ਪ੍ਰਭਾਵਾਂ ਦੇ ਪੈਣ ਵਾਲੇ ਅਸਰ ਨੂੰ ਦੂਰ ਕਰਨ ਦੀ ਠੋਸ ਰਣਨੀਤੀ ਅਪਣਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ