ਐਫਸੀਆਈ ਦੇ ਗੋਦਾਮ ’ਚ ਅੱਗ, 11.55 ਲੱਖ ਕਿਲੋ ਮੂੰਗਫਲੀ ਸੜੀ

Sach Kahoon Punjabi Desk Picture
Published On

33 ਹਜ਼ਾਰ ਬੋਰੀਆਂ ’ਚ ਰੱਖਿਆ ਗਿਆ ਸੀ ਸਟਾਕ | Rajasthan News

Rajasthan News: ਬੀਕਾਨੇਰ (ਸੱਚ ਕਹੂੰ ਨਿਊਜ਼)। ਬੀਕਾਨੇਰ ਦੇ ਦੇਸ਼ਨੋਕ ’ਚ ਐਫਸੀਆਈ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸਨੇ ਕੁਝ ਹੀ ਸਮੇਂ ’ਚ ਪੂਰੇ ਗੋਦਾਮ ਨੂੰ ਆਪਣੀ ਲਪੇਟ ’ਚ ਲੈ ਲਿਆ। 33,000 ਬੋਰੀਆਂ ’ਚ ਸਟੋਰ ਕੀਤੀ 11.55 ਲੱਖ ਕਿਲੋਗ੍ਰਾਮ ਮੂੰਗਫਲੀ ਸੜ ਕੇ ਸੁਆਹ ਹੋ ਗਈ। ਅੱਗ ਦੀਆਂ ਲਪਟਾਂ ਸਾਰੀ ਰਾਤ ਭੜਕਦੀਆਂ ਰਹੀਆਂ, ਤੇ ਫਾਇਰਫਾਈਟਰਜ਼ ਸੋਮਵਾਰ ਸਵੇਰ ਤੱਕ ਅੱਗ ’ਤੇ ਕਾਬੂ ਪਾਉਣ ਲਈ ਜੱਦੋਜਹਿਦ ਕਰ ਰਹੇ ਸਨ। ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਘਟਨਾ ਐਤਵਾਰ ਰਾਤ 11 ਵਜੇ ਕਰੀਬ ਆਰਸੀਸੀ ਰੋਡ ’ਤੇ ਸਥਿਤ ਐਫਸੀਆਈ ਗੋਦਾਮ ’ਚ ਵਾਪਰੀ।

ਇਹ ਖਬਰ ਵੀ ਪੜ੍ਹੋ : T20 World Cup: ਕਿੰਨੀ ਵਾਰ ਭਾਰਤੀ ਬਣੇ ‘ਪਲੇਅਰ ਆਫ ਦਾ ਟੂਰਨਾਮੈਂਟ’? ਫਾਈਨਲ ’ਚ ਸਭ ਤੋਂ ਜ਼ਿਆਦਾ ਇਨ੍ਹਾਂ ਦੇਸ਼ਾਂ ਦੇ ਖਿ…

ਇੱਕ ਘੰਟੇ ’ਚ ਪੂਰੇ ਗੋਦਾਮ ’ਚ ਫੈਲੀ ਅੱਗ

ਜਾਣਕਾਰੀ ਮੁਤਾਬਕ, ਅੱਗ ਰਾਤ 11 ਵਜੇ ਦੇ ਕਰੀਬ ਲੱਗੀ, ਜਿਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ। ਲਗਭਗ ਇੱਕ ਘੰਟੇ ਅੰਦਰ, ਪੂਰਾ ਗੋਦਾਮ ਆਪਣੀ ਲਪੇਟ ’ਚ ਆ ਗਿਆ। ਅੱਗ ਦੀ ਤੀਬਰਤਾ ਇੰਨੀ ਤੇਜ਼ ਸੀ ਕਿ ਗੋਦਾਮ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਪੂਰਾ ਕੰਪਲੈਕਸ ਧੂੰਏਂ ਤੇ ਅੱਗ ਦੀਆਂ ਲਪਟਾਂ ’ਚ ਘਿਰਿਆ ਹੋਇਆ ਸੀ, ਤੇ ਮੂੰਗਫਲੀ ਦੀਆਂ ਬੋਰੀਆਂ ਰਾਤ ਭਰ ਸੜਦੀਆਂ ਰਹੀਆਂ।

ਕਈ ਸ਼ਹਿਰਾਂ ਤੋਂ ਪਹੁੰਚਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ | Rajasthan News

ਘਟਨਾ ਦੀ ਸੂਚਨਾ ਮਿਲਦੇ ਹੀ, ਦੇਸ਼ਨੋਕ, ਬੀਕਾਨੇਰ ਤੇ ਨੋਖਾ ਸਮੇਤ ਨੇੜਲੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਫਾਇਰਫਾਈਟਰਜ਼ ਦੇਰ ਰਾਤ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਨੇੜਲੇ ਇਲਾਕਿਆਂ ਦੇ ਸੈਂਕੜੇ ਲੋਕ ਵੀ ਘਟਨਾ ਸਥਾਨ ’ਤੇ ਇਕੱਠੇ ਹੋਏ ਤੇ ਅੱਗ ਬੁਝਾਉਣ ਦੇ ਯਤਨਾਂ ਨੂੰ ਵੇਖਿਆ।

About The Author

Related Posts