Easy Trip Planners: ਸਰਕਾਰੀ ਦੌਰਿਆਂ ਦੀ ਜ਼ਿੰਮੇਵਾਰੀ ਹੁਣ ਨਿੱਜੀ ਕੰਪਨੀ ਹਵਾਲੇ

‘ਈਜ਼ੀ ਟ੍ਰਿਪ ਪਲੈਨਰਜ਼’ ਰੇਲ-ਹਵਾਈ ਟਿਕਟਾਂ, ਬੀਮਾ, ਵੀਜ਼ਾ, ਹੋਟਲ ਦਾ ਕਰੇਗੀ ਪ੍ਰਬੰਧ, ਹਰ ਬੁਕਿੰਗ ’ਤੇ ਲਵੇਗੀ ਕਮਿਸ਼ਨ

Satinder Mathur  Picture
Published On

Easy Trip Planners: (ਅਸ਼ਵਨੀ ਚਾਵਲਾ) ਚੰਡੀਗੜ੍ਹ।ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਦੌਰਿਆਂ ਦੀ ਜਿੰਮੇਵਾਰੀ ਹੁਣ ਖ਼ੁਦ ਚੁੱਕਣ ਦੀ ਥਾਂ ’ਤੇ ਇੱਕ ਨਿੱਜੀ ਟ੍ਰੈਵਲ ਕੰਪਨੀ ਦੇ  ਹਵਾਲੇ ਕਰ ਦਿੱਤੀ ਗਈ ਹੈ। ਹੁਣ ਦੇਸ਼ ਦੀ ਇੱਕ ਵੱਡੀ ਨਿੱਜੀ ਕੰਪਨੀ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਹੋਣ ਵਾਲੇ ਸਰਕਾਰੀ ਦੌਰਿਆਂ ਸਬੰਧੀ ਹਰ ਇੰਤਜ਼ਾਮ ਕਰੇਗੀ। ਇਸ ਲਈ ਬਕਾਇਦਾ ਇਸ ਕੰਪਨੀ ਨੂੰ ਹਰ ਬੁਕਿੰਗ ਦਾ ਕਮਿਸ਼ਨ ਦਿੱਤਾ ਜਾਏਗਾ ਜਾਂ ਫਿਰ ਨਿੱਜੀ ਕੰਪਨੀ ਖ਼ੁਦ ਆਪਣੇ ਪੱਧਰ ’ਤੇ ਕਮਿਸ਼ਨ ਬੁਕਿੰਗ ਕਰਕੇ ਖ਼ੁਦ ਬਿਲਿੰਗ ਵਿੱਚ ਸ਼ਾਮਲ ਕਰ ਲਏਗੀ। 

ਇਹ ਵੀ ਪੜ੍ਹੋ: Food Safety News: ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਸਰਵੇਲੈਂਸ ਸੈਂਪਲ ਭਰੇ, 21 ਕਿਸਮਾਂ ਦੇ ਉਤਪਾਦ ਜ਼ਬਤ

ਪੰਜਾਬ ਸਰਕਾਰ ਦੇ ਯੋਜਨਾ ਵਿਭਾਗ ਅਧੀਨ ਪੰਜਾਬ ਵਿਕਾਸ ਕਮਿਸ਼ਨ ਵੱਲੋਂ ਆਪਣੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ ‘ਈਜ਼ੀ ਟ੍ਰਿਪ ਪਲੈਨਰਜ਼ ਪ੍ਰਾਈਵੇਟ ਲਿਮਟਿਡ’ ਨੂੰ ਆਪਣੀ ਅਧਿਕਾਰਤ ਯਾਤਰਾ ਏਜੰਸੀ ਵਜੋਂ ਤੈਨਾਤ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਤੇ ਯੋਜਨਾ ਵਿਭਾਗ ਵੱਲੋਂ ਬਕਾਇਦਾ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਦੇ ਪੱਤਰ ਅਨੁਸਾਰ ਇਸ ਨਿੱਜੀ ਟ੍ਰੈਵਲ ਕੰਪਨੀ ਦਾ ਕੰਮ ਸਿਰਫ਼ ਹਵਾਈ ਟਿਕਟਾਂ ਦੀ ਬੁਕਿੰਗ ਤੱਕ ਸੀਮਤ ਨਹੀਂ ਰਹੇਗਾ। ਪੰਜਾਬ ਵਿਕਾਸ ਕਮਿਸ਼ਨ ਨਾਲ ਸਬੰਧਿਤ ਸਰਕਾਰੀ ਯਾਤਰਾਵਾਂ ਲਈ ਦੇਸ਼ ਅਤੇ ਵਿਦੇਸ਼ ਦੀਆਂ ਹਵਾਈ ਟਿਕਟਾਂ ਦੀ ਬੁਕਿੰਗ, ਟਿਕਟ ਰੱਦ ਕਰਵਾਉਣ ਜਾਂ ਯਾਤਰਾ ਦੀ ਤਾਰੀਖ ਬਦਲਣ, ਰੇਲ ਟਿਕਟਾਂ ਦੀ ਬੁਕਿੰਗ ਅਤੇ ਹੋਟਲਾਂ ਵਿੱਚ ਠਹਿਰਨ ਦਾ ਪ੍ਰਬੰਧ ਵੀ ਕੰਪਨੀ ਵੱਲੋਂ ਕੀਤਾ ਜਾਵੇਗਾ।

    ਇਸ ਤੋਂ ਇਲਾਵਾ ਲੋੜ ਪੈਣ ’ਤੇ ਵੀਜ਼ਾ ਦਿਵਾਉਣ, ਯਾਤਰਾ ਬੀਮਾ ਕਰਵਾਉਣ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਇਸੇ ਕੰਪਨੀ ਦੀ ਹੋਵੇਗੀ। ਇਸ ਨਿੱਜੀ ਕੰਪਨੀ ਵੱਲੋਂ ਯਾਤਰਾ ਨਾਲ ਸਬੰਧਿਤ ਐਮਰਜੈਂਸੀ ਮਾਮਲਿਆਂ ਲਈ 24 ਘੰਟੇ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਵਿੱਤ ਤੇ ਯੋਜਨਾ ਕਮਿਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਮੰਗ ਕੀਤੇ ਜਾਣ ’ਤੇ ਸਥਾਨਕ ਅਤੇ ਬਾਹਰਲੇ ਸ਼ਹਿਰਾਂ ਵਿੱਚ ਆਵਾਜਾਈ ਦਾ ਪ੍ਰਬੰਧ ਵੀ ਕੰਪਨੀ ਵੱਲੋਂ ਕੀਤਾ ਜਾਵੇਗਾ। ਇਸ ਤਰ੍ਹਾਂ ਪੰਜਾਬ ਵਿਕਾਸ ਕਮਿਸ਼ਨ ਦੇ ਸਰਕਾਰੀ ਦੌਰਿਆਂ ਨਾਲ ਜੁੜੇ ਟਿਕਟ, ਰਹਿਣ-ਸਹਿਣ, ਯਾਤਰਾ ਦਸਤਾਵੇਜ਼, ਬੀਮਾ, ਹਵਾਈ ਅੱਡਾ ਆਵਾਜਾਈ ਅਤੇ ਹੋਰ ਸਫ਼ਰੀ ਪ੍ਰਬੰਧਾਂ ਨੂੰ ਇੱਕੋ ਕੰਪਨੀ ਰਾਹੀਂ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਹੀ ਇਨ੍ਹਾਂ ਬੁਕਿੰਗਾਂ ਦਾ ਇੰਤਜਾਮ ਕੀਤਾ ਜਾਂਦਾ ਸੀ ਅਤੇ ਲੋੜ ਪੈਣ ’ਤੇ ਮੌਕੇ ’ਤੇ ਹੀ ਕਿਸੇ ਨਿੱਜੀ ਕੰਪਨੀ ਤੋਂ ਕੁਟੇਸ਼ਨਾਂ ਰਾਹੀਂ ਕੰਮ ਕਰਵਾਇਆ ਜਾਂਦਾ ਰਿਹਾ ਹੈ, ਪਰ ਹੁਣ ਪੱਕੇ ਤੌਰ ’ਤੇ ਹੀ ਨਿੱਜੀ ਕੰਪਨੀ ਦੇ ਹਵਾਲੇ ਇਸ ਕੰਮ ਨੂੰ ਦੇ ਦਿੱਤਾ ਗਿਆ ਹੈ। 

About The Author

Related Posts