Farmers News: ਮੰਗਾਂ ਨੂੰ ਲੈ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਦਾ ਵੱਡਾ ਐਕਸ਼ਨ, ਸਰਕਾਰ ਨੂੰ ਦਿੱਤੀ ਚਿਤਾਵਨੀ
ਗਵਰਨਰ ਦੇ ਨਾਂਅ ਤੇ ਮੰਗ-ਪੱਤਰ ਡਿਪਟੀ ਕਮਿਸਨਰ ਫਰੀਦਕੋਟ ਨੂੰ ਸੌਂਪਿਆ
Farmers News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਅਤੇ ਟ੍ਰੇਡ ਯੂਨੀਅਨ ਸਾਝੇ ਤੌਰ ’ਤੇ ਗਵਰਨਰ ਦੇ ਨਾਂਅ ’ਤੇ ਮੰਗ-ਪੱਤਰ ਡਿਪਟੀ ਕਮਿਸਨਰ ਫਰੀਦਕੋਟ ਨੂੰ ਸੌਂਪਿਆ, ਜਿਸ ਵਿੱਚ ਮੁੱਖ ਮੰਗਾਂ ਪੰਜਾਬ ਦੇ ਪਾਣੀਆਂ ਦਾ ਮਸਲਾ,ਪੀਣ ਯੋਗ ਪਾਣੀ ਦੀ ਘਾਟ, ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤਾ, ਬਿਜਲੀ ਸੋਧ ਬਿੱਲ, ਬੀਜ ਬਿੱਲ, ਮਨਰੇਗਾ, ਲੇਬਰ ਕੋਡ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਰਪੋਰਟ, ਬੇਮੌਸਮੀ ਬਰਸਾਤ ਅਤੇ ਹੋਈ ਗੜੇਮਾਰੀ ਦੇ ਪੂਰਨ ਤੌਰ ’ਤੇ ਮੁਆਵਜ਼ੇ ਦੀਆਂ ਮੰਗਾਂ ਸ਼ਾਮਲ ਹਨ। ਇਹਨਾਂ ਮੰਗਾਂ ’ਤੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਜਿਹੜੀਆਂ ਮੰਗਾਂ ਨਾਲ ਕਿਸਾਨ ਮਜ਼ਦੂਰ, ਦੁਕਾਨਦਾਰ ਆਦਿ ਵਰਗ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਮੰਗ ਕਰਦੀ ਹੈ ਸਰਕਾਰ ਉਨਾਂ ਮੰਗਾਂ ਨੂੰ ਮੰਨਣ ਨੂੰ ਤਿਆਰ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਨੂੰ ਅਮਰੀਕਾ ਵਰਗੇ ਦੇਸ਼ਾਂ ਨੂੰ ਲਾਭ ਪਹੁੰਚਾਉਣ ਲਈ ਆਮ ਲੋਕਾਂ ’ਤੇ ਮਾਰੂ ਨੀਤੀਆਂ ਨੂੰ ਜ਼ਬਰੀ ਠੋਸਿਆ ਜਾ ਰਿਹਾ।
ਇਹ ਵੀ ਪੜ੍ਹੋ: Faridkot News: ਆੜ੍ਹਤੀਆਂ ਦੀ ਜਨਰਲ ਹਾਊਸ ਮੀਟਿੰਗ 'ਚ ਲਿਆ ਵੱਡਾ ਫੈਸਲਾ, ਤਿੰਨ ਚਿਹਰਿਆਂ ਨੂੰ ਸੌਂਪੀ ਕਮਾਨ!
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ, ਮਜ਼ਦੂਰ, ਮੁਲਾਜ਼ਮ ਆਦਿ ਮਾਰੂ ਨੀਤੀਆਂ ਦਾ ਵਿਰੋਧ ਕਰਦਾ ਹੈ, ਜੇਕਰ ਕੇਂਦਰ ਸਰਕਾਰ ਅਮਰੀਕਾ ਨਾਲ ਕਰ ਮੁਕਤ ਵਪਾਰ, ਸੋਧ ਬਿਜਲੀ ਬਿੱਲ, ਬੀਜ ਬਿੱਲ, ਮਨਰੇਗਾ,ਲੇਬਰ ਕੋਡ, ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਸਾਜਿਸ਼ ਨੂੰ ਬੇਨਕਾਬ ਕਰਕੇ ਇੱਕ ਵੱਡਾ ਅੰਦੋਲਨ ਕੀਤਾ ਜਾਵੇਗਾ। Farmers News
ਇਸ ਮੌਕੇ ਸਮਸ਼ੇਰ ਸਿੰਘ ਕਿੰਗਰਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ, ਭੁਪਿੰਦਰ ਸਿੰਘ ਔਲਖ, ਬਖਤੌਰ ਸਿੰਘ ਸਾਦਕ, ਜੋਰਾ ਸਿੰਘ ਭਾਣਾ,ਸੁਰਜੀਤ ਸਿੰਘ ਹਰੀਏ ਵਾਲਾ,ਰਛਪਾਲ ਸਿੰਘ ਬਰਾੜ, ਸੁਖਦੇਵ ਸਿੰਘ ਫੌਜੀ, ਜਸਪਾਲ ਸਿੰਘ ਨੰਗਲ, ਰਜਿੰਦਰ ਸਿੰਘ ਕਿੰਗਰਾ,ਸੁਖਦੇਵ ਸਿੰਘ ਬੱਬੀ ਬਰਾੜ, ਸਮਸ਼ੇਰ ਸਿੰਘ ਜਲਾਲੇਆਣਾ, ਰੇਸਮ ਸਿੰਘ ਪੱਖੀ,ਸੁਖਜਿੰਦਰ ਸਿੰਘ ਤੂਬੜਭੰਨ, ਵਰਿੰਦਰਜੀਤ ਪੁਰੀ, ਗੁਰਮੀਤ ਸਿੰਘ ਕਿਲਾ ਨੋ, ਜਤਿੰਦਰ ਕੁਮਾਰ, ਪ੍ਰੇਮ ਚਾਵਲਾ, ਵੀਰ ਸਿੰਘ ਕੰਮੇਅਆਨਾ, ਪ੍ਰੀਤਮ ਸਿੰਘ ਪਿੰਡੀ,ਕੁਲਦੀਪ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
