Punjab
Faridkot News: ਆੜ੍ਹਤੀਆਂ ਦੀ ਜਨਰਲ ਹਾਊਸ ਮੀਟਿੰਗ 'ਚ ਲਿਆ ਵੱਡਾ ਫੈਸਲਾ, ਤਿੰਨ ਚਿਹਰਿਆਂ ਨੂੰ ਸੌਂਪੀ ਕਮਾਨ!
ਵਰਿੰਦਰ ਕੁਮਾਰ ਬਿੰਦਰੀ, ਪਿਊਸ਼ ਬਾਂਸਲ ਅਤੇ ਰਾਜ ਮਚਾਕੀ ਨੂੰ ਚੁਣਿਆ
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਆੜ੍ਹਤੀਆਂ ਦੀ ਜਰਨਲ ਹਾਊਸ ਦੀ ਇੱਕ ਮੀਟਿੰਗ ਵਰਿੰਦਰ ਕੁਮਾਰ ਬਿੰਦਰੀ, ਵਿਪਨ ਕੁਮਾਰ ਗਰਗ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੋਈ। ਜਿਸ ਵਿੱਚ ਸਮੂਹ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਆੜ੍ਹਤੀਆਂ ਐਸੋਸੀਏਸ਼ਨ ਦੀ ਤਿੰਨ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਵਰਿੰਦਰ ਕੁਮਾਰ ਬਿੰਦਰੀ, ਪਿਊਸ਼ ਬਾਂਸਲ ਅਤੇ ਰਾਜ ਮਚਾਕੀ ਨੂੰ
ਚੁਣਿਆ ਗਿਆ। ਨਵ ਨਿਯੁਕਤ ਚੁਣੇ ਗਏ ਆਹੁਦੇਦਾਰਾਂ ਨੇ ਸਮੂਹ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਜ਼ਿੰਮੇਵਾਰੀ ਸਾਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਉਨ੍ਹਾਂ ਆੜਤੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆ ਰਹੇ ਹਾੜੀ ਦੇ ਸੀਜ਼ਨ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਵੇਂ ਚੁਣੇ ਗਏ ਆਹੁਦੇਦਾਰਾਂ ਦਾ ਤਾੜੀਆਂ ਮਾਰਦੇ ਹੋਏ ਹਾਜ਼ਰ ਆੜਤੀਆਂ ਨੇ ਭਰਵਾਂ ਸਵਾਗਤ ਕੀਤਾ। ਮੀਟਿੰਗ ਵਿੱਚ ਆਏ ਹੋਏ ਸਮੂਹ ਆੜ੍ਹਤੀਆਂ ਦਾ ਧੰਨਵਾਦ ਪਿਯੂਸ਼ ਬਾਂਸਲ ਵੱਲੋਂ ਕੀਤਾ ਗਿਆ।
ਇਸ ਮੌਕੇ ਸਾਹਿਲ ਸੁਖੀਜਾ, ਮਹਿੰਦਰ ਬਾਂਸਲ,ਰਾਜ ਕੁਮਾਰ, ਇਕਬਾਲ ਸਿੰਘ ਰੋਮਾਣਾ, ਨੀਲੂ ਭਲਵਾਨ, ਰਾਜੂ ਕੇਟੂ, ਜਿੰਮੀ ਭੋਲੂਵਾਲਾ, ਪਰਮਜੀਤ ਸਿੰਘ ਸੰਘਾ, ਓਮ ਪ੍ਰਕਾਸ਼ ਅਗਰਵਾਲ, ਪ੍ਰਮੋਦ ਬਾਂਸਲ, ਰਾਹੁਲ ਜੈਨ, ਅਸ਼ਵਨੀ ਗਾਂਧੀ, ਸੁਰਜੀਤ ਸੰਧੂ, ਰਵੀ ਗੋਇਲ, ਸੁਧੀਰ ਛਾਵੜਾ, ਮੋਨੂ ਜੈਨ, ਰਜਿੰਦਰ ਕੁਮਾਰ, ਚਾਚਾ ਧਰਮਪਾਲ, ਚਾਚਾ ਓਮ ਪ੍ਰਕਾਸ਼, ਹੈਪੀ, ਰਣਜੀਤ ਸਿੰਘ, ਰਜੇਸ਼ ਕੁਮਾਰ, ਕਪਿਲ ਜੈਨ, ਵਿਕਾਸ ਗਰਗ, ਰਾਹੁਲ ਬੰਸਲ, ਰਾਜਕੁਮਾਰ ਹਰੀ ਓਮ ਟ੍ਰੇਨਿੰਗ ਕੰਪਨੀ, ਹਰਪ੍ਰੀਤ ਸੇਖੋ, ਆਸ਼ੂ ਅਗਰਵਾਲ ਆਦਿ ਹਾਜ਼ਰ ਸਨ। Faridkot News
About The Author