Punjab Cabinet Reshuffle: ਪੰਜਾਬ ਕੈਬਨਿਟ ’ਚ ਫੇਰਬਦਲ, ਮੰਤਰੀ ਸੰਜੀਵ ਅਰੋੜ ਦੀ ਗ੍ਰਿਫਤਾਰੀ ਤੋਂ ਬਾਅਦ ਬਦਲੀ ਮਾਨ ਸਰਕਾਰ

ਤਿੰਨ ਕੈਬਨਿਟ ਮੰਤਰੀਆਂ ਨੂੰ ਮਿਲੇ ਵੱਡੇ ਵਿਭਾਗ, ਅਮਨ ਅਰੋੜਾ ਦੇਖਣਗੇ ਪੰਜਾਬ ਦਾ ਉਦਯੋਗ

Khushdeep Singh Picture
Published On

Punjab Cabinet Reshuffle: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਾਰੇ ਵਿਭਾਗਾਂ ਨੂੰ ਵਾਪਸ ਲੈ ਲਿਆ ਗਿਆ ਹੈ ਤੇ ਉਨ੍ਹਾਂ ਵਿਭਾਗਾਂ ਨੂੰ ਤਿੰਨ ਕੈਬਨਿਟ ਮੰਤਰੀਆਂ ਵਿੱਚ ਵੰਡਿਆ ਗਿਆ ਹੈ। ਸੰਜੀਵ ਅਰੋੜਾ ਕੋਲ ਚਾਰ ਵਿਭਾਗ ਸਨ ਤੇ ਉਨ੍ਹਾਂ ਤੋਂ ਚਾਰੇ ਵਿਭਾਗ ਹੀ ਵਾਪਸ ਲੈ ਲਏ ਗਏ ਹਨ ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੀ ਕੁਰਸੀ ਤੋਂ ਨਹੀਂ ਹਟਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਕੈਬਨਿਟ ਮੰਤਰੀ ਬਣੇ ਰਹਿਣਗੇ। ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਕਰਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਉਦਯੋਗ ਤੇ ਸਰਮਾਇਆਕਾਰੀ ਵਿਭਾਗ ਦਾ ਚਾਰਜ਼ ਦਿੱਤਾ ਗਿਆ ਹੈ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ।

Read Also : IPL 2026: ਇਹ ਸਾਬਕਾ ਕ੍ਰਿਕੇਟਰ ਨੇ ਹਾਰਦਿਕ ਨੂੰ ਮੁੰਬਈ ਦੀ ਕਪਤਾਨੀ ਹਟਾਉਣ ਲਈ ਕਿਹਾ, ਬੁਮਰਾਹ ਨੂੰ ਜਿੰਮੇਵਾਰੀ ਸੌਂਪਨ ਦੀ ਦਿੱਤੀ ਸਲਾਹ

ਇਸੇ ਤਰੀਕੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ। ਇਨ੍ਹਾਂ ਤਿੰਨੇ ਕੈਬਨਿਟ ਮੰਤਰੀਆਂ ਕੋਲ ਪਹਿਲਾਂ ਜਿਹੜੇ ਵਿਭਾਗ ਸਨ, ਉਨ੍ਹਾਂ ਵਿਭਾਗਾਂ ਦੇ ਨਾਲ ਹੀ ਉਹ ਨਵੇਂ ਵਿਭਾਗ ਦੇਖਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਵਿਭਾਗਾਂ ਦੀ ਵੰਡ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਬੀਤੇ ਦਿਨੀਂ ਇੱਕ ਮਾਮਲੇ ’ਚ ਈਡੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਹ ਈਡੀ ਦੇ 7 ਦਿਨਾਂ ਰਿਮਾਂਡ ’ਚ ਚੱਲ ਰਹੇ ਹਨ। ਹੁਣ ਉਨ੍ਹਾਂ ਦੀ ਜ਼ਮਾਨਤ ਨੂੰ ਕਾਫ਼ੀ ਸਮਾਂ ਲੱਗ ਸਕਦਾ ਹੈ ਤਾਂ ਪੰਜਾਬ ’ਚ ਚੋਣਾਂ ਨੂੰ ਕੁਝ ਹੀ ਮਹੀਨੇ ਰਹਿ ਗਏ ਹਨ। ਇਸ ਕਾਰਨ ਸੰਜੀਵ ਅਰੋੜਾ ਨੂੰ ਦਿੱਤੇ ਹੋਏ ਸਾਰੇ ਵਿਭਾਗਾਂ ਨੂੰ ਵਾਪਸ ਲੈਂਦੇ ਹੋਏ ਮੰਤਰੀਆਂ ਵਿੱਚ ਵੰਡ ਦਿੱਤਾ ਗਿਆ ਹੈ ਪਰ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਗਿਆ ਹੈ। Punjab Cabinet Reshuffle

About The Author

Related Posts