Body Donation: ਬਲਾਕ ਦੇ 251ਵੇਂ ਸਰੀਰਦਾਨੀ ਬਣੇ ਮਾਤਾ ਮਹਿੰਦਰ ਕੌਰ ਇੰਸਾਂ

ਪਿੰਡ ਸ਼ਹਿਣਾ ਦੇ 17ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ

Khushdeep Singh Picture
Published On

ਭਦੌੜ (ਰਮਨੀਕ ਬੱਤਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਤਾ ਮਹਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਮਾਤਾ ਨੇ ਬਲਾਕ ਸ਼ਹਿਣਾ/ਭਦੌੜ ਦੇ 251ਵੇਂ ਤੇ ਪਿੰਡ ਸ਼ਹਿਣਾ ਦੇ 17ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਤਾ ਮਹਿੰਦਰ ਕੌਰ ਇੰਸਾਂ ਨੇ ਜਿਉਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਮਾਤਾ ਦੇ ਦੇਹਾਂਤ ਉਪਰੰਤ ਉਹਨਾਂ ਦੇ ਸਰੀਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ।

ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮਾਤਾ ਦੀ ਅਰਥੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਹਾਕਮ ਸਿੰਘ ਤੇ ਬੂਟਾ ਸਿੰਘ ਨੇ ਮੋਢਾ ਦਿੱਤਾ। ਇਸ ਪਿੱਛੋਂ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਰਾਹੀਂ ‘ਮਾਤਾ ਮਹਿੰਦਰ ਕੌਰ ਇੰਸਾਂ, ਅਮਰ ਰਹੇ’ ਦੇ ਨਾਅਰਿਆਂ ਨਾਲ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸਰਪੰਚ ਨਾਜ਼ਮ ਸਿੰਘ ਨੇ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਐੱਸਕੇਐੱਸ ਹਸਪਤਾਲ ਮੈਡੀਕਲ ਕਾਲਜ ਤੇ ਖੋਜ ਕੇਂਦਰ ਮਥੁਰਾ (ਉੱਤਰ ਪ੍ਰਦੇਸ਼) ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਗੁਰਚੇਤ ਸਿੰਘ ਸ਼ਹਿਣਾ ਤੇ ਮਨੀਸ਼ ਕੁਮਾਰ ਭਦੌੜ ਸੱਚੇ ਨਿਮਰ ਸੇਵਾਦਾਰ, ਪਿੰਡ ਦੇ ਪ੍ਰੇਮੀ ਸੇਵਕ ਜਗਵਿੰਦਰ ਸਿੰਘ, ਨਗਰ ਪੰਚਾਇਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਾਧ-ਸੰਗਤ ਤੇ ਪਿੰਡ ਵਾਸੀ ਹਾਜ਼ਰ ਸਨ। Body Donation

ਇਹ ਵੀ ਪੜ੍ਹੋ : Birmingham News: ਇੰਗਲੈਂਡ ’ਚ ਡੇਰਾ ਸ਼ਰਧਾਲੂਆਂ ਨੇ ਚਲਾਇਆ ਸਫਾਈ ਅਭਿਆਨ

About The Author

Related Posts