Body Donation: ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ ਬਣੇ ਸਰੀਰਦਾਨੀ

ਬਲਾਕ ਮੌੜ ਮੰਡੀ ਦੇ 27ਵੇਂ ਅਤੇ ਪਿੰਡ ਕੋਟਭਾਰਾ ਦੇ ਚੌਥੇ ਸਰੀਰਦਾਨੀ ਬਣੇ

Khushdeep Singh Picture
Published On

ਮੌੜ ਮੰਡੀ (ਰਾਕੇਸ਼ ਗਰਗ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮੌੜ ਮੰਡੀ ਦੇ ਪਿੰਡ ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ (83) ਪਤਨੀ ਅਜਮੇਰ ਸਿੰਘ ਇੰਸਾਂ ਨੇ ਬਲਾਕ ਦੇ 27ਵੇਂ ਅਤੇ ਪਿੰਡ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਕਿਰਪਾਲ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੀ ਮੌਤ ਉਪਰੰਤ ਉਸ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ । ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਉਨ੍ਹਾਂ ਦੀ ਮੌਤ ਉਪਰੰਤ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰਾਂ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਕੌਰ ਸਿੰਘ ਇੰਸਾਂ, ਨੂੰਹਾਂ ਜਸਵਿੰਦਰ ਕੌਰ ਇੰਸਾਂ, ਰਣਜੀਤ ਕੌਰ ਇੰਸਾਂ, ਪੋਤਰਾ ਹਰਪ੍ਰੀਤ ਸਿੰਘ ਇੰਸਾਂ, ਸੁੱਖਪ੍ਰੀਤ ਸਿੰਘ ਇੰਸਾਂ, ਅੰਗਰੇਜ਼ ਸਿੰਘ ਇੰਸਾਂ, ਪੋਤਰੀਆਂ ਕਿਰਨ ਕੌਰ ਇੰਸਾਂ, ਸੁਮਨਪ੍ਰੀਤ ਕੌਰ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। Body Donation

ਉਨ੍ਹਾਂ ਮ੍ਰਿਤਕ ਦੇਹ ਨੂੰ ਵਿਨਾਇਕ ਮੈਡੀਕਲ ਕਾਲਜ ਸੰਭਲ, ਉਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ, ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਕੇ ਸਮਾਜ ਦੀ ਸੇਵਾ ’ਚ ਆਪਣਾ ਯੋਗਦਾਨ ਪਾਉਣਗੇ । ਸਰੀਰਦਾਨੀ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਕਿਰਪਾਲ ਕੌਰ ਇੰਸਾਂ ਅਮਰ ਰਹੇ ’ ਅਤੇ ‘ਸਰੀਰਦਾਨ ਮਹਾਂ ਦਾਨ ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ । ਇਸ ਮੌਕੇ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਸੱਚੇ ਨਿਮਰ ਸੇਵਾਦਾਰ ਜੀਤ ਸਿੰਘ ਇੰਸਾਂ ਅਤੇ ਪਿੰਡ ਦੇ ਪੰਚ ਗੁਰਪ੍ਰੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪਿਆਰਾ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਪਾਲ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਜਗਸੀਰ ਸਿੰਘ ਇੰਸਾਂ, ਮਾ. ਅੰਗਰੇਜ਼ ਚੰਦ ਇੰਸਾਂ , ਸ਼ਹਿਰੀ ਪ੍ਰੇਮੀ ਸੇਵਕ ਸੁਨੀਲ ਜਿੰਦਲ ਇੰਸਾਂ, ਪਿੰਡ ਬੁਰਜ ਸੇਮਾ ਤੋਂ ਪ੍ਰੇਮੀ ਸੇਵਕ ਗੁਰਦੀਪ ਸਿੰਘ ਇੰਸਾਂ, ਪਿੰਡ ਭੂੰਦੜ ਤੋਂ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ, ਰਾਜਗੜ੍ਹ ਕੁੱਬੇ ਦੇ ਪ੍ਰੇਮੀ ਸੇਵਕ ਸਤਨਾਮ ਸਿੰਘ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਰਾਮਾਂ ਨਸੀਬ ਪੁਰਾ ਦੇ ਬਲਾਕ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਕੋਟ ਫੱਤਾ, ਨਾਜਰ ਸਿੰਘ ਇੰਸਾਂ ਸੱਚੀ ਪਹਿਰਾ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਮੋਹਤਵਰ ਸੱਜਣ ਅਤੇ ਸਾਧ-ਸੰਗਤ ਹਾਜ਼ਰ ਸੀ। Body Donation

ਇਹ ਵੀ ਪੜ੍ਹੋ : Aashiyana Campaign: ਮਾਨਵਤਾ ਭਲਾਈ, ਹੁਣ ਤੰਬੂ ’ਚ ਨਹੀਂ ਪੱਕੇ ਮਕਾਨ ’ਚ ਰਹੇਗਾ ਕਮਾਲ ਵਾਲਾ ਦਾ ਲਖਵੀਰ ਸਿੰਘ

About The Author

Related Posts