Punjab Weather Alert: ਪੰਜਾਬ ’ਚ ਤੇਜ਼ ਤੂਫਾਨ ਤੇ ਮੀਂਹ ਦਾ ਅਲਰਟ, ਕਈ ਜ਼ਿਲ੍ਹਿਆਂ ’ਚ ਮੌਸਮ ਵਿਭਾਗ ਦੀ ਚਿਤਾਵਨੀ

ਅੱਜ ਸਵੇਰੇ ਕੁੱਝ ਜ਼ਿਲ੍ਹਿਆਂ ’ਚ ਮੀਂਹ ਪੈਣ ਕਾਰਨ ਗਰਮੀ ਤੋਂ ਮਿਲੀ ਹੈ ਰਾਹਤ

Khushdeep Singh Picture
Published On

Punjab Weather Alert: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਤੂਫ਼ਾਨ, ਮੀਂਹ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਲੁਧਿਆਣਾ ਪੱਟੀ ਵੱਲ ਵਧ ਰਹੇ ਤੂਫ਼ਾਨ ਸਿਸਟਮ ਪ੍ਰਤੀ ਖਾਸ ਤੌਰ ’ਤੇ ਚੌਕਸ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।

Read Also : Sirsa News: ਸਰਸਾ ’ਚ ਬਿਜਲੀ ਦੀ ਖਪਤ ਰਿਕਾਰਡ ਇੱਕ ਕਰੋੜ ਯੂਨਿਟ ਨੂੰ ਪਾਰ

ਇਨ੍ਹਾਂ ਜ਼ਿਲ੍ਹਿਆਂ ’ਚ ਤੂਫ਼ਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ, ਫਤਿਹਗੜ੍ਹ ਸਾਹਿਬ, ਅਮਲੋਹ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੋਪੜ, ਲੁਧਿਆਣਾ ਪੱਛਮੀ, ਫਿਲੌਰ, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ ਤੇ ਗੜ੍ਹਸ਼ੰਕਰ ਖੇਤਰਾਂ ’ਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਨਾਲ ਦਰਮਿਆਨੀ ਤੂਫ਼ਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਕਿਸਾਨਾਂ ਤੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਸਲਾਹ | Punjab Weather Alert

ਇਸ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ, ਖਰੜ੍ਹ, ਪਟਿਆਲਾ, ਨਾਭਾ, ਰਾਜਪੁਰਾ, ਬਰਨਾਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਫਗਵਾੜਾ, ਨਕੋਦਰ, ਹੁਸ਼ਿਆਰਪੁਰ, ਦਸੂਹਾ ਤੇ ਨੰਗਲ ਸਮੇਤ ਕਈ ਇਲਾਕਿਆਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਤੇ ਹਲਕੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਖਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ, ਰੁੱਖਾਂ ਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਤੇ ਯਾਤਰੀਆਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ।

About The Author

Related Posts