ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਸਰਟੀਫਿਕੇਟ ਨੈਸ਼ਨਲ ਡਿਜੀ ਲਾਕਰ ‘ਤੇ ਕੀਤੇ ਅਪਲੋਡ

Sach Kahoon Punjabi Desk Picture
Published On

ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਸਰਟੀਫਿਕੇਟ ਨੈਸ਼ਨਲ ਡਿਜੀ ਲਾਕਰ ‘ਤੇ ਕੀਤੇ ਅਪਲੋਡ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀ ਸ਼੍ਰੇਣੀ ਦੇ ਮਾਰਚ 2020 ਦੀਆਂ ਪਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਦੇ ਪਾਸ, ਕੰਪਾਰਟਮੈਂਟ, ਰੀ-ਅਪੀਅਰ ਤੇ ਫ਼ੇਲ ਪਰੀਖਿਆਰਥੀਆਂ ਦੇ ਡਿਜੀਟਲ ਨਤੀਜਾ ਸਰਟੀਫਿਕੇਟ 29 ਜੁਲਾਈ ਨੂੰ ਨੈਸ਼ਨਲ ਡਿਜੀ-ਲਾਕਰ ‘ਤੇ ਅੱਪਲੋਡ ਕਰ ਦਿੱਤੇ ਹਨ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ  ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ 29 ਜੁਲਾਈ ਨੂੰ ਨੈਸ਼ਨਲ ਡਿਜੀ-ਲਾਕਰ ‘ਤੇ ਅੱਪਲੋਡ ਕੀਤੇ ਸਰਟੀਫ਼ਿਕੇਟਾਂ ਤੋਂ ਇਲਾਵਾ ਹੋਰ ਕੋਈ ਵੀ ਸਰਟੀਫ਼ਿਕੇਟ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਜਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਬਾਰ੍ਹਵੀਂ ਪਰੀਖਿਆ ਮਾਰਚ 2020 ਦੇ ਸਰਟੀਫ਼ਿਕੇਟਾਂ ਵਿੱਚ ਦਰਜ ਵੇਰਵਿਆਂ ਜਾਂ ਨਤੀਜਿਆਂ ਸਬੰਧੀ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਪਰੀਖਿਆਰਥੀ ਸਬੰਧਤ ਸੁਪਰਡੈਂਟ ਨਾਲ ਨਿੱਜੀ ਤੌਰ ‘ਤੇ ਜਾਂ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ ਪ੍ਰੀਖਿਆ ਸ਼ਾਖਾ ਬਾਰ੍ਹਵੀਂ ਦੇ ਫ਼ੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਪਰੀਖਿਆਰਥੀਆਂ ਦੀ ਸੁਵਿਧਾ ਲਈ ਸਰਟੀਫ਼ਿਕੇਟ ਡਾਊਨਲੋਡ ਕਰਨ ਵਾਸਤੇ ਇੱਕ ਵੀਡਿਓ ਕਲਿੱਪ ਅਤੇ ਤਰਤੀਬਵਾਰ ਸਟੈੱਪ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਉਤੇ ਉਪਲੱਬਧ ਹਨ

PSEB, Practical, English

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

About The Author

Related Posts