Sirsa News: ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਹੋਏ ਵੱਖ-ਵੱਖ ਮੁਕਾਬਲੇ
ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਹੋਏ ਵੱਖ-ਵੱਖ ਮੁਕਾਬਲੇ
ਸਰਸਾ (ਸੁਸ਼ੀਲ ਕੁਮਾਰ)। ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਕਰਵਾ ਚੌਥ ਤੇ ਦੀਵਾਲੀ ਸਬੰਧੀ ਵੱਖ-ਵੱਖ ਰਚਨਾਤਮਕ ਮੁਕਾਬਲੇ ਕਰਵਾਏ। ਲਲਿਤ ਕਲਾ ਤੇ ਸਾਖਰਤਾ ਕਲੱਬ ਦੇ ਸਹਿਯੋਗ ਨਾਲ ਕਰਵਾਏ ਮਹਿੰਦੀ ਲਗਾਓ, ਦੀਵਾ ਸਜਾਓ ਤੇ ਦੀਵਾਲੀ ਕਾਰਡ ਬਣਾਓ ਮੁਕਾਬਲਿਆਂ ’ਚ ਬੀਐੱਡ ਤੇ ਡੀ. ਐੱਲ.ਐੱਡ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੁਕਾਬਲਿਆਂ ’ਚ ਡੀ. ਐੱਲ.ਐੱਡ ਪਹਿਲੇ ਸਾਲ ਦੀ ਆਈਨਾ ਨੇ ਮਹਿੰਦੀ ਰਚਾਓ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਉਧਰ ਕਾਰਡ ਬਣਾਓ ਮੁਕਾਬਲੇ ’ਚ ਬੀਐੱਡ ਦੂਜੇ ਸਾਲ ਦੀ ਪ੍ਰੀਤੀ ਤੇ ਦੀਵਾ ਸਜਾਓ ਮੁਕਾਬਲੇ ਵਿੱਚ ਬੀਐੱਡ ਦੀ ਮਨੋਰਮਾ ਪਹਿਲੇ ਸਥਾਨ ’ਤੇ ਰਹੀ। ਨਿਰਣਾਇਕ ਮੰਡਲ ਦੀ ਭੂਮਿਕਾ ਕਾਲਜ ਤੋਂ ਸੁਰੇਸ਼ ਕੁਮਾਰ ਤੇ ਗੁਰਜੋਤ ਕੌਰ ਨੇ ਨਿਭਾਈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਰਜਨੀ ਬਾਲਾ ਨੇ ਕਿਹਾ ਕਿ ਤਿਉਹਾਰ ਸਾਡੀ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਦੇ ਪ੍ਰਤੀਕ ਹਨ। Shah Satnam Ji College of Education
ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕਤਾ ਤੇ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿੰਦੀ, ਕਾਰਡ ਤੇ ਦੀਵਾ ਸਜਾਉਣ ਵਰਗੀਆਂ ਗਤੀਵਿਧੀਆਂ ਕਲਾ, ਕਲਪਨਾ-ਸ਼ਕਤੀ, ਧੀਰਜ ਤੇ ਸਕਾਰਾਤਮਕਤਾ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਉਦੇਸ਼ ਸਿਰਫ ਪਹਿਲਾ, ਦੂਜਾ ਜਾਂ ਤੀਜਾ ਸਥਾਨ ਹਾਸਲ ਕਰਨਾ ਨਹੀਂ, ਸਗੋਂ ਆਪਣੀ ਪ੍ਰਤਿਭਾ ਨੂੰ ਪਛਾਣਨਾ, ਆਤਮ-ਵਿਸ਼ਵਾਸ ਵਧਾਉਣਾ ਤੇ ਲਗਾਤਾਰ ਬਿਹਤਰ ਬਣਨ ਦਾ ਯਤਨ ਕਰਨਾ ਹੈ। ਇਸ ਮੌਕੇ ਕਾਲਜ ਦੇ ਸਾਰੇ ਸਟਾਫ ਮੈਂਬਰ ਹਾਜ਼ਰ ਰਹੇ।
ਇਹ ਵੀ ਪੜ੍ਹੋ : Punjab News: ਮੁੱਖ ਸਕੱਤਰ ਨੇ ਮੰਗੀ ‘ਬਿਨਾਂ ਸ਼ਰਤ ਮੁਆਫ਼ੀ’, ਕਿਹਾ, ਗੁੰਮਰਾਹ ਕਰਨ ਦਾ ਨਹੀਂ ਸੀ ਇਰਾਦਾ
Comments