Punjab
Body Donation: ਪਰਿਵਾਰ ’ਚ ਸੱਤਵਾਂ ਤੇ ਪਿੰਡ ਮਸੀਤਾਂ ’ਚ ਹੋਇਆ 20ਵਾਂ ਸਰੀਰਦਾਨ, ਰਾਮਨਾਥ ਇੰਸਾਂ ਦੀ ਅੰਤਿਮ ਇੱਛਾ ਹੋਈ ਪੂਰੀ
ਮੈਡੀਕਲ ਸਿੱਖਿਆ ਲਈ ਸਮਰਪਿਤ ਹੋਇਆ ਮ੍ਰਿਤਕ ਸਰੀਰ
ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਤਹਿਤ ਬੇਟੀਆਂ-ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ
ਡੱਬਵਾਲੀ/ਗੋਰੀਵਾਲਾ (ਸਰਸਾ) (ਸੱਚ ਕਹੂੰ ਨਿਊਜ਼)। ਅੰਤਿਮ ਵਿਦਾਈ ਵੀ ਅਜਿਹੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਤੇ ਗਿਆਨ ਦਾ ਅਧਾਰ ਬਣ ਜਾਵੇ। ਪਿੰਡ ਮਸੀਤਾਂ ਨਿਵਾਸੀ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਿਸ਼ੋਰ ਇੰਸਾਂ ਤੇ ਅਮਰਜੀਤ ਕੌਰ ਇੰਸਾਂ ਦੇ ਪਿਤਾ 86 ਸਾਲਾ ਰਾਮਨਾਥ ਇੰਸਾਂ ਦੀ ਅੰਤਿਮ ਇੱਛਾ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਸਿੱਖਿਆ ਤੇ ਖੋਜ ਕਾਰਜ ਲਈ ਸਮਰਪਿਤ ਕਰ ਦਿੱਤਾ। ਇਸ ਨਾਲ ਰਾਮਨਾਥ ਇੰਸਾਂ ਦੇ ਪਰਿਵਾਰ ’ਚ ਸਰੀਰਦਾਨ ਦੀ ਗਿਣਤੀ 7 ਤੇ ਪਿੰਡ ਮਸੀਤਾਂ ’ਚ 20 ਤੱਕ ਪਹੁੰਚ ਗਈ ਹੈ।
ਮਾਨਵਤਾ ਦੀ ਸੇਵਾ ਲਈ ਇਹ ਪਰਿਵਾਰ ਪੂਰੇ ਇਲਾਕੇ ਲਈ ਪ੍ਰੇਰਨਾ ਬਣ ਚੁੱਕਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਕੀਤਾ ਗਿਆ ਇਹ ਮਹਾਦਾਨ ਇੱਕ ਵਾਰ ਫਿਰ ਸਮਾਜ ਨੂੰ ਸੇਵਾ, ਸਮਰਪਣ ਤੇ ਪਰਉਪਕਾਰ ਦਾ ਸੰਦੇਸ਼ ਦੇ ਗਿਆ ਹੈ।
Read Also : ਸੇਵਾ ਤੇ ਸਿਮਰਨ ਸਤਿਸੰਗੀ ਦੇ ਅਨਮੋਲ ਗਹਿਣੇ ਹਨ: ਪੂਜਨੀਕ ਗੁਰੂ ਜੀ
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਨਾਥ ਇੰਸਾਂ ਸ਼ਨਿੱਚਰਵਾਰ 18 ਜੁਲਾਈ ਨੂੰ ਰਾਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਜੀਵਨ ਭਰ ਸੇਵਾ ਤੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਸਰਗਰਮ ਰਹੇ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਗੁਰੂਗ੍ਰਾਮ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਤ੍ਰਿਸ਼ਤਾਬਦੀ ਮੈਡੀਕਲ ਕਾਲਜ ਨੂੰ ਮੈਡੀਕਲ ਸਿੱਖਿਆ-ਖੋਜਾਂ ਲਈ ਸਮਰਪਿਤ ਕਰ ਦਿੱਤਾ। ਐਤਵਾਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਉਨ੍ਹਾਂ ਦਾ ਮ੍ਰਿਤਕ ਸਰੀਰ ਪਿੰਡ ਤੋਂ ਗੁਰੂਗ੍ਰਾਮ ਲਈ ਰਵਾਨਾ ਕੀਤਾ ਗਿਆ। ਅੰਤਿਮ ਯਾਤਰਾ ’ਚ ਵੱਡੀ ਗਿਣਤੀ ’ਚ ਆਸ-ਪਾਸ ਦੇ ਬਲਾਕਾਂ ਦੀ ਸਾਧ-ਸੰਗਤ, ਸੇਵਾਦਾਰਾਂ ਤੇ ਪਿੰਡ ਵਾਸੀਆਂ ਨੇ ਭਾਵਭਿੰਨੀ ਵਿਦਾਈ ਦਿੱਤੀ।
ਇਸ ਦੌਰਾਨ ‘ਸਰੀਰਦਾਨੀ ਰਾਮਨਾਥ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ-ਚਾਂਦ ਰਹੇਗਾ, ਸਰੀਰਦਾਨੀ ਰਾਮਨਾਥ ਇੰਸਾਂ ਤੇਰਾ ਨਾਂਅ ਰਹੇਗਾ’ ਵਰਗੇ ਨਾਅਰਿਆਂ ਨਾਲ ਵਾਤਾਵਰਨ ਗੂੰਜ ਉਠਿਆ। ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਤਹਿਤ ਪਰਿਵਾਰ ਦੀਆਂ ਬੇਟੀਆਂ, ਨੂਹਾਂ ਨੇ ਵੀ ਅਰਥੀ ਨੂੰ ਮੋਢਾ ਦੇ ਕੇ ਸਮਾਜ ’ਚ ਔਰਤ ਸਨਮਾਨ ਤੇ ਬਰਾਬਰੀ ਦਾ ਸੰਦੇਸ਼ ਦਿੱਤਾ।ਸਰੀਰਦਾਨੀ ਰਾਮਨਾਥ ਇੰਸਾਂ ਆਪਣੇ ਪਿੱਛੇ ਪੁੱਤਰ ਕਿਸ਼ੋਰ ਚੰਦ ਇੰਸਾਂ ਤੇ ਦਿਸ਼ੋਰ ਚੰਦ ਇੰਸਾਂ, ਨੂੰਹ ਪਰਮਜੀਤ ਕੌਰ ਇੰਸਾਂ, ਬੇਟੀਆਂ ਬਿੰਦਰਪਾਲ ਇੰਸਾਂ, ਪਰਮਜੀਤ ਕੌਰ ਇੰਸਾਂ ਤੇ ਅਮਰਜੀਤ ਇੰਸਾਂ, ਦਾਮਾਦ ਕਾਲਾਰਾਮ ਇੰਸਾਂ ਤੇ ਪ੍ਰੇਮਚੰਦ ਇੰਸਾਂ ਸਮੇਤ ਭਰਾ-ਪੂਰਾ ਪਰਿਵਾਰ ਛੱਡ ਗਏ ਹਨ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਭਿੰਦਰ ਇੰਸਾਂ, ਡੱਬਵਾਲੀ ਬਲਾਕ ਪ੍ਰੇਮੀ ਸੇਵਕ ਗੋਬਿੰਦ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਖੇਮ ਚੰਦ ਇੰਸਾਂ, ਸੱਚੇ ਨਿਮਰ ਸੇਵਾਦਾਰ ਅਮਰਜੀਤ ਇੰਸਾਂ, ਜਤਿੰਦਰਵੀਰ ਇੰਸਾਂ, ਸੁਰਜੀਤ ਸਿੰਘ ਇੰਸਾਂ, ਕਰਨੈਲ ਸਿੰਘ ਇੰਸਾਂ, ਧਨਰਾਜ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਾਧ-ਸੰਗਤ, ਪਤਵੰਤੇ ਸੱਜਣ, ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਸੇਵਾ ਤੇ ਹੁਕਮ-ਹਜ਼ੂਰੀ ਦੀ ਮਿਸਾਲ ਸਨ ਸਰੀਰਦਾਨੀ ਰਾਮਨਾਥ ਇੰਸਾਂ
ਰਾਮਨਾਥ ਇੰਸਾਂ ਦੇ ਭਤੀਜੇ ਲਖਵਿੰਦਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਜੀ ਅਕਸਰ ਸੇਵਾ ਨਾਲ ਜੁੜੇ ਪ੍ਰੇਰਨਾਦਾਇਕ ਪ੍ਰਸੰਗ ਸੁਣਾਇਆ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਸੱਚਖੰਡ ਹਾਲ ਦੇ ਨਿਰਮਾਣ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਧ-ਸੰਗਤ ਨੂੰ ਅਗਲੇ ਐਤਵਾਰ ਸੇਵਾ ’ਚ ਆਪਣੇ ਨਾਲ ਬੱਠਲ ਤੇ ਕਹੀਆਂ ਲਿਆਉਣ ਦਾ ਬਚਨ ਫ਼ਰਮਾਏ। ਤੈਅ ਦਿਨ ਬਹੁਤੇ ਸੇਵਾਦਾਰ ਬਿਨਾਂ ਬੱਠਲ-ਕਹੀ ਦੇ ਪਹੁੰਚ ਗਏ, ਜਦੋਂਕਿ ਪਿੰਡ ਮਸੀਤਾਂ ਦੇ ਦੋ ਭਾਈ ਜਗਨ ਨਾਥ ਇੰਸਾਂ ਤੇ ਰਾਮਨਾਥ ਇੰਸਾਂ ਪੂਜਨੀਕ ਪਰਮ ਪਿਤਾ ਜੀ ਦੇ ਆਦੇਸ਼ ਦੀ ਪਾਲਣਾ ਕਰਦਿਆਂ ਬੱਠਲ ਤੇ ਕਹੀਆਂ ਨਾਲ ਲੈ ਕੇ ਸੇਵਾ ਵਿੱਚ ਪਹੁੰਚੇ। ਜਦੋਂ ਸੇਵਾ ਦੀ ਚਾਲ ਹੌਲੀ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਭਾਈ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਸਿਰਫ ਇਹੀ ਦੋਵੇਂ ਭਾਈ ਗੁਰੂ ਆਦੇਸ਼ ਅਨੁਸਾਰ ਲੋੜੀਂਦਾ ਸਾਮਾਨ ਲੈ ਕੇ ਆਏ ਹਨ। ਇਹ ਸੁਣ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ ਕਿ ਸੱਚਖੰਡ ਤੋਂ ਆਏ ਵਿਸ਼ੇਸ਼ ਫਲਾਂ ਦੇ ਪ੍ਰਸਾਦ ਦੇ ਅਸਲ ਹੱਕਦਾਰ ਇਹੀ ਦੋਵੇਂ ਸੇਵਾਦਾਰ ਹਨ। ਇਸ ਤੋਂ ਬਾਅਦ ਵਿਸ਼ੇਸ਼ ਪ੍ਰਸਾਦ ਸਿਰਫ ਜਗਨ ਨਾਥ ਇੰਸਾਂ ਤੇ ਰਾਮਨਾਥ ਇੰਸਾਂ ਨੂੰ ਹੀ ਪ੍ਰਦਾਨ ਕੀਤਾ ਗਿਆ। ਇਹ ਪ੍ਰਸੰਗ ਉਨ੍ਹਾਂ ਦੀ ਹੁਕਮ ਹਜ਼ੂਰੀ, ਸੇਵਾ ਭਾਵਨਾ ਅਤੇ ਗੁਰੂ ਆਦੇਸ਼ ਪ੍ਰਤੀ ਅਟੁੱਟ ਸਮਰਪਣ ਦੀ ਜਿਉਂਦੀ ਉਦਾਹਰਨ ਮੰਨਿਆ ਜਾਂਦਾ ਹੈ।
ਸਰੀਰਦਾਨ ਨੂੰ ਦੱਸਿਆ ਮਹਾਦਾਨ
ਇਸ ਮੌਕੇ ਪਿੰਡ ਦੇ ਸਰਪੰਚ ਜਗਜੀਤ ਸਿੰਘ ਤੇ ਜੇਜੇਪੀ ਆਗੂ ਸਰਵਜੀਤ ਸਿੰਘ ਮਸੀਤਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਰੀਰਦਾਨੀ ਰਾਮਨਾਥ ਇੰਸਾਂ ਦਾ ਪਰਿਵਾਰ ਧਾਰਮਿਕ, ਸਮਾਜ ਸੇਵੀ ਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨ ਮਹਾਦਾਨ ਹੈ, ਕਿਉਂਕਿ ਮੈਡੀਕਲ ਕਾਲਜਾਂ ’ਚ ਦਾਨ ਕੀਤੇ ਗਏ ਮ੍ਰਿਤਕ ਸਰੀਰਾਂ ’ਤੇ ਅਧਿਐਨ ਤੇ ਖੋਜ ਰਾਹੀਂ ਭਵਿੱਖ ਦੇ ਡਾਕਟਰ ਮੈਡੀਕਲ ਸਾਇੰਸ ਦੀਆਂ ਬਾਰੀਕੀਆਂ ਸਿੱਖਦੇ ਹਨ ਅਤੇ ਅੱਗੇ ਚੱਲ ਕੇ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਪਰਿਵਾਰ ਦੇ ਇਸ ਪ੍ਰੇਰਨਾਦਾਇਕ ਸਰੀਰਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਗਈਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ਦਾ ਹੀ ਨਤੀਜਾ ਹੈ ਕਿ ਸ਼ਰਧਾਲੂ ਇਸ ਤਰ੍ਹਾਂ ਦੇ ਸੇਵਾ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।