Sirsa News: ਸਰਸਾ ’ਚ ਤੈਰਾਕੀ ਪ੍ਰਤਿਭਾਵਾਂ ਦਾ ਉਤਸ਼ਾਹ ਸਿਖ਼ਰ ’ਤੇ, ਮਾਪਿਆਂ ਤੇ ਕੋਚਾਂ ਨੇ ਸਵਿਮਿੰਗ ਪੂਲ ਦੀਆਂ ਆਧੁਨਿਕ ਸੁਵਿਧਾਵਾਂ ਅਤੇ ਸੁਚੱਜੇ ਪ੍ਰਬੰਧਾਂ ਨੂੰ ਖੂਬ ਸਲਾਹਿਆ

ਮਾਪਿਆਂ ਤੇ ਕੋਚਾਂ ਨੇ ਸਵਿਮਿੰਗ ਪੂਲ ਦੀਆਂ ਆਧੁਨਿਕ ਸੁਵਿਧਾਵਾਂ ਅਤੇ ਸੁਚੱਜੇ ਪ੍ਰਬੰਧਾਂ ਨੂੰ ਖੂਬ ਸਲਾਹਿਆ

Ravinder Sharma Picture
Published On

ਸਰਸਾ (ਰਾਜੇਸ਼ ਬੈਨੀਵਾਲ)। ਐੱਮਐੱਸਜੀ ਭਾਰਤੀ ਖੇਲ ਗਾਓਂ, ਡੇਰਾ ਸੱਚਾ ਸੌਦਾ ਸਰਸਾ ’ਚ ਚੱਲ ਰਹੀ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬੁਆਇਜ਼ ਸਵਿਮਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਐਤਵਾਰ ਨੂੰ ਸਵਿਮਿੰਗ ਪੂਲ ’ਚ ਉਤਸ਼ਾਹ ਆਪਣੇ ਸਿਖ਼ਰ ’ਤੇ ਪਹੁੰਚ ਗਿਆ। ਸਵੇਰ ਹੁੰਦੇ ਹੀ ਖਿਡਾਰੀ ਆਪਣੇ ਨਿਰਧਾਰਿਤ ਮੁਕਾਬਲੇ ਲਈ ਜੁਟ ਗਏ, ਕੋਈ ਵਾਰਮਅੱਪ ਕਰਨ ’ਚ ਰੁੱਝਿਆ ਸੀ ਤੇ ਕੋਈ ਆਪਣੇ ਮਾਤਾ-ਪਿਤਾ ਜਾਂ ਕੋਚ ਨਾਲ ਸੁਨਹਿਰੀ ਛਾਲ ਲਈ ਮਾਰਗਦਰਸ਼ਨ ਤਾਂ ਕਿਤੇ ਅਸ਼ੀਰਵਾਦ ਦਾ ਦੌਰ ਜਾਰੀ ਸੀ।

ਸਵੇਰ ਤੋਂ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ’ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਕਈ ਮੁਕਾਬਲੇ ਐਨੇ ਸਖ਼ਤ ਰਹੇ ਕਿ ਜੇਤੂ ਅਤੇ ਉਪ ਜੇਤੂ ਵਿਚਕਾਰ ਅੰਤਰ ਸਿਰਫ ਕੁਝ ਮਿਲੀ ਸੈਕਿੰਡ ਦਾ ਰਿਹਾ। ਹਰ ਰੇਸ ਤੋਂ ਬਾਅਦ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਅਤੇ ਖਿਡਾਰੀਆਂ ਦੇ ਚਿਹਰੇ ’ਤੇ ਜਿੱਤ ਦਾ ਉਤਸ਼ਾਹ ਪੂਰੇ ਕੈਂਪਸ ’ਚ ਖੇਡ ਭਾਵਨਾ ਦਾ ਸੁਨੇਹਾ ਦੇ ਰਿਹਾ ਸੀ। ਦੂਜੇ ਦਿਨ ਮੁਕਾਬਲੇ ਦਾ ਦਬਾਅ ਪਹਿਲੇ ਦਿਨ ਦੀ ਤੁਲਨਾ ’ਚ ਵੱਧ ਦਿਖਾਈ ਦਿੱਤਾ।

Read Also : ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

ਹੁਣ ਖਿਡਾਰੀਆਂ ਦੀ ਨਜ਼ਰ ਸਿਰਫ ਵਧੀਆ ਪ੍ਰਦਰਸ਼ਨ ਕਰਨ ’ਤੇ ਨਹੀਂ, ਸਗੋਂ ਅਗਲੇ ਸੈਸ਼ਨ ’ਚ ਥਾਂ ਪੱਕੀ ਕਰਨ ’ਤੇ ਵੀ ਸੀ। ਇਹੀ ਕਾਰਨ ਰਿਹਾ ਕਿ ਹਰੇਕ ਮੁਕਾਬਲੇਬਾਜ਼ ਪੂਰੇ ਆਤਮ-ਵਿਸ਼ਵਾਸ ਅਤੇ ਰਣਨੀਤੀ ਨਾਲ ਪੂਲ ’ਚ ਉੱਤਰਿਆ। ਕੋਚ ਵੀ ਲਗਾਤਾਰ ਖਿਡਾਰੀਆਂ ਦੀ ਤਕਨੀਕ, ਸਪੀਡ ਅਤੇ ਟਾਈਮਿੰਗ ’ਤੇ ਨਜ਼ਰ ਰੱਖ ਰਹੇ ਸਨ ਅਤੇ ਹਰ ਰੇਸ ਤੋਂ ਬਾਅਦ ਜ਼ਰੂਰੀ ਸੁਝਾਅ ਦਿੰਦੇ ਨਜ਼ਰ ਆਏ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਦੱਸਿਆ ਕਿ ਇਸ ਪੱਧਰ ਦੇ ਮੁਕਾਬਲੇ ਉਨ੍ਹਾਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹਨ। ਦੂਜੇ ਦਿਨ ਵੀ ਪ੍ਰੋਗਰਾਮ ਵਾਲੇ ਸਥਾਨ ’ਤੇ ਅਨੁਸ਼ਾਸਨ ਅਤੇ ਪ੍ਰਬੰਧਾਂ ਪੱਧਰ ਖਿੱਚ ਦਾ ਕੇਂਦਰ ਬਣਿਆ ਰਿਹਾ। ਸੇਵਾਦਾਰ ਖਿਡਾਰੀਆਂ, ਅਧਿਕਾਰੀਆਂ ਅਤੇ ਮਾਪਿਆਂ ਦੀ ਮੱਦਦ ’ਚ ਲਗਾਤਾਰ ਲੱਗੇ ਰਹੇ। ਮੈਡੀਕਲ ਟੀਮ, ਸੁਰੱਖਿਆ ਪ੍ਰਬੰਧ, ਸਾਫ ਪੀਣ ਵਾਲਾ ਪਾਣੀ, ਭੋਜਨ ਅਤੇ ਆਰਾਮ ਵਾਲੀਆਂ ਥਾਵਾਂ ਦੇ ਪ੍ਰਬੰਧਾਂ ਨੇ ਬਾਹਰੋਂ ਆਏ ਮੁਕਾਬਲੇਬਾਜਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਮਹਿਸੂਸ ਨਹੀਂ ਹੋਣ ਦਿੱਤੀ। 

ਮਾਪਿਆਂ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ

ਮੁਕਾਬਲੇ ’ਚ ਆਪਣੇ ਬੱਚਿਆਂ ਨਾਲ ਪਹੁੰਚੇ ਰਾਹੁਲ, ਕਰਨ, ਸੁਨੀਲ, ਰਾਮਨਿਵਾਸ, ਸੁਰਭੀ ਆਦਿ ਨੇ ਦੱਸਿਆ ਕਿ ਮਾਪੇ ਪੂਰਾ ਸਮਾਂ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਰਹੇ। ਹਰ ਸਫਲ ਰੇਸ ਤੋਂ ਬਾਅਦ ਤਾੜੀਆਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਕਈ ਮਾਪਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਵਿਕਸਤ ਹੁੰਦੀ ਹੈ। ਦੂਜੇ ਪਾਸੇ ਆਪਣੇ ਬੱਚੇ ਨਾਲ ਬੈਠੀ ਇੱਕ ਮਾਂ ਉਦਾਸ ਨਜ਼ਰ ਆ ਰਹੇ ਸਨ, ਗੱਲ ਕਰਨ ’ਤੇ ਪਤਾ ਲੱਗਾ ਕਿ ਬੱਚੇ ਦੇ ਨਤੀਜੇ ਤੋਂ ਉਹ ਖੁਸ਼ ਨਹੀਂ ਸਨ, ਉਨ੍ਹਾਂ ਨੂੰ ਰੀਅਲਾਈਜ਼ ਕਰਵਾਇਆ ਗਿਆ ਕਿ ਬੱਚਾ ਹੈ ਹਾਲੇ ਕੋਈ ਮਸ਼ੀਨ ਨਹੀਂ ਹੈ ਜੋ ਹਰ ਵਾਰ ਤੁਹਾਡੇ ਮੁਤਾਬਿਕ ਹੀ ਨਤੀਜੇ ਦੇਵੇਗਾ। ਸਮਝਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਬੱਚੇ ਨੂੰ ਮਿਹਨਤ ਲਈ ਪ੍ਰੇਰਿਤ ਕਰਨ ਲੱਗੇ।

ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਬੈਠੇ-ਬੈਠੇ

ਫਰੀਦਾਬਾਦ ਤੋਂ ਆਏ ਮੁਕਾਬਲੇਬਾਜ਼ ਅਕਾਲਬੀਰ ਸਿੰਘ ਵੀ ਆਪਣੇ ਪਿਤਾ ਮਨਜੀਤ ਸਿੰਘ ਨਾਲ ਆਏ ਹੋਏ ਸਨ ਜੋ ਕਿ ਇਸ ਤੋਂ ਪਹਿਲਾਂ ਨੈਸ਼ਨਲ ਅਤੇ ਸਟੇਟ ਮੁਕਾਬਲੇ ’ਚ ਵੀ ਆਪਣਾ ਲੋਹਾ ਮਨਵਾ ਚੁੱਕੇ ਸਨ ਜੋ ਅੱਜ ਸਰਸਾ ’ਚ ਵੀ ਆਪਣੇ ਨਤੀਜੇ ਤੋਂ ਸੰਤੁਸ਼ਟ ਨਜ਼ਰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸਾਰੇ ਖਿਡਾਰੀ ਮਾਹੌਲ ਨੂੰ ਸਮਝ ਰਹੇ ਸਨ, ਪਰ ਦੂਜੇ ਦਿਨ ਹਰੇਕ ਰੇਸ ’ਚ ਮੁਕਾਬਲਾ ਕਾਫੀ ਵਧ ਗਿਆ। ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਅੱਜ ਦੂਜਾ ਦਿਨ ਹੈ ਪਰ ਇੱਕ ਚੀਜ਼ ਇੱਥੇ ਦੇਖਣ ਨੂੰ ਮਿਲੀ ਕਿ ਅਸੀਂ ਬਾਹਰ ਕਿਤੇ ਹੁੰਦੇ ਹਾਂ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਬੱਚਿਆਂ ਨੂੰ ਖਾਣਾ-ਪੀਣਾ ਕਿਵੇਂ ਮਿਲੇਗਾ ਕਿਉਂਕਿ ਇਹ ਸਭ ਤੋਂ ਖੇਡ ’ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦੇ ਹਨ ਪਰ ਸਾਨੂੰ ਇੱਥੇ ਪਾਣੀ ਵੀ ਬੈਠੇ-ਬੈਠੇ ਮਿਲ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ।

ਆਧੁਨਿਕ ਤਕਨੀਕ ਨਾਲ ਮਿਲ ਰਹੇ ਸਟੀਕ ਨਤੀਜੇ 

ਸਵਿਮਿੰਗ ’ਚ ਹਿੱਸੇਦਾਰੀ ਯਕੀਨੀ ਕਰਨ ਲਈ ਫਰੀਦਾਬਾਦ ਤੋਂ ਆਏ ਹੋਏ ਕ੍ਰਿਸ਼ ਮੋਹਿੰਦਰਾ ਨੇ ਦੱਸਿਆ ਕਿ ਮੁਕਾਬਲੇ ’ਚ ਵਰਤੇ ਜਾ ਰਹੇ ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਨੇ ਵੀ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ। ਸਟੀਕ ਨਤੀਜੇ ਕੁਝ ਵੀ ਪਲਾਂ ’ਚ ਐਲਾਨ ਹੋਣ ਨਾਲ ਮੁਕਾਬਲਾ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤਕਨੀਕੀ ਰੂਪ ਨਾਲ ਸਟੀਕ ਨਜ਼ਰ ਆਇਆ। ਕ੍ਰਿਸ਼ ਦੇ ਪਿਤਾ ਨੇ ਦੱਸਿਆ ਕਿ ਅਸੀਂ ਪਹਿਲੀ ਵਾਰ ਅਜਿਹਾ ਯੋਜਨਾਬੱਧ ਅਤੇ ਸੇਵਾਭਾਵ ਵਾਲਾ ਖੇਤਰ ਦੇਖਿਆ ਹੈ। ਉੱਤਰ ਹੀ ਨਹੀਂ ਸਗੋਂ ਦੱਖਣੀ ਭਾਰਤ ਦੀਆਂ ਕਈ ਥਾਵਾਂ ’ਤੇ ਗਏ ਹਾਂ, ਵੱਡੀਆਂ ਯੂਨੀਵਰਸਿਟੀਆਂ ’ਚ ਗਏ ਪਰ ਇੱਥੇ ਆ ਕੇ ਜੋ ਸੁਵਿਧਾਵਾਂ ਮਿਲੀਆਂ ਹਨ ਵਾਕਈ ਕਾਬਿਲੇ  ਤਾਰੀਫ ਹਨ। ਬੱਚਿਆਂ ਅਤੇ ਮਾਪਿਆਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿ ਉਹ ਜਿੱਥੇ ਵੀ ਜਾਣ ਤਾਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ ਤਾਂ ਕਿ ਉਨ੍ਹਾਂ ਦੇ ਅਭਿਆਸ ਅਤੇ ਨਤੀਜੇ ’ਤੇ ਅਸਰ ਨਾ ਪਵੇ, ਪਰ ਇਸ ਸਟੇਡੀਅਮ ’ਚ ਇੱਥੋਂ ਦੇ ਗੁਰੂ ਜੀ ਨੇ ਜੋ ਪ੍ਰਬੰਧ ਕੀਤਾ ਹੈ ਉਸ ਦਾ ਕੋਈ ਸਾਨੀ ਨਹੀਂ ਹੈ। ਮੈਂ ਤਾਂ ਇਸ ਨੂੰ ਰੇਟਿੰਗ ਦਸ ’ਚੋਂ ਗਿਆਰਾਂ ਦਿਆਂਗਾ...।

ਸਵਿਮਿੰਗ ਦਾ ਹਰ ਵੱਡਾ ਮੁਕਾਬਲਾ ਸਰਸਾ ’ਚ ਹੋਵੇ

ਆਪਣੇ ਦੋ ਬੱਚਿਆਂ ਗਰਵ ਅਤੇ ਯੁਵ ਨੂੰ ਲੈ ਕੇ ਆਏ ਕਰਮਵੀਰ ਯਾਦਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਇੱਕ ਮੁਕਾਬਲੇ ’ਚ ਪਾਰਟੀਸਪੇਟ ਕਰਕੇ ਤੁਰੰਤ ਆ ਰਹੇ ਹਾਂ ਪਰ ਉੱਥੋਂ ਦੇ ਪ੍ਰਬੰਧ ਬਾਰੇ ਅਸੀਂ ਇਹ ਸੋਚ ਰਹੇ ਸੀ ਕਿ ਜੇਕਰ ਅਜਿਹਾ ਹੀ ਪ੍ਰਬੰਧ ਸਰਸਾ ’ਚ ਹੋਇਆ ਤਾਂ ਮੁਸ਼ਕਿਲ ਹੋ ਜਾਵੇਗੀ। ਇੱਕ ਵਾਰ ਤਾਂ ਸੋਚਿਆ ਕਿ  ਨਹੀਂ ਜਾਣਾ ਪਰ ਫਿਰ ਤੁਰ ਪਏ, ਅਸੀਂ ਪਹਿਲੀ ਵਾਰ ਸਰਸਾ ਆਏ ਹਾਂ ਪਰ ਇੱਥੇ ਤਾਂ ਸਭ ਕੁਝ ਉਲਟ ਹੈ, ਬੱਚੇ ਹਰਿਆਲੀ ਅਤੇ ਪ੍ਰਦੂਸ਼ਣ ਮੁਕਤ ਖੁੱਲੇ੍ਹੇ ਖੇਤਰ ਨੂੰ ਦੇਖ ਕੇ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਪਤਾ ਲੱਗਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸਕੂਲ ਪ੍ਰਬੰਧਕਾਂ ਨੇ ਬੇਹੱਦ ਵਧੀਆ ਪ੍ਰਬੰਧ ਕਰ ਰੱਖੇ ਹਨ। ਮੈਂ ਦੇਸ਼ ਦੀਆਂ ਕਈ ਥਾਵਾਂ ਦੇਖੀਆਂ ਹਨ, ਪਰ ਇਸ ਸਵਿਮਿੰਗ ਪੂਲ ਨੂੰ ਦੇਖ ਕੇ ਇੱਥੋਂ ਦਾ ਸਾਫ ਪਾਣੀ ਦੇਖ ਕੇ ਚੰਗਾ ਲੱਗਾ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਹਰ ਮੁਕਾਬਲਾ ਸਰਸਾ ’ਚ ਹੀ ਹੋਵੇ ਤਾਂ ਕਿ ਬੱਚੇ ਦੀ ਸਿਹਤ ਦੇ ਨਾਲ-ਨਾਲ ਬਿਹਤਰੀਨ ਨਤੀਜੇ ਮਿਲ ਸਕਣ।

About The Author

Related Posts