ਵਿਧਾਨ ਸਭਾ ਚੋਣਾਂ: ਰੁਝਾਨਾਂ ‘ਚ ਭਾਜਪਾ ਨੂੰ ਝਟਕਾ

230 seats in Madhya Pradesh, Declared, Results

ਸੱਤਾ ਬਚਾਉਣ ਲਈ ਕਰਨਾ ਪੈ ਰਿਹੈ ਸੰਘਰਸ਼

ਨਵੀਂ ਦਿੱਲੀ, ਏਜੰਸੀ। ਦੇਸ਼ ਦੇ ਪੰਜ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲਗਦਾ ਦਿਸ ਰਿਹਾ ਹੈ। ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਉਸ ਨੂੰ ਆਪਣੀ ਸੱਤਾ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ, ਤੇਲੰਗਾਨਾ ਅਤੇ ਮਿਜੋਰਮ ‘ਚ ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਵਿਵਸਥਾ ‘ਚ ਅੱਜ ਸਵੇਰੇ ਸ਼ੁਰੂ ਹੋ ਗਈ। ਸ਼ੁਰੂਆਤੀ ਰੁਝਾਨਾਂ ‘ਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਵਿਰੋਧੀ ਦਲ ਕਾਂਗਰਸ ਦਰਮਿਆਨ ਸਖ਼ਤ ਟੱਕਰ ‘ਚ ਕਾਂਗਰਸ ਨੂੰ ਮਾਮੂਲੀ ਵਾਧਾ ਮਿਲਿਆ ਹੋਇਆ ਹੈ।

ਮੱਧ ਪ੍ਰਦੇਸ਼ ‘ਚ ਕਾਂਗਰਸ 111, ਭਾਜਪਾ 105, ਬਸਪਾ ਪਾਰਟੀ ਚਾਰ ਅਤੇ ਹੋਰ 10 ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਰਾਜਸਥਾਨ ‘ਚ ਕਾਂਗਰਸ 96 ਅਤੇ ਭਾਜਪਾ 82 ਸੀਟਾਂ ਤੇ ਵਾਧਾ ਬਣਾਈ ਹੋਏ ਹੈ। ਉਥੇ ਛਤੀਸਗੜ੍ਹ ‘ਚ ਸ਼ੁਰੂਆਤੀ ਰੁਝਾਨ ਸੱਤਾ ਬਦਲਾਅ ਵੱਲ ਇਸ਼ਾਰਾ ਕਰ ਰਹੇ ਹਨ। ਇੱਥੇ ਕਾਂਗਰਸ ਸਪੱਸ਼ਟ ਬਹੁਮਤ ਵਧ ਵਧਦੀ ਦਿਸ ਰਹੀ ਹੈ। ਰਾਜ ‘ਚ ਕਾਂਗਰਸ 58, ਭਾਜਪਾ 22 ਅਤੇ ਬਸਪਾ ਤੇ ਸਹਿਯੋਗੀ ਦਲ 9 ਸੀਟਾਂ ‘ਤੇ ਅੱਗੇ ਹਨ।

ਤੇਲੰਗਾਨਾ ‘ਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੂੰ ਰੁਝਾਨਾਂ ‘ਚ ਸਪੱਸ਼ਟ ਬਹੁਮਤ ਮਿਲਦਾ ਦਿਸ ਰਿਹਾ ਹੈ। ਪਿਛਲੀਆਂ ਚੋਣਾਂ ‘ਚ ਟੀਆਰਐਸ ਨੂੰ 119 ‘ਚੋਂ 63 ਸੀਟਾਂ ਮਿਲੀਆਂ ਸਨ ਜਦੋਂ ਇਸ ਵਾਰ ਦੀਆਂ ਚੋਣਾਂ ਦੇ ਰੁਝਾਨਾਂ ‘ਚ ਉਹ 80 ‘ਤੋਂ ਜ਼ਿਆਦਾ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਰੁਝਾਨਾਂ ‘ਚ ਕਾਂਗਰਸ 24 ਅਤੇ ਭਾਜਪਾ 6 ਸੀਟਾਂ ਤੇ ਅੱਗੇ ਹੈ।

ਮਿਜੋਰਮ ‘ਚ ਮਿਜੋ ਨੈਸ਼ਨਲ ਫਰੰਟ 24, ਕਾਂਗਰਸ ਅੱਠ ਅਤੇ ਭਾਜਪਾ ਇੱਕ ਸੀਟ ‘ਤੇ ਅੱਗੇ ਹੈ। ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ‘ਚ ਪਿਛਲੇ 15 ਸਾਲ ਤੋਂ ਭਾਜਪਾ ਸੱਤਾਧਾਰੀ ਹੈ ਜਦੋਂ ਕਿ ਰਾਜਸਥਾਨ ‘ਚ ਪਿਛਲੀਆਂ ਚੋਣਾਂ ‘ਚ ਭਾਜਪਾ ਸੱਤਾ ‘ਚ ਆਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।