ਚੋਣ ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਜ਼ਾਰ ਲੁੜਕਿਆ

ਸੂਚਕਾਂਕ ਸੇਂਸੇਕਸ ‘ਚ 375.59 ਅੰਕਾਂ ਦੀ ਗਿਰਾਵਟ

ਮੁੰਬਈ, ਏਜੰਸੀ। ਦੇਸ਼ ਦੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਲੱਗ ਰਹੇ ਝਟਕਿਆਂ ਅਤੇ ਰਿਜਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਕਾਰਨ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਖੁੱਲ੍ਹਦੇ ਹੀ ਲਾਲ ਨਿਸ਼ਾਨ ‘ਚ ਚਲੇ ਗਏ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੇਂਸੇਕਸ 375.59 ਅੰਕਾਂ ਦੀ ਭਾਰੀ ਗਿਰਾਵਟ ਨਾਲ 34,584.13 ਅੰਕ ‘ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਸ਼ੁਰੂਆਤੀ ਪਹਿਰ ‘ਚ ਹੀ 531.39 ਅੰਕ ਭਾਵ 1.52 ਫੀਸਦੀ ਦਾ ਤੇਜ ਗੋਤਾ ਲਗਾਉਂਦਾ ਹੋਇਆ 34,428.83 ਅੰਕ ‘ਤੇ ਆ ਗਿਆ।

ਐਨਐਸਈ ਦਾ ਨਿਫਟੀ ਵੀ 138.40 ਅੰਕ ਦੀ ਗਿਰਾਵਟ ਦੇ ਨਾਲ 10,350.05 ਅੰਕ ‘ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਸ਼ੁਰੂਆਤੀ ਪਹਿਰ ‘ਚ 1.39 ਫੀਸਦੀ ਭਾਵ 145.95 ਅੰਕ ਲੁੜਕ ਕੇ 10,342.50 ਅੰਕ ‘ਤੇ ਆ ਗਿਆ। ਇੱਥੇ ਜਿਕਰਯੋਗ ਹੈ ਕਿ ਅੱਜ ਦੇ ਪੰਜ ਰਾਜਾਂ ਦੇ ਚੋਣ ਨਤੀਜਿਆਂ ‘ਚ ਭਾਜਪਾ ਆਪਣੀ ਸੱਤਾ ਬਚਾਉਣ ਲਈ ਕਾਫੀ ਸੰਘਰਸ਼ ਕਰਦੀ ਨਜਰ ਆ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਭਾਜਪਾ ਨੂੰ ਕਾਫੀ ਟੱਕਰ ਦੇ ਰਹੀ ਹੈ ਤੇ ਪੰਜਾਂ ਰਾਜਾਂ ‘ਚ ਬੜਤ ਬਣਾਉਂਦੀ ਹੋਈ ਭਾਜਪਾ ਨਾਲੋਂ ਅੱਗੇ ਚੱਲ ਰਹੀ ਹੈ। ਇਸ ਤੋਂ ਬਿਨਾਂ ਰਿਜਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਕਾਰਨ  ਵੀ ਇਸ ਗਿਰਾਵਟ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।