Punjab

Lehragaga News: ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਭਾਰਤੀ ਫੌਜ ’ਚ ਭਰਤੀ ਹੋ ਕੇ ਲਹਿਰਾਗਾਗਾ ਦਾ ਕੀਤਾ ਨਾਂਅ ਰੌਸ਼ਨ
Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ
Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

ਸ਼ੇਖ ਦਾ ਸੱਚ

Sach Kahoon Punjabi Desk Picture
Published On

ਸ਼ੇਖ ਦਾ ਸੱਚ

ਇੱਕ ਵਾਰ ਸ਼ੇਖ ਚਿੱਲੀ ਆਪਣੇ ਅੱਬਾ ਤੇ ਅੰਮੀ ਨਾਲ ਰੇਲ ਗੱਡੀ ’ਤੇ ਸਫ਼ਰ ਕਰ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਦੇ ਰੇਲਗੱਡੀ ’ਚ ਬੈਠਾ ਨਹੀਂ ਸੀ ਸ਼ੇਖ ਉਦੋਂ ਚਾਰ ਸਾਲਾਂ ਦਾ ਸੀ ਇੱਕ ਦਿਨ ਉਸ ਦੀ ਅੰਮੀ ਨੇ ਕਿਹਾ, ‘‘ਹੁਣ ਕੁਝ ਅਕਲ ਦੀਆਂ ਗੱਲਾਂ ਕਰਿਆ ਕਰ, ਤੈਨੂੰ ਚੌਥਾ ਸਾਲ ਲੱਗ ਚੱਲਿਆ ਹੈ’’ ਸ਼ੇਖ ਨੇ ਗੱਲ ਪੱਲੇ ਬੰਨ੍ਹ ਲਈ ਇਸ ਸਮੇਂ ਤੱਕ ਉਸ ਦੇ ਨਾਂਅ ਦੇ ਨਾਲ ਚਿੱਲੀ ਨਹੀਂ ਜੁੜਿਆ ਸੀ ਉਸ ਦੇ ਅੱਬਾ ਨੇ ਆਪਣੀ ਤੇ ਬੇਗ਼ਮ ਦੀ ਟਿਕਟ ਲੈ ਲਈ ਸੀ

ਸੋਚਿਆ ਕਿ ਸ਼ੇਖ ਨੂੰ ਤਾਂ ਚੌਥਾ ਸਾਲ ਲੱਗਾ ਹੀ ਹੈ, ਉਸ ਦੀ ਟਿਕਟ ਕੀ ਲੈਣੀ ਹੈ ਇਹ ਸੋਚ ਕੇ ਉਨ੍ਹਾਂ ਨੇ ਸ਼ੇਖ ਦੀ ਟਿਕਟ ਨਹੀਂ ਲਈ
ਅਗਲੇ ਹੀ ਸਟੇਸ਼ਨ ’ਤੇ ਟਿਕਟ ਚੈਕਰ ਆ ਗਿਆ ਸ਼ੇਖ ਦੇ ਅੱਬਾ ਨੇ ਆਪਣੀ ਤੇ ਬੇਗਮ ਦੀ ਟਿਕਟ ਵਿਖਾ ਦਿੱਤੀ ‘‘ਤੇ ਇਸ ਬੱਚੇ ਦੀ ਟਿਕਟ?’’ ਟੀਟੀ ਨੇ ਪੁੱਛਿਆ ‘‘ਬਾਬੂ ਜੀ! ਇਹ ਬੱਚਾ ਤਾਂ ਅਜੇ ਤਿੰਨ ਸਾਲ ਦਾ ਹੈ ਤਿੰਨ ਸਾਲ ਦੇ ਬੱਚੇ ਦੀ ਟਿਕਟ ਨਹੀਂ ਲੱਗਦੀ’’ ਸ਼ੇਖ ਦੇ ਅੱਬਾ ਨੇ ਸਫ਼ਾਈ ਦਿੱਤੀ ‘‘ਇਹ ਬੱਚਾ ਤਿੰਨ ਸਾਲ ਦਾ ਹੈ?’’ ਟੀਟੀ ਨੇ ਹੈਰਾਨੀ ਨਾਲ ਪੁੱਛਿਆ ‘‘ਜੀ ਹਾਂ’’ ‘‘ਝੂਠ ਕਿਉਂ ਬੋਲਦੇ ਹੋ ਅੱਬਾ! ਅਜੇ ਪਰਸੋਂ ਹੀ ਅੰਮੀ ਨੇ ਮੈਨੂੰ ਕਿਹਾ ਸੀ ਕਿ ਮੈਂ ਚਾਰ ਸਾਲ ਦਾ ਹੋ ਗਿਆ ਹਾਂ’’ ਛੋਟੇ ਸ਼ੇਖ਼ ਨੇ ਸੱਚਾਈ ਬੋਲ ਦਿੱਤੀ ‘‘ਕਿਉਂ ਜੀ, ਇੰਨੀ ਉਮਰ ਹੋ ਗਈ ਤੇ ਝੂਠ ਬੋਲਦੇ ਹੋ ਬੱਚੇ ਦੇ ਸੱਚ ਬੋਲਣ ’ਤੇ ਤੁਹਾਨੂੰ ਛੱਡਦਾ ਹਾਂ, ਨਹੀਂ ਤਾਂ ਜ਼ੁਰਮਾਨਾ ਕਰ ਦਿੰਦਾ’’ ਕਹਿ ਕੇ ਟੀਟੀ ਚਲਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts