ਸ਼ਕੁੰਤਲਾ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

Body Donation
ਲਹਿਰਾਗਾਗਾ : ਸਰੀਰਦਾਨੀ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਅਤੇ ਇਨਸੈਟ ’ਚ ਸਰੀਰਦਾਨੀ ਦੀ ਫਾਈਲ ਫੋਟੋ।

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ

(ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਬਲਾਕ ਲਹਿਰਾਗਾਗਾ ਦੀ ਵਾਰਡ ਨੰਬਰ 11 ਦੀ ਡੇਰਾ ਸ਼ਰਧਾਲੂ ਮਾਤਾ ਸ਼ਕੁੰਤਲਾ ਇੰਸਾਂ (76) ਪਤਨੀ ਸਵ. ਡਾ. ਸ਼ਾਮ ਲਾਲ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਗਿਆ। ਜ਼ਿਕਰਯੋਗ ਹੈ ਕਿ ਸਰੀਰਦਾਨੀ ਸ਼ਕੁੰਤਲਾ ਇੰਸਾਂ ਸੱਚੀ ਸ਼ਿਕਸ਼ਾ ਦੇ ਮੁੱਖ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ ਦੇ ਭਰਜਾਈ ਹਨ। Body Donation

ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਹਸਪਤਾਲ ਸੀਤਾਪੁਰ ਹਰਦੋਈ ਬਾਈਪਾਸ ਰੋਡ, ਨੇੜੇ ਆਈਆਈਅੇੈਮ ਗਿੱਲਾ, ਲਖਨਊ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਉਨ੍ਹਾਂ ਦੇ ਪੁੱਤਰ ਕਸ਼ਮੀਰੀ ਲਾਲ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਨੇ ਡੇਰਾ ਸੱਚਾ ਸੌਦਾ ਤੋਂ ਲਗਭਗ 40 ਸਾਲ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਹਾਸਲ ਕੀਤੀ ਸੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਉਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਅੱਜ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Body Donation

ਮਿ੍ਰਤਕ ਦੇਹ  ਐਂਬੂਲੈਂਸ ਨੂੰ ਸਟੇਟ 85 ਮੈਂਬਰਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮਿ੍ਰਤਕ ਦੇਹ ਨੂੰ ਐਂਬੂਲੈਂਸ ਰਾਹੀਂ ਸਟੇਟ 85 ਮੈਂਬਰਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਕੁੰਤਲਾ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਲੱਦੀ ਗੱਡੀ ਵਿਚ ਰੱਖ ਕੇ ਸਮੁੱਚੇ ਸ਼ਹਿਰ ਵਿੱਚ ਲਿਜਾਇਆ ਗਿਆ ਅਤੇ ‘ਸ਼ਕੁੰਤਲਾ ਇੰਸਾਂ ਅਮਰ ਰਹੇ’ ਦੇ ਜੋਸ਼ੀਲੇ ਨਾਅਰੇ ਲਾਏ ਗਏ। ਇਸ ਮੌਕੇ 85 ਮੈਂਬਰਾਂ ਨੇ ਆਖਿਆ ਕਿ ਬਹੁਤੀ ਰੱਬੀ ਰੂਹ ਸੀ, ਸ਼ਕੁੰਤਲਾ ਦੇਵੀ, ਜੋ ਦੇਹਾਂਤ ਉਪਰੰਤ ਆਪਣਾ ਸਰੀਰਦਾਨ ਕੀਤਾ। ਸਰੀਰ ਦਾਨ ਕਰਨ ਦੇ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਅਨੇਕਾਂ ਬਿਮਾਰੀਆਂ ਦੀ ਖੋਜ ਕਰਦੇ ਹਨ ਇਸ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ 85 ਮੈਂਬਰ ਸਟੇਟ ਨੇ ਆਖਿਆ ਕਿ ਇਸ ਪਰਿਵਾਰ ਦੇ ਦੋ ਮੈਂਬਰਾਂ ਵੱਲੋਂ ਪਹਿਲਾਂ ਵੀ ਦੇਹਾਂਤ ਉਪਰੰਤ ਸਰੀਰਦਾਨ ਕੀਤਾ ਜਾ ਚੁੱਕਾ ਹੈ ਅਤੇ ਇੱਕੋ ਪਰਿਵਾਰ ’ਚ ਤਿੰਨ ਸਰੀਰ ਦਾਨ ਹੋਣਾ ਬਹੁਤ ਹੀ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਇਸ ਮੌਕੇ ਸੱਚੀ ਸ਼ਿਕਸ਼ਾ ਦੇ ਮੁੱਖ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ, ਮੁਰਾਰੀ ਲਾਲ, ਸੁਭਾਸ਼, 85 ਮੈਂਬਰ ਹਰਿੰਦਰ ਸਿੰਘ, 85 ਮੈਂਬਰ ਬਲਦੇਵ ਸਿੰਘ, 85 ਮੈਂਬਰ ਮਨਜੀਤ ਸਿੰਘ, 85 ਮੈਂਬਰ ਰਤਨ ਲਾਲ, 85 ਮੈਂਬਰ ਗੁਰਵਿੰਦਰ ਸਿੰਘ ਹਰੀਗੜ੍ਹ, 85 ਮੈਂਬਰ ਗੁਰਵਿੰਦਰ ਸਿੰਘ ਲੇਹਲ ਕਲਾਂ, 85 ਮੈਂਬਰ ਮਨਜੀਤ ਭੈਣ, 85 ਮੈਂਬਰ ਸਰੋਜ ਭੈਣ, 85 ਮੈਂਬਰ ਸੁਨੀਤਾ ਕਾਲੜਾ, 85 ਮੈਂਬਰ ਉਰਮਿਲਾ, 85 ਮੈਂਬਰ ਰੰਜੂ ਭੈਣ, 15 ਮੈਂਬਰ, ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਸੀ