ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਸਪੀਕਰ ਸੰਧਵਾਂ ਨੇ ਆਖ ਦਿੱਤੀ ਵੱਡੀ ਗੱਲ

Brij Bhushan Sharan Singh
ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਸਪੀਕਰ ਸੰਧਵਾਂ ਨੇ ਆਖ ਦਿੱਤੀ ਵੱਡੀ ਗੱਲ

ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਕਾਰਵਾਈ ਜ਼ਰੂਰੀ: ਕੁਲਤਾਰ ਸਿੰਘ ਸੰਧਵਾਂ 

  • ਮੋਦੀ ਸ਼ਾਸਨ ’ਚ ਓਲੰਪੀਅਨਾਂ ਦੇ ਨਿਰਾਦਰ ਨੂੰ ਦੇਸ਼ ਲਈ ਸ਼ਰਮਨਾਕ ਦੱਸਿਆ

(ਅਸ਼ਵਨੀ ਚਾਵਲਾ) ਚੰਡੀਗੜ। ਖੇਡ ਮੰਤਰਾਲੇ ਵੱਲੋਂ ਕੁਸ਼ਤੀ ਸੰਘ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਕੇਂਦਰ ਵੱਲੋਂ ਭਾਰੀ ਜਨਤਕ ਦਬਾਅ ਹੇਠ ਲਿਆ ਗਿਆ ਫੈਸਲਾ ਦੱਸਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਜ ਭੂਸ਼ਣ ਸਿੰਘ (Brij Bhushan Sharan Singh) ਖ਼ਿਲਾਫ ਖਿਡਾਰੀਆਂ ਨਾਲ ਛੇੜਛਾੜ ਤੇ ਹੋਰ ਗੰਭੀਰ ਦੋਸ਼ਾਂ ਨੂੰ ਤਰਕਸੰਗਤ ਢੰਗ ਨਾਲ ਸਿੱਟੇ ਤੱਕ ਪਹੁੰਚਾਇਆ ਜਾਵੇ।

ਕੇਂਦਰੀ ਖੇਡ ਮੰਤਰਾਲੇ ਵੱਲੋਂ ਨਵੀਂ ਡਬਲਯੂ.ਐੱਫ.ਆਈ. ਨੂੰ ਰੱਦ ਕਰਨ ਦੀਆਂ ਖ਼ਬਰਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੰਧਵਾਂ ਨੇ ਕਿਹਾ ਕਿ ਨਵੀਂ ਸੰਸਥਾ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਰਦਰਸ਼ੀ ਢੰਗ ਨਾਲ ਨਵੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। (Brij Bhushan Sharan Singh)

ਇਹ ਵੀ ਪੜ੍ਹੋ : ਸਿੱਧੂ ਦੇ ਕਰੀਬੀ ਸਾਥੀ ’ਤੇ ਕਾਂਗਰਸ ਦਾ ਵੱਡਾ ਐਕਸ਼ਨ

ਸੰਧਵਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਉਸ ਦੀਆਂ ਅਥਲੀਟ ਤੇ ਧੀਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ। ਸਾਕਸ਼ੀ ਅਤੇ ਬਜਰੰਗ ਨੇ ਜਿਸ ਤਰ੍ਹਾਂ ਬੇਇਨਸਾਫ਼ੀ ਅਤੇ ਅਪਮਾਨ ਦੇ ਖਿਲਾਫ ਇਸ ਲੜਾਈ ਦੀ ਝੰਡਾ-ਬਰਦਰਾਰੀ ਕੀਤੀ ਹੈ, ਉਹ ਮਿਸਾਲੀ ਤੇ ਜੁਅਰਤਮੰਦੀ ਦੀ ਗੱਲ ਹੈ ਅਤੇ ਇਹ ਉਨ੍ਹਾਂ ਵੱਲੋਂ ਚੁਣੌਤੀਆਂ ਦੇ ਸਖ਼ਤ ਦੌਰ ’ਚ ਵੀ ਡਟੇ ਰਹਿਣ ਦਾ ਨਤੀਜਾ ਹੈ। ਕੁਲਤਾਰ ਸੰਧਵਾਂ ਨੇ ਅੱਗੇ ਕਿਹਾ ਕਿ ਕਿਸੇ ਕੌਮ ਲਈ ਆਪਣੇ ਓਲੰਪੀਅਨਾਂ ਦੀ ਬੇਹੁਰਮਤੀ ਤੇ ਅਪਮਾਨ ਹੁੰਦਾ ਦੇਖਣਾ ਬੜਾ ਦੁਖਦਾਈ ਅਤੇ ਸ਼ਰਮਨਾਕ ਹੈ। ਸੰਧਵਾਂ ਨੇ ਕਿਹਾ ਕਿ ਸਾਡੇ ਅਥਲੀਟਾਂ ਦੇ ਹੰਝੂਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ ਕਿਉਂਕਿ ਸਾਡੇ ਸਟਾਰ ਅਥਲੀਟਾਂ ਨੂੰ ਤਗਮੇ ਵਾਪਸ ਕਰਦੇ ਦੇਖਣਾ ਬਹੁਤ ਦੁਖਦਾਈ ਸੀ।