ਪੋਹ ਦੀ ਠੰਢ : ਪੰਜਾਬ-ਹਰਿਆਣਾ ’ਚੋਂ ਬਠਿੰਡਾ ਸਭ ਤੋਂ ਠੰਢਾ

Fog
ਬਠਿੰਡਾ : ਖੇਤਾਂ ਅਤੇ ਰਸਤ ’ਚ ਛਾਈ ਹੋਈ ਸੰਘਣੀ ਧੁੰਦ ਤਸਵੀਰ : ਸੱਚ ਕਹੂੰ ਨਿਊਜ਼

ਧੁੰਦ (Fog) ਦੀ ਚਾਦਰ ’ਚ ਲਿਪਟੇ ਰਹੇ ਕਈ ਖੇਤਰ  Fog

(ਸੁਖਜੀਤ ਮਾਨ) ਬਠਿੰਡਾ। Fog ਪੋਹ ਮਹੀਨੇ ਦੀ ਠੰਢ ਨੇ ਇੰਨ੍ਹੀਂ ਦਿਨੀਂ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ ਬੇਘਰੇ ਲੋਕਾਂ ਲਈ ਤਾਂ ਇਹ ਮੌਸਮ ਦਿਨੋਂ-ਦਿਨ ਜਾਨਲੇਵਾ ਬਣਦਾ ਜਾ ਰਿਹਾ ਹੈ ਮੌਸਮ ਵਿਭਾਗ ਨੇ ਜੋ ਬੀਤੇ 24 ਘੰਟਿਆਂ ਦੇ ਅੰਕੜੇ ਜਾਰੀ ਕੀਤੇ ਹਨ। ਉਸ ਮੁਤਾਬਿਕ ਬਠਿੰਡਾ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾਂ ’ਚੋਂ ਸਭ ਤੋਂ ਜ਼ਿਆਦਾ ਠੰਢਾ ਰਿਹਾ। ਆਉਣ ਵਾਲੇ ਦਿਨਾਂ ’ਚ ਇਹ ਠੰਢ ਅਤੇ ਧੁੰਦ ਹੋਰ ਵੀ ਵਧਣ ਦੇ ਆਸਾਰ ਦੱਸੇ ਗਏ ਹਨ ਸ਼ਹਿਰ ’ਚ ਅਜਿਹੇ ਲੋਕਾਂ ਦੀ ਸਾਂਭ-ਸੰਭਾਲ ਲਈ ਆਰਜ਼ੀ ਰੈਣ ਬਸੇਰਿਆਂ ਦੀ ਸ਼ੁਰੂਆਤ ਹੋਣ ਲੱਗੀ ਹੈ ਤਾਂ ਜੋ ਰਾਤਾਂ ਨੂੰ ਬੇਘਰੇ ਲੋਕ ਖੁੱਲ੍ਹੇ ਅਸਮਾਨ ਹੇਠ ਨਾ ਸੌਣ। Fog

ਵੇਰਵਿਆਂ ਮੁਤਾਬਿਕ ਅੱਜ ਬਠਿੰਡਾ ਜ਼ਿਲ੍ਹਾ ਇਸਦੇ ਨਾਲ ਲੱਗਦੇ ਇਲਾਕਿਆਂ ’ਚ ਕਾਫੀ ਸੰਘਣੀ ਧੁੰਦ ਛਾਈ ਹੋਈ ਸੀ ਧੁੰਦ ਕਾਰਨ ਸੜਕਾਂ ’ਤੇ ਬਹੁਤ ਘੱਟ ਦਿਖਾਈ ਦਿੰਦਾ ਸੀ ਜਿਸਦੇ ਸਿੱਟੇ ਵਜੋਂ ਕਰੀਬ 9 ਵਜੇ ਤੱਕ ਰਾਹਗੀਰ ਸੜਕਾਂ ’ਤੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚਲਦੇ ਰਹੇ ਸਵੇਰ ਵੇਲੇ ਪੈਣ ਵਾਲੀ ਧੁੰਦ ਦਾ ਅਨੁਮਾਨ ਬੀਤੀ ਦੇਰ ਸ਼ਾਮ ਹੀ ਹੋ ਗਿਆ ਸੀ ਕਿਉਂਕਿ ਸ਼ਾਮ ਨੂੰ ਕਰੀਬ 6:30 ਵਜੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ।

ਪੇਂਡੂ ਖੇਤਰਾਂ ’ਚ ਧੁੰਦ (Fog) ਜ਼ਿਆਦਾ

ਸ਼ਹਿਰੀ ਖੇਤਰਾਂ ’ਚ ਧੁੰਦ ਦਾ ਕਹਿਰ ਘੱਟ ਹੁੰਦਾ ਹੈ ਮੁੱਖ ਸੜਕਾਂ ਅਤੇ ਪੇਂਡੂ ਖੇਤਰਾਂ ’ਚ ਧੁੰਦ ਜ਼ਿਆਦਾ ਹੁੰਦੀ ਹੈ ਮੁੱਖ ਸੜਕਾਂ ਨੇੜਲੇ ਖੇਤਾਂ ’ਚ ਕਣਕਾਂ ਨੂੰ ਪਾਣੀ ਲੱਗੇ ਹੋਣ ਕਰਕੇ ਧੁੰਦ ਜ਼ਿਆਦਾ ਸੰਘਣੀ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਿਕ ਬਠਿੰਡਾ ਅਤੇ ਇਸਦੇ ਨਾਲ ਲੱਗਦੇ ਖੇਤਰਾਂ ’ਚ ਅੱਜ ਘੱਟੋ ਘੱਟ ਤਾਪਮਾਨ 6 ਡਿਗਰੀ ਦਰਜ਼ ਕੀਤਾ ਗਿਆ ਇਸ ਤੋਂ ਇਲਾਵਾ ਸ੍ਰੀ ਅੰਮਿ੍ਰਤਸਰ ਸਾਹਿਬ ’ਚ ਘੱਟੋ-ਘੱਟ ਤਾਪਮਾਨ 6.2, ਮੋਹਾਲੀ 10.4, ਫਿਰੋਜ਼ਪੁਰ 7.8, ਜਲੰਧਰ 7.2, ਲੁਧਿਆਣਾ 6.6, ਪਟਿਆਲਾ 7.2 ਡਿਗਰੀ ਰਿਹਾ ਹਰਿਆਣਾ ’ਚ ਸਰਸਾ ਜ਼ਿਲ੍ਹੇ ’ਚ ਘੱਟੋ ਘੱਟ ਤਾਪਮਾਨ 8.8 ਡਿਗਰੀ, ਅੰਬਾਲਾ 8.9 ਡਿਗਰੀ, ਭਿਵਾਨੀ 6.2, ਗੁਰੂਗ੍ਰਾਮ 9.1, ਕਰਨਾਲ 7.4 ਅਤੇ ਰੋਹਤਕ 8.4 ਡਿਗਰੀ ਰਿਹਾ।

Fog
ਬਠਿੰਡਾ : ਖੇਤਾਂ ਅਤੇ ਰਸਤ ’ਚ ਛਾਈ ਹੋਈ ਸੰਘਣੀ ਧੁੰਦ ਤਸਵੀਰ : ਸੱਚ ਕਹੂੰ ਨਿਊਜ਼

ਠੰਢ ਦਾ ਮੌਸਮ ਕਣਕ ਦੀ ਫਸਲ ਲਈ ਲਾਹੇਵੰਦ

ਇਹ ਧੁੰਦ ਅਤੇ ਠੰਢ ਦਾ ਮੌਸਮ ਕਣਕ ਦੀ ਫਸਲ ਲਈ ਤਾਂ ਲਾਹੇਵੰਦ ਹੈ ਪਰ ਆਲੂਆਂ ਅਤੇ ਹੋਰਨਾਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਮਾਰੂ ਸਾਬਿਤ ਹੋ ਸਕਦਾ ਹੈ ਕਿਉਂਕਿ ਕੋਹਰੇ ਕਾਰਨ ਸਬਜ਼ੀਆਂ ਅਤੇ ਆਲੂਆਂ ਦੀ ਫਸਲ ਨੂੰ ਮਾਰ ਪੈ ਸਕਦੀ ਹੈ ਕੜਾਕੇੇ ਦੀ ਠੰਢ ਕਾਰਨ ਆਲੂਆਂ ਦੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਡਿਪਟੀ ਡਾਇਰੈਕਟਰ ਬਾਗਬਾਨੀ ਬਠਿੰਡਾ ਡਾ. ਗੁਰਸ਼ਰਨ ਸਿੰਘ ਮਾਨ ਵੱਲੋਂ ਵੀ ਵਿਸ਼ੇਸ਼ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਕਰੀਬੀ ਸਾਥੀ ’ਤੇ ਕਾਂਗਰਸ ਦਾ ਵੱਡਾ ਐਕਸ਼ਨ

ਉਨ੍ਹਾਂ ਕਿਹਾ ਕਿ ਜਿਸ ਦਿਨ ਦਿਨ ਸਮੇਂ ਚੰਗੀ ਧੁੱਪ ਹੋਵੇ ਅਤੇ ਪੱਛਮ ਵਾਲੀ ਸਾਈਡ ਤੋਂ ਹਵਾ ਚੱਲਦੀ ਹੋਵੇ ਤਾਂ ਉਸ ਦਿਨ ਕੋਹਰਾ ਪੈਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਆਲੂਆਂ ਨੂੰ ਇਸ ਦੇ ਨੁਕਸਾਨ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਕੇ, ਖਾਲ੍ਹਾਂ ਵਿੱਚ ਪਾਣੀ ਭਰਕੇ ਅਤੇ ਦੇਰ ਰਾਤ ਘਾਹ-ਫੂਸ ਦਾ ਧੂੰਆਂ ਆਦਿ ਕਰਕੇ ਵੀ ਬਚਾਇਆ ਜਾ ਸਕਦਾ ਹੈ। ਸਿਹਤ ਮਾਹਿਰਾਂ ਵੱਲੋਂ ਵੀ ਲੋਕਾਂ ਨੂੰ ਅਜਿਹੇ ਮੌਸਮ ’ਚ ਸਿਹਤ ਦਾ ਬਚਾਅ ਰੱਖਣ ਲਈ ਪੂਰੇ ਗਰਮ ਕੱਪੜੇ ਪਹਿਨਣ ਅਤੇ ਘਰੋਂ ਬਾਹਰ ਨਿੱਕਲਣ ਸਮੇਂ ਸਿਰ ਆਦਿ ਨੂੰ ਚੰਗੀ ਤਰ੍ਹਾਂ ਢਕ ਕੇ ਆਉਣ ਦੀ ਸਲਾਹ ਦਿੱਤੀ ਹੈ।

ਵਹੀਕਲ ਦੀਆਂ ਲਾਈਟਾਂ ਅਤੇ ਬਰੇਕਾਂ ਠੀਕ ਰੱਖੋ : ਟੈ੍ਰਫਿਕ ਇੰਚਾਰਜ

ਬਠਿੰਡਾ ਸਿਟੀ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਧੁੰਦ ਦੇ ਮੌਸਮ ’ਚ ਘਰੋਂ ਨਿੱਕਲਣ ਤੋਂ ਪਹਿਲਾਂ ਆਪਣੇ ਵਹੀਕਲ ਦੀਆਂ ਲਾਈਟਾਂ, ਬਰੇਕਾਂ ਆਦਿ ਪੂਰੀ ਤਰ੍ਹਾਂ ਚੈੱਕ ਕਰਕੇ ਹੀ ਨਿੱਕਲੋ ਉਨ੍ਹਾਂ ਦੱਸਿਆ ਕਿ ਵਹੀਕਲ ਦੀਆਂ ਲਾਈਟਾਂ ਧੁੰਦ ਸਮੇਂ ਹਮੇਸ਼ਾ ਲੋਅ ਬੀਮ ਕਰਕੇ ਚਲਾਈਆਂ ਜਾਣ ਅਤੇ ਵਹੀਕਲ ਹੌਲੀ ਗਤੀ ’ਚ ਲਾਇਆ ਜਾਵੇ। ਇਸ ਤੋਂ ਇਲਾਵਾ ਵਹੀਕਲ ਦੇ ਪਿੱਛੇ ਰਿਫਲੈਕਟਰ ਜ਼ਰੂਰ ਲੱਗਿਆ ਹੋਵੇ ਤਾਂ ਜੋ ਪਿੱਛੋਂ ਆਉਣ ਵਾਲੇ ਵਹੀਕਲ ਚਾਲਕ ਨੂੰ ਅੱਗੇ ਜਾ ਰਹੇ ਵਹੀਕਲ ਬਾਰੇ ਪਤਾ ਲੱਗ ਸਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਮੰਜਿਲ ’ਤੇ ਕਦੇ ਵੀ ਨਾ ਪੁੱਜਣ ਨਾਲੋਂ ਦੇਰੀ ਚੰਗੀ ਹੈ ਕਿਉਂਕਿ ਕਾਹਲੀ ਜਾਂ ਧੁੰਦ ’ਚ ਹੋਏ ਮਾਲੀ ਨੁਕਸਾਨ ਦੀ ਭਰਪਾਈ ਤਾਂ ਸਮੇਂ ਨਾਲ ਹੋ ਸਕਦੀ ਹੈ ਪਰ ਜਾਨੀ ਨੁਕਸਾਨ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਣਾ।

ਬਜ਼ੁਰਗਾਂ ਦੀ ਸਿਹਤ ਨੂੰ ਹੁੰਦਾ ਹੈ ਠੰਢ ’ਚ ਜ਼ਿਆਦਾ ਖਤਰਾ : ਪਠਾਣੀਆਂ

ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਦੱਸਿਆ ਕਿ ਠੰਢ ਅਤੇ ਧੁੰਦ ਦੇ ਮੌਸਮ ’ਚ ਬਜ਼ੁਰਗ ਧੁੱਪ ਨਿੱਕਲਣ ਤੇ ਬਾਹਰ ਨਿੱਕਲਣ ਅਜਿਹੇ ਮੌਸਮ ’ਚ ਠੰਢੇ ਪਾਣੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਉਨ੍ਹਾਂ ਦੱਸਿਆ ਕਿ ਹਾਈਪੋਥਰਮੀਆਂ (ਠੰਢ ਲੱਗਣਾ) ਹੋਣ ਕਾਰਨ ਬਜ਼ੁਰਗਾਂ ਦੇ ਸਰੀਰ ਦੀ ਮਸਾਜ ਕਰਕੇ ਚਾਹ ਜਾਂ ਕੌਫੀ ਦਿੱਤੀ ਜਾਵੇ ਪਠਾਣੀਆਂ ਮੁਤਾਬਿਕ ਅਜਿਹੇ ਮੌਸਮ ’ਚ ਹਾਰਟ ਅਟੈਕ ਅਤੇ ਅਧਰੰਗ ਦਾ ਖਤਰਾ ਜ਼ਿਆਦਾ ਹੁੰਦਾ ਹੈ

ਉਨ੍ਹਾਂ ਕਿਹਾ ਕਿ ਘਿਓ ਵਾਲੀਆਂ ਅਤੇ ਭਾਰੀਆਂ ਚੀਜਾਂ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ ਸਵੇਰ ਦੀ ਥਾਂ ਸ਼ੈਰ ਸ਼ਾਮ ਨੂੰ ਹੀ ਕਰਨ ਦੀ ਤਰਜੀ ਦਿੱਤੀ ਜਾਵੇ ਅਤੇ ਬਾਹਰ ਦੀ ਥਾਂ ਘਰ ’ਚ ਹੀ ਰਹਿ ਕੇ ਸ਼ੈਰ ਹੋਵੇ ਤਾਂ ਹੋਰ ਵੀ ਬਿਹਤਰ ਹੈ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਅਧਰੰਗ ਦਾ ਸ਼ੱਕ ਪੈਦਾ ਹੋਵੇ ਤਾਂ ਪਾਣੀ ਜਾਂ ਖਾਣ ਵਗੈਰਾ ਨੂੰ ਕੁੱਝ ਨਾ ਦਿੱਤਾ ਜਾਵੇ ਸਗੋਂ ਸਰੀਰ ਦੇ ਜਿਸ ਹਿੱਸੇ ਦੇ ਸੁੰਨ ਹੋਣ ਦਾ ਸ਼ੱਕ ਹੈ ਉਸਦੀ ਮਾਲਸ਼ ਕਰਕੇ ਛੇਤੀ ਤੋਂ ਛੇਤੀ ਡਾਕਟਰ ਕੋਲ ਲਿਜਾਇਆ ਜਾਵੇ।