ਪਿਆਰੇ ਸਤਿਗੁਰੂ ਜੀ ਨੇ ਭਿਆਨਕ ਬਿਮਾਰੀ ਨੂੰ ਚੁਟਕੀ ’ਚ ਕੀਤਾ ਖ਼ਤਮ

Saint Dr. MSG

ਗੁਰ ਸਤਿ ਮਸਤ ਬ੍ਰਹਮਚਾਰੀ ਸੇਵਾਦਾਰ ਭੈਣਾਂ ਗੁਰਤਰ ਅਤੇ ਗੁਰਅੱਲ ਪੁੱਤਰੀਆਂ ਸ. ਲਾਲ ਸਿੰਘ ਇੰਸਾਂ, ਡੇਰਾ ਸੱਚਾ ਸੌਦਾ ਸਰਸਾ (ਹਰਿ), ਲਿਖਤ ’ਚ ਦੱਸਦੀਆਂ ਹਨ :

ਇਹ ਘਟਨਾ ਸਾਲ 2007 ਦੀ ਹੈ ਸਾਡਾ ਪਿਛਲਾ ਪਿੰਡ ਸੰਗਤ ਖੁਰਦ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ’ਚ ਹੈ ਸਾਡੇ ਮਾਤਾ ਤੇਜ ਕੌਰ ਇੰਸਾਂ ਜ਼ਿਆਦਾ ਹੀ ਬਿਮਾਰ ਹੋ ਗਏ ਅਸੀਂ ਆਪਣੀ ਮਾਤਾ ਨੂੰ ਬਠਿੰਡਾ ’ਚ ਇੱਕ ਕਾਬਿਲ ਡਾਕਟਰ ਕੋਲ ਦਿਖਾਉਣ ਲੈ ਗਏ ਡਾਕਟਰ ਸਾਹਿਬ ਨੇ ਬਿਮਾਰੀ ਦਾ ਅੰਦਾਜ਼ਾ ਤਾਂ ਸ਼ਾਇਦ ਲਾ ਲਿਆ ਸੀ, ਪਰ ਬਗੈਰ ਕਿਸੇ ਰਿਪੋਰਟ ਦੇ ਉਹ ਦੱਸਣਾ ਨਹੀਂ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਇਹ ਗੱਲ ਖੁਦ ਵੀ ਕਹੀ ਸੀ ਕਿ ਜਦੋਂ ਉਨ੍ਹਾਂ ਤੋਂ ਸਾਡੇ ਪਰਿਵਾਰ ਵਾਲਿਆਂ ਨੇ ਬਿਮਾਰੀ ਬਾਰੇ ਪੁੱਛਿਆ ਸੀ। ਸਾਡੇ ਮਾਸੀ ਜੀ ਵੀ ਸਾਡੇ ਨਾਲ ਸਨ, ਸਾਡੇ ਪਰਿਵਾਰ ਵਾਲਿਆਂ ਨੇ ਪੁੱਛਿਆ ਕਿ ਡਾਕਟਰ ਸਾਹਿਬ ਇਨ੍ਹਾਂ ਨੂੰ ਕੋਈ ਭਿਆਨਕ ਬਿਮਾਰੀ ਤਾਂ ਨਹੀਂ ਕਿਉਂਕਿ ਡਾਕਟਰ ਸਾਹਿਬ ਦੇ ਹਾਵ-ਭਾਵ ਤੋਂ ਸਾਨੂੰ ਅਜਿਹਾ ਹੀ ਲੱਗ ਰਿਹਾ ਸੀ ਕਿ ਘਬਰਾਉਣ ਵਾਲੀ ਤਾਂ ਕੋਈ ਗੱਲ ਜ਼ਰੂਰ ਹੈ।

ਪਿਆਰੇ ਸਤਿਗੁਰੂ ਜੀ ਨੇ ਭਿਆਨਕ ਬਿਮਾਰੀ ਨੂੰ ਚੁਟਕੀ ’ਚ ਕੀਤਾ ਖ਼ਤਮ

ਡਾਕਟਰ ਨੇ ਕਿਹਾ ਕਿ ਅਸੀਂ ਉਦੋਂ ਤੱਕ ਬਿਮਾਰੀ ਦਾ ਕੋਈ ਨਾਂਅ ਨਹੀਂ ਦੱਸ ਸਕਦੇ ਜਦੋਂ ਤੱਕ ਕੋਈ ਟੈਸਟ ਰਿਪੋਰਟ ਨਹੀਂ ਆ ਜਾਂਦੀ ਉਨ੍ਹਾਂ?ਪਰਚੀ ਬਣਾ ਕੇ ਦਿੱਤੀ ਉਨ੍ਹਾਂ ਕੋਈ ਵਿਸ਼ੇਸ਼ ਟੈਸਟ ਕਰਵਾਉਣ ਲਈ ਲਿਖਿਆ ਸੀ ਉਹ ਟੈਸਟ ਲੁਧਿਆਣਾ ਤੋਂ ਹੋਣਾ ਸੀ ਪਰ ਸਾਡੇ ਮਾਤਾ ਜੀ ਨੇ ਟੈਸਟ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਮੈਂ ਕੋਈ ਟੈਸਟ ਨਹੀਂ ਕਰਵਾਉਣਾ ਮਾਤਾ ਜੀ ਦਾ ਪੂਜਨੀਕ ਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਿਚ ਸ਼ੁਰੂ ਤੋਂ ਹੀ ਦਿ੍ਰੜ ਵਿਸ਼ਵਾਸ ਸੀ।

ਉਹ ਕਹਿਣ ਲੱਗੇ ਕਿ ਟੈਸਟ ਕਰਵਾਉਣ ਤੋਂ ਪਹਿਲਾਂ ਮੈਂ ਪੂਜਨੀਕ ਹਜ਼ੂਰ ਪਿਤਾ ਜੀ (Saint Dr. MSG) ਨੂੰ ਅਰਜ਼ ਕਰਾਂਗੀ ਅਤੇ ਜਿਵੇਂ ਪੂਜਨੀਕ ਪਿਤਾ ਜੀ ਬਚਨ ਫ਼ਰਮਾਉਣਗੇ, ਮੈਂ ਉਵੇਂ ਹੀ ਕਰਾਂਗੀ ਸਾਡੇ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਸਾਡੇ ਰਿਸ਼ਤੇਦਾਰਾਂ ਨੇ ਵੀ ਜ਼ੋਰ ਦੇ ਕੇ ਬਹੁਤ ਕਿਹਾ ਕਿ ਡੇਰਾ ਸੱਚਾ ਸੌਦਾ ਜਾਣ ਤੋਂ ਤਾਂ ਕੋਈ ਨਹੀਂ ਰੋਕਦਾ ਪਰ ਟੈਸਟ ਕਰਵਾਉਣਾ ਜ਼ਰੂਰੀ ਹੈ ਪਹਿਲਾਂ ਟੈਸਟ ਕਰਵਾ ਲੈਂਦੇ ਹਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ ਕਿ ਮੈਂ ਕਿਤੇ ਵੀ ਨਹੀਂ ਜਾਣਾ ਉਪਰੰਤ ਅਸੀਂ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਸਰਸਾ ’ਚ ਲੈ ਆਏ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਉਨ੍ਹਾਂ ਆਪਣੀ ਪਰੇਸ਼ਾਨੀ ਦੱਸਦੇ ਹੋਏ ਸਾਰੀ ਗੱਲ ਦੱਸ ਦਿੱਤੀ।

ਪਿਆਰੇ ਸਤਿਗੁਰੂ ਜੀ ਨੇ ਭਿਆਨਕ ਬਿਮਾਰੀ ਨੂੰ ਚੁਟਕੀ ’ਚ ਕੀਤਾ ਖ਼ਤਮ

ਪੂਜਨੀਕ ਸ਼ਹਿਨਸ਼ਾਹ ਪਿਆਰੇ ਦਾਤਾ ਜੀ ਨੇ ਫ਼ਰਮਾਇਆ, ‘‘ਬੇਟਾ! ਲੁਧਿਆਣਾ ਜਾਣਾ ਕੋਈ ਜ਼ਰੂਰੀ ਨਹੀਂ ਹੈ ਇੱਥੇ ਵੀ ਡਾਕਟਰ ਹਨ ਉਨ੍ਹਾ ਦੀ ਸਲਾਹ ਲੈ ਲਓ, ਅਤੇ ਨਾਲ ਹੀ ਇਹ ਵੀ ਬਚਨ ਫਰਮਾਏ ਕਿ ਜੇਕਰ ਟੈਸਟ ਦੀ ਜ਼ਰੂੂਰਤ ਪਈ (ਜ਼ਿਆਦਾ ਜ਼ਰੂਰੀ ਹੋਇਆ) ਤਾਂ ਦਿੱਲੀ ਏਮਜ਼ ਵਿਚ ਆਪਣੇ ਬਹੁਤ ਸਤਿਸੰਗੀ ਡਾਕਟਰ ਹਨ ਫੇਰ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਨ੍ਹਾਂ ਨੂੰ ਸਿਮਰਨ ਕਰਨ ਦਾ ਬਚਨ ਫਰਮਾਉਂਦਿਆਂ ਕਿਹਾ ਕਿ ‘‘ਬੇਟਾ! ਸਿਮਰਨ ’ਤੇ ਜ਼ੋਰ ਦਿਓ’’ ਪੂਜਨੀਕ ਸ਼ਹਿਨਸ਼ਾਹ ਜੀ ਦੇ ਉਪਰੋਕਤ ਬਚਨਾਂ ਕਿ ਸਿਮਰਨ ’ਤੇ ਜ਼ੋਰ ਦਿਓ, ’ਤੇ ਵਿਚਾਰ ਕਰਦੇ ਹੀ ਸਾਨੂੰ ਦੋਵਾਂ ਭੈਣਾਂ ਨੂੰ ਖਿਆਲ ਆਇਆ ਕਿ ਵਾਕਈ ਬਿਮਾਰੀ ਤਾਂ ਕੋਈ ਭਿਆਨਕ ਹੀ ਹੋਵੇਗੀ ਜਿਹੜਾ ਪੂਜਨੀਕ ਹਜ਼ੂਰ ਪਿਤਾ ਜੀ ਸਿਮਰਨ ’ਤੇ ਜ਼ੋਰ ਦੇਣ ਨੂੰ ਕਹਿ ਰਹੇ ਹਨ ਫੇਰ ਅਸੀਂ ਉਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲੈ ਆਏ ਇੱਥੇ ਮੌਕੇ ’ਤੇ ਮੌਜ਼ੂਦ ਡਾਕਟਰਾਂ ਨੇ ਚੈੱਕਅਪ ਕਰਨ ’ਤੇ ਦੱਸਿਆ ਕਿ ਇਨ੍ਹਾਂ ਦੇ ਇੱਕ ਗੰਢ ਹੈ ਜਿਹੜੀ ਆਪ੍ਰੇਸ਼ਨ ਕਰਕੇ ਹੀ ਕੱਢਣੀ ਪਵੇਗੀ।

ਪਰ ਸਾਡੀ ਮਾਤਾ ਆਪ੍ਰੇਸ਼ਨ ਦੇ ਨਾਂਅ ’ਤੇ ਡਰ ਗਏ ਕਹਿਣ ਲੱਗੇ ਕਿ ਅੱਜ ਨਹੀਂ, ਇੱਕ-ਦੋ ਦਿਨ ਰੁਕ ਕੇ ਕਰਵਾ ਲਵਾਂਗੀ ਉਸੇ ਹੀ ਰਾਤ ਮੈਨੂੰ (ਗੁਰਤਰ ਇੰਸਾਂ ਨੂੰ) ਪੂਜਨੀਕ ਹਜ਼ੂਰ ਪਿਤਾ ਜੀ  (Saint Dr. MSG) ਨੇ ਸੁਫ਼ਨੇ ’ਚ ਦਰਸ਼ਨ ਦਿੱਤੇ ਉਸ ਨੇ (ਗੁਰਤਰ ਨੇ) ਉਹ ਸੁਪਨੇ ਵਾਲੀ ਗੱਲ ਦੱਸਦੇ ਹੋਏ ਦੱਸਿਆ ਕਿ ਮੇਰੀ ਭੈਣ ਗੁਰਅੱਲ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਕਹਿ ਰਹੀ ਸੀ ਕਿ ਪਿਤਾ ਜੀ, ਡਾਕਟਰ ਸਾਹਿਬ ਨੇ ਗੰਢ ਕੱਢਣ ਦੀ ਗੱਲ ਕਹੀ ਹੈ।

ਪਿਆਰੇ ਸਤਿਗੁਰੂ ਜੀ ਨੇ ਭਿਆਨਕ ਬਿਮਾਰੀ ਨੂੰ ਚੁਟਕੀ ’ਚ ਕੀਤਾ ਖ਼ਤਮ

ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਜਿਵੇਂ ਡਾਕਟਰ ਨੇ ਕਿਹਾ ਹੈ, ਗੰਢ ਕੱਢਵਾ ਲਓ’’ ਉਪਰੰਤ ਪੂਜਨੀਕ ਹਜ਼ਰੂ ਪਿਤਾ ਜੀ ਨੇ ਉਸ ਨੂੰ ਤਸੱਲੀ ਦਿੰਦੇ ਹੋਏ ਬਚਨ ਫਰਮਾਏ ਕਿ ‘‘ਬੇਟਾ! ਬਿਮਾਰੀ ਤਾਂ ਬਹੁਤ ਭਿਆਨਕ ਸੀ ਮਾਲਕ, ਪੂਜਨੀਕ ਪਰਮ ਪਿਤਾ ਜੀ ਦੀ ਦਇਆ-ਮਿਹਰ ਨਾਲ ਉਸ ਦੀ ਉਹ ਸਾਰੀ ਬਿਮਾਰੀ ਅਸੀਂ ਆਪਣੇ ਜਿਸਮ ’ਤੇ ਲੈ ਕੇ ਉਸ ਨੂੰ ਕੱਟ ਦਿੱਤਾ, ਖਤਮ ਕਰ ਦਿੱਤਾ ਹੈ’’ ਅਗਲੇ ਦਿਨ ਡਾਕਟਰਾਂ ਨੇ ਮੇਰੀ ਮਾਤਾ ਦਾ ਆਪ੍ਰੇਸ਼ਨ ਕਰਕੇ ਗੰਢ ਨੂੰ?ਕੱਢ ਦਿੱਤਾ ਉਨ੍ਹਾਂ ਗੰਢ ਜਾਂ ਉਸ ਦਾ ਕੁਝ ਹਿੱਸਾ ਅਗਲੇ ਟੈਸਟ ਲਈ (ਜਿਹੜਾ ਉਨ੍ਹਾਂ ਨੂੰ?ਸ਼ੱਕ ਸੀ ਕਿਸੇ ਭਿਆਨਕ ਬਿਮਾਰੀ ਦਾ) ਦਿੱਲੀ ਦੀ ਇੱਕ ਲੈਬੋਰਟਰੀ ’ਚ ਭੇਜ ਦਿੱਤਾ।

ਟੈਸਟ ਦੀ ਰਿਪੋਰਟ ਵੀ ਜ਼ਲਦੀ ਆ ਗਈ ਸੀ ਪੂਜਨੀਕ ਹਜ਼ੂਰ ਪਿਤਾ ਜੀ ਦਾ ਰਹਿਮੋ-ਕਰਮ! ਸੱਚਮੁੱਚ ਹੀ ਪੂਜਨੀਕ ਗੁਰੂ ਮੁਰਸ਼ਿਦ-ਏ-ਕਾਮਿਲ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਸਾਡੇ ਸੱਚੇ ਰਹਿਬਰ ਦਾਤਾ ਨੇ ਸਾਡੀ ਮਾਤਾ ਦੀ ਉਸ ਭਿਆਨਕ ਬਿਮਾਰੀ ਨੂੰ ਚੁਟਕੀ ’ਚ ਹੀ ਖਤਮ ਕਰ ਦਿੱਤਾ ਸੀ ਰਿਪੋਰਟ ਬਿਲਕੁਲ ਨਾਰਮਲ ਸੀ ਸਤਿਗੁਰੂ ਪਿਆਰੇ ਦਾਤਾਰ ਜੀ, ਆਪ ਜੀ ਦੀ ਦਇਆ-ਮਿਹਰ, ਰਹਿਮਤ ਦਾ ਵਰਣਨ ਕਿੱਥੋਂ ਤੱਕ ਕਰੀਏ, ਜੋ ਆਪ ਜੀ ਸਾਡੇ ਵਰਗੇ ਪਾਪੀ ਜੀਵਾਂ ਦੇ ਅਜਿਹੇ-ਅਜਿਹੇ ਭਿਆਨਕ ਕਰਮਾਂ ਨੂੰ ਵੀ ਆਪਣੇ ੳੱੁਪਰ ਲੈ ਕੇ ਚੁਟਕੀਆਂ ’ਚ ਖਤਮ ਕਰ ਦਿੰਦੇ ਹੋ ਪਿਆਰੇ ਪਿਤਾ ਜੀ, ਆਪ ਜੀ ਦੀ ਦਇਆ-ਮਿਹਰ ਦਾ ਬਦਲਾ ਜਨਮਾਂ-ਜਨਮਾਂ ਤੱਕ ਵੀ ਨਹੀਂ ਚੁਕਾ ਸਕਦੇ ਰਹਿਮਤ ਕਰਨਾ ਜੀ ਆਖਰੀ ਸਵਾਸ ਤੱਕ ਆਪ ਜੀ ਦੇ ਪਵਿੱਤਰ ਚਰਨਾਂ?’ਚ ਸੇਵਾ ਕਰਦੇ ਹੋਏ ਸਾਡੀ ਓੜ ਨਿਭ ਜਾਵੇ ਜੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ