ਪੰਜਾਬ ’ਚ 5 ਜਨਵਰੀ ਨੂੰ ਹੋਣਗੇ ਟੋਲ ਟੈਕਸ ਫ੍ਰੀ

Tolls

ਭਗਵੰਤ ਮਾਨ ਸਰਕਾਰ ਤੋਂ ਨਰਾਜ਼ ‘ਉਗਰਾਹਾਂ ਜਥੇਬੰਦੀ’

  • ਕਿਸਾਨਾਂ ਦੀ ਮੰਗਾਂ ਨੂੰ ਸੁਣ ਨਹੀਂ ਐ ਸਰਕਾਰ, ਧਰਨਾ ਦੇਣਾ ਹੀ ਸਾਡਾ ਮੁੱਖ ਹਥਿਆਰ : ਉਗਰਾਹਾਂ
  •  ਟੋਲ ਰਾਹੀਂ ਜਜ਼ੀਆ ਵਸੂਲ ਰਹੀ ਐ ਸਰਕਾਰਾਂ, ਟੋਲ ਵਸੂਲਣਾ ਜਜ਼ੀਆ ਲੈਣ ਦੇ ਬਰਾਬਰ : ਕੋਕਰੀਕਲਾਂ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ’ਚ ਭਗਵੰਤ ਮਾਨ ਦੀ ਸਰਕਾਰ ਤੋਂ ਹੁਣ ਕਿਸਾਨ ਜਥੇਬੰਦੀ ਉਗਰਾਹਾਂ ਵੀ ਨਰਾਜ਼ ਹੋ ਗਈ ਹੈ। ਜਿਸ ਕਾਰਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ 5 ਜਨਵਰੀ ਨੂੰ ਪੰਜਾਬ ਭਰ ਦੇ ਟੋਲ ਪਲਾਜ਼ਾ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਟੋਲ ਨੂੰ ਮੁਫ਼ਤ ਕਰ ਦਿੱਤਾ ਜਾਏਗਾ। ਇਹ ਰੋਸ ਪ੍ਰਦਰਸ਼ਨ ਸਿਰਫ਼ 3 ਘੰਟੇ ਲਈ ਹੀ ਕੀਤਾ ਜਾਏਗਾ, ਇਸ ਲਈ 12 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਮੁਫ਼ਤ ਕੀਤੇ ਜਾਣਗੇ ਪਰ ਇਸ ਰਾਹੀਂ ਪੰਜਾਬ ਸਰਕਾਰ ਨੂੰ ਸੁਨੇਹਾ ਦਿੱਤਾ ਜਾਏਗਾ ਕਿ ਉਹ ਕਿਸਾਨਾਂ ਦੀ ਮੰਗਾਂ ਨੂੰ ਸੁਣਦੇ ਹੋਏ ਮਸਲੇ ਹਲ਼ ਕਰਨਾ ਸ਼ੁਰੂ ਕਰ ਦੇਣ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਜਿਆਦਾ ਸਖ਼ਤ ਕਦਮ ਵੀ ਚੁੱਕੇ ਜਾ ਸਕਦੇ ਹਨ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹੱਕ ਵਿੱਚ ਨਿੱਤਰਦੇ ਹੋਏ ਇਹ ਟੋਲ ਮੁਫ਼ਤ ਕਰਨ ਜਾ ਰਹੇ ਹਨ, ਜਿਹੜੇ ਜ਼ਿਲਿਆਂ ਵਿੱਚ ਇਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਹਿਲਾਂ ਤੋਂ ਟੋਲ ਮੁਫ਼ਤ ਕੀਤੇ ਗਏ ਹਨ, ਉਨਾਂ ਨੂੰ ਛੱਡ ਕੇ ਪੰਜਾਬ ਭਰ ਦੇ ਸਾਰੇ ਜ਼ਿਲੇ ਵਿੱਚ ਟੋਲ ਮੁਫ਼ਤ ਕੀਤੇ ਜਾਣਗੇ।

ਕਿਸਾਨਾਂ ਦੀ ਮੰਗਾਂ ਨੂੰ ਸੁਣ ਨਹੀਂ ਐ ਸਰਕਾਰ, ਧਰਨਾ ਦੇਣਾ ਹੀ ਸਾਡਾ ਮੁੱਖ ਹਥਿਆਰ : ਉਗਰਾਹਾਂ

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੱਸਿਆ ਕਿ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਕਰਦੀ ਹੁੰਦੀ ਸੀ ਪਰ ਸੱਤਾ ਵਿੱਚ ਆਉਂਦੇ ਹੀ ਇਨਾਂ ਵਲੋਂ ਹੀ ਕਿਸਾਨਾਂ ਨੂੰ ਅੱਖਾਂ ਦਿਖਾਉਣੀ ਸ਼ੁਰੂ ਕਰ ਦਿੱਤੀ ਗਈਆਂ ਹਨ ਅਤੇ ਕਿਸਾਨਾਂ ਦੀ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾਂ ਕੋਲ ਧਰਨਾ ਪ੍ਰਦਰਸ਼ਨ ਕਰਨਾ ਹੀ ਮੁੱਖ ਹਥਿਆਰ ਹੈ ਅਤੇ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਉਹ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।

ਉਨਾਂ ਕਿਹਾ ਕਿ ਪਿਛਲੇ ਕਈ ਹਫ਼ਤੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਠੰਢੀ ਰਾਤਾਂ ਨੂੰ ਸੜਕਾਂ ’ਤੇ ਰਹਿਣਾ ਪੈ ਰਿਹਾ ਹੈ ਪਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਲੋਂ ਮੰਗਾਂ ਨੂੰ ਲੈ ਕੇ ਹੁਣ ਤੱਕ ਕੁਝ ਵੀ ਨਹੀਂ ਕੀਤਾ ਗਿਆ ਹੈ। ਇਸ ਲਈ ਉਨਾਂ ਦਾ ਸਹਿਯੋਗ ਦੇਣ ਲਈ ਇਹ 3 ਘੰਟੇ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਉਨਾਂ ਕਿਹਾ ਕਿ ਸੜਕਾਂ ਤਿਆਰ ਕਰਕੇ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਔਰਗਜੇਬ ਵਾਂਗ ਇਨਾਂ ਨੇ ਵੀ ਸੜਕਾਂ ’ਤੇ ਟੋਲ ਨਾਕੇ ਲਗਾ ਕੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਹੈ, ਉਹ ਤਾਂ ਮੰਗ ਕਰਦੇ ਹਨ ਕਿ ਇਹ ਟੋਲ ਨਾਕੇ ਹੋਣੇ ਹੀ ਨਹੀਂ ਚਾਹੀਦੇ ਹਨ।

Tolls

ਕੀ ਹਨ ਕਿਸਾਨਾਂ ਦੀਆਂ ਮੰਗਾਂ

  • ਕਿਸਾਨ ਜਥੇਬੰਦੀ ਸੂਬਾ ਸਰਕਾਰ ਤੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ।
  • ਫ਼ਸਲਾਂ ਦੇ ਲਾਹੇਵੰਦ ਭਾਅ ਦੇਣ ਅਤੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ