ਸੰਜੇ ਸਿੰਘ ਬਣੇ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ

SanjaySingh
ਸੰਜੇ ਸਿੰਘ ਬਣੇ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ

ਰਾਸ਼ਟਰਮੰਡਲ ਚੈਂਪੀਅਨ ਅਨੀਤਾ ਨੂੰ ਹਰਾਇਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਿਛਲੇ 11 ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰੀ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਸੰਜੇ ਸਿੰਘ (SanjaySingh) ਜੋ ਪਿਛਲੀ ਬਾਡੀ ਵਿੱਚ ਸੰਯੁਕਤ ਸਕੱਤਰ ਸਨ, ਨਵੇਂ ਪ੍ਰਧਾਨ ਬਣੇ ਹਨ। ਉਸਨੇ ਚੋਣ ਵਿੱਚ ਰਾਸ਼ਟਰਮੰਡਲ ਚੈਂਪੀਅਨ ਅਨੀਤਾ ਸਿੰਘ ਸ਼ਿਓਰਾਣ ਨੂੰ ਹਰਾਇਆ। ਸੰਜੇ ਸਿੰਘ ਨੂੰ 40 ਵੋਟਾਂ ਮਿਲੀਆਂ ਜਦੋਂਕਿ ਅਨੀਤਾ ਸ਼ਿਓਰਾਣ ਨੂੰ ਸਿਰਫ਼ 7 ਵੋਟਾਂ ਮਿਲੀਆਂ।

ਇਹ ਵੀ ਪਡ਼੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਿਹਡ਼ੇ ਮਾਮਲੇ ’ਚ ਹੋਈ ਦੋ ਸਾਲ ਦੀ ਸਜ਼ਾ, ਜਾਣੋ

ਜਿਕਰਯੋਗ ਹੈ ਕਿ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸਿੰਘ ਨੇ ਇਸ ਵਾਰ ਚੋਣ ਨਹੀਂ ਲੜੀ। ਉਹ 12 ਸਾਲ ਇਸ ਅਹੁਦੇ ‘ਤੇ ਰਹੇ। ਇਹ ਵੀ ਦੱਸ ਦੇਈਏ ਕਿ ਪ੍ਰਧਾਨ ਦੇ ਅਹੁਦੇ ਲਈ ਦੂਜੀ ਉਮੀਦਵਾਰ ਅਨੀਤਾ ਸਿੰਘ ਵੀ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬ੍ਰਿਜ ਭੂਸ਼ਣ ਖਿਲਾਫ ਗਵਾਹ ਹੈ। ਬ੍ਰਿਜ ਭੂਸ਼ਣ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਉਸ ਦਾ ਸਮਰਥਨ ਕੀਤਾ।