ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਿਹਡ਼ੇ ਮਾਮਲੇ ’ਚ ਹੋਈ ਦੋ ਸਾਲ ਦੀ ਸਜ਼ਾ, ਜਾਣੋ

Aman Arora
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਿਹਡ਼ੇ ਮਾਮਲੇ ’ਚ ਹੋਈ ਦੋ ਸਾਲ ਦੀ ਸਜ਼ਾ, ਜਾਣੋ

ਕੈਬਨਟ ਮੰਤਰੀ Aman Arora ਸਣੇ 9 ਨੂੰ ਦੋ ਵੱਖ-ਵੱਖ ਧਰਾਵਾਂ ‘ਚ 2 ਸਾਲ ਅਤੇ 1 ਸਾਲ ਦੀ ਸਜ਼ਾ ਤੇ ਜੁਰਮਾਨਾ

  • ਮਾਮਲਾ 15 ਸਾਲ ਪਹਿਲਾਂ ਜੀਜੇ ਨਾਲ ਲੜਾਈ ਝਗੜੇ ਦਾ

ਸੁਨਾਮ ਊਧਮ ਸਿੰਘ ਵਾਲਾ,  (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora ) ਅਤੇ ਉਸ ਦੇ 8 ਹੋਰ ਸਾਥੀਆਂ ਨੂੰ ਸੁਨਾਮ ਦੀ ਇਕ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਦੇ ਨਾਲ-ਨਾਲ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਸ਼ਿਸ਼ਟ ਨੇ ਦੱਸਿਆ ਕਿ ਰਜਿੰਦਰ ਦੀਪਾ ਜੋ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਵੀ ਹਨ ਨੇ ਸਾਲ 2008 ‘ਚ ਮੁਕਾਮੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨ ਅਰੋੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਪਰ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ, ਜਿਸ ‘ਤੇ ਰਜਿੰਦਰ ਦੀਪਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਨੂੰ ਪੁੱਜਣਗੇ ਚੰਡੀਗੜ੍ਹ

ਕਰੀਬ ਪੰਦਰਾਂ ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਸਬਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਗੁਰਪਿੰਦਰ ਸਿੰਘ ਜੌਹਲ ਦੀ ਮਾਨਯੋਗ ਅਦਾਲਤ ਵੱਲੋਂ ਅਮਨ ਅਰੋੜਾ ਅਤੇ ਉਸ ਦੀ ਮਾਤਾ ਪ੍ਰਮੇਸ਼ਵਰੀ ਦੇਵੀ ਤੋਂ ਇਲਾਵਾ ਜਗਜੀਵਨ ਕੁਮਾਰ ਲੱਕੀ,ਬਲਜਿੰਦਰ ਸਿੰਘ ਨਮੋਲ, ਲਾਭ ਸਿੰਘ ਨੀਲੋਵਾਲ,ਚਿਤਵੰਤ ਸਿੰਘ ਸ਼ੇਰੋਂ, ਕੁਲਦੀਪ ਸਿੰਘ ਸ਼ੇਰੋਂ, ਸਤਿਗੁਰ ਸਿੰਘ ਨਮੋਲ, ਰਜਿੰਦਰ ਸਿੰਘ ਆਦਿ ਨੌਂ ਜਣਿਆਂ ਨੂੰ ਆਈ.ਪੀ.ਸੀ.ਦੀ ਧਾਰਾ 452 ’ਚ 2-2 ਸਾਲ ਅਤੇ 323 ਵਿਚ 1-1 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।

Aman Arora
ਸੁਨਾਮ: ਵਕੀਲ ਸੁਸ਼ੀਲ ਕੁਮਾਰ ਵਸ਼ਿਸ਼ਟ ਤੇ ਅਕਾਲੀ ਆਗੂ ਰਜਿੰਦਰ ਦੀਪਾ ਗੱਲਬਾਤ ਕਰਦੇ ਹੋਏ।

15 ਸਾਲਾਂ ਬਾਅਦ ਆਇਆ ਫੈਸਲਾ (Aman Arora )

ਅੱਜ 15 ਸਾਲਾਂ ਬਾਅਦ ਅਦਾਲਤ ਵੱਲੋਂ ਅਮਨ ਅਰੋੜਾ (Aman Arora) ਸਣੇ ਜਿਨ੍ਹਾਂ 9 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ’ਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁੱਦਈ ਰਜਿੰਦਰ ਦੀਪਾ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਰਿਸ਼ਤੇ ‘ਚ ਸਕੇ ਜੀਜਾ ਹਨ। ਇਸ ਸਬੰਧੀ ਸੀਨੀਅਰ ਅਕਾਲੀ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਰੱਬ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ, ਉਨ੍ਹਾਂ ਕਿਹਾ ਕਿ ਅੱਜ ਤੋਂ 15 ਸਾਲ ਪਹਿਲਾਂ ਅਮਨ ਅਰੋੜਾ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਦੇ ਸੱਟਾਂ ਮਾਰੀਆਂ ਸਨ, ਜਿਸ ਤੋਂ ਬਾਅਦ ਉਹਨਾਂ ਅਦਾਲਤ ਦਾ ਰੁਖ ਕੀਤਾ ਸੀ ਅਤੇ ਅੱਜ ਮਾਨਯੋਗ ਅਦਾਲਤ ਵੱਲੋਂ ਸਾਰੇ ਵਿਅਕਤੀਆਂ ਨੂੰ ਸਜ਼ਾ ਸੁਣਾ ਕੇ ਉਹਨਾਂ ਨੂੰ ਇਨਸਾਫ ਦਿੱਤਾ ਹੈ।