ਸਾਕਸ਼ੀ ਕਤਲ ਕਾਂਡ ’ਤੇ ਹੁਣ ਦੀ ਸਭ ਤੋਂ ਵੱਡੀ ਖਬਰ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਰਾਜਧਾਨੀ ਦਿੱਲੀ ਦੇ ਬਾਹਰੀ-ਉੱਤਰੀ ਜ਼ਿਲ੍ਹੇ ਵਿੱਚ ਇੱਕ 16 ਸਾਲਾ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। (Sakshi Murder Case) ਪੁਲਿਸ ਦੇ ਡਿਪਟੀ ਕਮਿਸ਼ਨਰ ਰਾਜਾ ਬੰਥੀਆ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਸਾਹਿਲ (20) ਨੂੰ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਫਰਿੱਜ ਅਤੇ ਏ.ਸੀ. ਦਾ ਮਕੈਨਿਕ ਹੈ। ਉਨ੍ਹਾਂ ਕਿਹਾ ਕਿ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ਾਹਬਾਦ ਡੇਅਰੀ ਥਾਣਾ ਖੇਤਰ ਦੀ ਜੇਜੇ ਕਾਲੋਨੀ ਦੇ ਬੀ ਬਲਕਾ ‘ਚ ਐਤਵਾਰ ਰਾਤ ਨੂੰ ਵਾਪਰੀ। ਦੱਸਿਆ ਜਾਂਦਾ ਹੈ ਕਿ ਪੀੜਤਾ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਇਸ ਦੌਰਾਨ ਸਾਹਿਲ ਜੋ ਕਿ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ, ਨੇ ਉਸ ਨੂੰ ਰੋਕ ਲਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਕਈ ਵਾਰ ਕੀਤੇ। ਫਿਰ ਉਸ ਦਾ ਸਿਰ ਪੱਥਰ ਨਾਲ ਕੁਚਲ ਦਿੱਤਾ। ਕਤਲ ਕਰਨ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ।

ਸਾਰੀ ਘਟਨਾ ਸੀਸੀਟੀਵੀ ਵੀਡੀਓ ਵਾਇਰਲ ਦੀ ਜਾਂਚ ਤੋਂ ਬਾਅਦ ਤੁਰੰਤ ਛੇ ਟੀਮਾਂ ਦਾ ਗਠਨ ਕੀਤਾ

ਦੱਸਿਆ ਜਾਂਦਾ ਹੈ ਕਿ ਪੀੜਤ ਸਾਕਸ਼ੀ ਅਤੇ ਸਾਹਿਲ ਵਿਚਾਲੇ ਦੋਸਤੀ ਸੀ ਪਰ ਘਟਨਾ ਤੋਂ ਕੁਝ ਦਿਨ ਪਹਿਲਾਂ ਕਿਸੇ ਕਾਰਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ। ਇਸ ਕਾਰਨ ਸਾਹਿਲ ਸਾਕਸ਼ੀ ਤੋਂ ਬਹੁਤ ਨਾਰਾਜ਼ ਸਨ। ਇਸ ਦੌਰਾਨ ਐਤਵਾਰ ਨੂੰ ਦੋਵੇਂ ਅਚਾਨਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸਾਹਿਲ ਨੇ ਉਸ ‘ਤੇ ਹਮਲਾ ਕੀਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸਾਕਸ਼ੀ ਆਪਣੇ ਪਰਿਵਾਰ ਨਾਲ ਜੇਜੇ ਕਾਲੋਨੀ ‘ਚ ਰਹਿੰਦੀ ਸੀ। ਉਸ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਵੀਡੀਓ ਵਾਇਰਲ ਦੀ ਮੁੱਢਲੀ ਜਾਂਚ ਤੋਂ ਬਾਅਦ ਤੁਰੰਤ ਛੇ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੂੰ ਸਾਹਿਲ ਦੇ ਬੁਲੰਦਸ਼ਹਿਰ ‘ਚ ਕਿਸੇ ਰਿਸ਼ਤੇਦਾਰ ਦੇ ਘਰ ਲੁਕੇ ਹੋਣ ਦੀ ਸੂਚਨਾ ਮਿਲੀ। ਇਸ ਆਧਾਰ ’ਤੇ ਪੁਲਿਸ ਨੇ ਉਥੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇੱਕ ਫੋਨ ਕਾਲ ਨਾਲ ਖੁੱਲ੍ਹ ਗਈ ਸਾਹਿਲ ਦੀ ਪੋਲ (Sakshi Murder Case)

ਸਾਕਸ਼ੀ ਦੀ ਮੌਤ ਦੀ ਸੂਚਨਾ ਪਾ ਕੇ ਪੁਲਿਸ ਮੌਕੇ ’ਤੇ ਪਹੁੰਚੀ। ਸੂਚਨਾ ਮਿਲਣ ’ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ’ਚ ਲਿਆ ਅਤੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਮ੍ਰਿਤਕਾ ਦੇ ਪਰਿਵਾਰ ਕੋਲ ਪਹੁੰਚੀ। ਜਿੱਥੇ ਉਨਾਂ ਨੇ ਕਾਤਲ ਦੀ ਪਛਾਣ ਸਾਹਿਲ ਵਜੋਂ ਦੱਸੀ। ਇਸ ਤੋਂ ਬਾਅਦ ਪੁਲਿਸ ਸਾਹਿਲ ਦੇ ਗੜ ਪੁਹੰਚੀ, ਉੱਥੇ ਉਹ ਘਰ ’ਚ ਮੌਜ਼ੂਦ ਨਹੀਂ ਸੀ।

ਇਸ ਤੋਂ ਬਾਅਦ ਪੁਲਿਸ ਨੇ ਚੌਕਸੀ ਦਾ ਸਹਾਰਾ ਲਿਆ। ਫਿਰ ਸਾਹਿਲ ਦੀ ਮਾਸੀ ਨੇ ਫੋਨ ਕਰਕੇ ਸਾਹਿਲ ਦੇ ਆਉਣ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ। ਇਸ ਫੋਨ ਕਾਲ ਤੋਂ ਪੁਲਿਸ ਉਸ ਦੀ ਲੋਕੇਸ਼ਨ ਟਰੇਸ ਕਰਨ ‘ਚ ਕਾਮਯਾਬ ਰਹੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਸਾਹਿਲ ਦੇ ਪਿਤਾ ਦੇ ਨਾਲ ਬੁਲੰਦਸ਼ਹਿਰ ਦੇ ਪਹਾਸੂ ਥਾਣਾ ਖੇਤਰ ਦੇ ਅਧੀਨ ਅਤਰਨਾ ਪਿੰਡ ਪਹੁੰਚੀ। ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।