26/11 ਹਮਲੇ ਦੇ ਅੱਤਵਾਦੀ ਦੀ ਪਾਕਿਸਤਾਨੀ ਜ਼ੇਲ੍ਹ ’ਚ ਮੌਤ

26/11 Attack

ਯੂ.ਐਨ ਨੇ ਐਲਾਨਿਆ ਸੀ ਅੱਤਵਾਦੀ | 26/11 Attack

ਲਾਹੌਰ (ਏਜੰਸੀ)। 2008 ਦੇ ਮੁੰਬਈ ਅੱਤਵਾਦੀ (26/11 Attack) ਹਮਲਿਆਂ ਦੀ ਯੋਜਨਾਬੰਦੀ ’ਚ ਸ਼ਾਮਲ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਦੀ ਜ਼ੇਲ੍ਹ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਟੈਰਰ ਫੰਡਿੰਗ ਮਾਮਲੇ ’ਚ ਪੰਜਾਬ ਸੂਬੇ ਦੀ ਸ਼ੇਖਪੁਰਾ ਜ਼ੇਲ੍ਹ ’ਚ ਸਜਾ ਕੱਟ ਰਿਹਾ ਸੀ। 2020 ’ਚ, ਉਸਨੂੰ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ ਸਈਦ ਦੇ ਜੀਜਾ ਅਬਦੁਲ ਰਹਿਮਾਨ ਮੱਕੀ ਦੇ ਨਾਲ ਸਾਢੇ 16 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ। ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਵੀ ਭੁੱਟਾਵੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

2011 ’ਚ, ਅਮਰੀਕੀ ਖਜਾਨਾ ਵਿਭਾਗ ਨੇ ਵੀ ਭੁੱਟਾਵੀ ’ਤੇ ਪਾਬੰਦੀਆਂ (26/11 Attack) ਲਾਈਆਂ, ਉਸ ’ਤੇ ਅੱਤਵਾਦੀ ਹਮਲਿਆਂ ਲਈ ਫੰਡ ਇਕੱਠਾ ਕਰਨ ਅਤੇ ਅੱਤਵਾਦੀਆਂ ਦੀ ਭਰਤੀ ਕਰਨ ਦਾ ਦੋਸ਼ ਲਾਇਆ। ਖਜਾਨਾ ਵਿਭਾਗ ਨੇ ਕਿਹਾ ਸੀ- ਭੂਟਾਵੀ ਨੇ ਆਪਣੇ ਭਾਸ਼ਣ ਅਤੇ ਫਤਵੇ ਜਾਰੀ ਕਰਕੇ ਅੱਤਵਾਦੀਆਂ ਨੂੰ ਮੁੰਬਈ ’ਤੇ ਹਮਲੇ ਲਈ ਤਿਆਰ ਕੀਤਾ ਸੀ। 2011 ’ਚ ਭੁੱਟਾਵੀ ਨੇ ਖੁਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ 20 ਸਾਲਾਂ ਤੱਕ ਕੰਮ ਕਰਨ ਦੀ ਗੱਲ ਕਬੂਲ ਕੀਤੀ ਸੀ।

26/11 ਦੇ ਹਮਲੇ ’ਚ ਅੱਤਵਾਦੀਆਂ ਅਤੇ ਪੁਲਿਸ ਵਿਚਾਲੇ ਤਿੰਨ ਦਿਨ ਤੱਕ ਚੱਲਿਆ ਸੀ ਮੁਕਾਬਲਾ | 26/11 Attack

2012 ’ਚ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ (26/11 Attack) ਭੁੱਟਾਵੀ ਨੂੰ ਅੱਤਵਾਦੀ ਐਲਾਨਿਆ ਸੀ। 2002-2008 ਦਰਮਿਆਨ ਜਦੋਂ ਲਸ਼ਕਰ-ਏ-ਤੋਇਬਾ ਦੇ ਮੁਖੀ ਸਈਦ ਨੂੰ ਪਾਕਿਸਤਾਨ ’ਚ ਨਜਰਬੰਦ ਕੀਤਾ ਗਿਆ ਤਾਂ ਭੁੱਟਾਵੀ ਅੱਤਵਾਦੀ ਸੰਗਠਨ ਦਾ ਮੁਖੀ ਬਣ ਗਿਆ। ਇਸ ਦੇ ਨਾਲ ਹੀ 2008 ’ਚ ਮੁੰਬਈ ’ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਨੂੰ 10 ਅੱਤਵਾਦੀਆਂ ਨੇ ਮਿਲ ਕੇ ਅੰਜਾਮ ਦਿੱਤਾ ਸੀ। ਇਸ ਹਮਲੇ ’ਚ 166 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ’ਚ ਅਮਰੀਕਾ ਅਤੇ ਬਿ੍ਰਟੇਨ ਦੇ ਨਾਗਰਿਕ ਵੀ ਸ਼ਾਮਲ ਸਨ।

ਸਮੂੰਦਰੀ ਰਸਤੇ ’ਚ ਆਏ ਸਨ ਅੱਤਵਾਦੀ | 26/11 Attack

26 ਨਵੰਬਰ 2008 ਦੀ ਰਾਤ ਨੂੰ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ ਦੇ 10 ਅੱਤਵਾਦੀ ਕੋਲਾਬਾ ਦੇ ਸਮੁੰਦਰੀ ਤੱਟ ਤੋਂ ਕਿਸ਼ਤੀ ਰਾਹੀਂ ਭਾਰਤ ’ਚ ਦਾਖਲ ਹੋਏ ਸਨ। ਉਹ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਇੱਥੋਂ ਇਹ ਸਾਰੇ ਅੱਤਵਾਦੀ ਦੋ ਦੇ ਸਮੂਹਾਂ ’ਚ ਵੰਡੇ ਗਏ ਅਤੇ ਵੱਖ-ਵੱਖ ਦਿਸ਼ਾਵਾਂ ’ਚ ਚਲੇ ਗਏ।

ਇੱਥੇ ਹੋਏ ਸਨ ਹਮਲੇ | 26/11 Attack

ਇਨ੍ਹਾਂ ’ਚੋਂ ਦੋ ਅੱਤਵਾਦੀਆਂ ਨੇ ਦੱਖਣੀ ਮੁੰਬਈ ਦੇ ਕੋਲਾਬਾ ’ਚ ਲਿਓਪੋਲਡ ਕੈਫੇ ਨੂੰ ਨਿਸ਼ਾਨਾ ਬਣਾਇਆ, ਦੋ ਅੱਤਵਾਦੀਆਂ ਨੇ ਨਰੀਮਨ ਹਾਊਸ ਨੂੰ ਨਿਸ਼ਾਨਾ ਬਣਾਇਆ, ਜਦਕਿ ਬਾਕੀ ਅੱਤਵਾਦੀ ਦੋ ਦੇ ਸਮੂਹ ’ਚ ਛੱਤਰਪਤੀ ਸ਼ਿਵਾਜੀ ਟਰਮਿਨਸ, ਹੋਟਲ ਟ੍ਰਾਈਡੈਂਟ ਓਬਰਾਏ ਅਤੇ ਤਾਜ ਹੋਟਲ ਵੱਲ ਵਧੇ।

ਕੇਂਦਰ ਤੋਂ ਭੇਜੇ ਗਏ ਸਨ ਐੱਨਐੱਸਜੀ ਕਮਾਂਡੋ | 26/11 Attack

ਅੱਤਵਾਦੀਆਂ ਨੇ ਨਿਹੱਥੇ ਅਤੇ ਨਿਰਦੋਸ਼ ਲੋਕਾਂ ’ਤੇ ਗੋਲੀਬਾਰੀ ਅਤੇ ਧਮਾਕੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨਾਲ ਨਜਿੱਠਣ ਲਈ ਕੇਂਦਰ ਤੋਂ 200 ਐਨਐਸਜੀ ਕਮਾਂਡੋ ਭੇਜੇ ਗਏ। ਇਸ ਆਪਰੇਸ਼ਨ ’ਚ ਫੌਜ ਦੇ 50 ਕਮਾਂਡੋ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਫੌਜ ਦੀਆਂ ਪੰਜ ਟੁਕੜੀਆਂ ਵੀ ਉਥੇ ਭੇਜੀਆਂ ਗਈਆਂ।

ਦੋ ਦਿਨਾਂ ’ਚ ਦੂਜੀ ਵਾਰ ਚੀਨ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀੋਦ ਭਾਵ ’ਚ ਗਲੋਬਲ ਅੱਤਵਾਦੀ ਐਲਾਨੇ ਜਾਣ ਤੋਂ ਬਚਾਇਆ ਹੈ। 18 ਅਕਤੂਬਰ ਨੂੰ ਚੀਨ ਨੇ ਲਸ਼ਕਰ ਦੇ ਅੱਤਵਾਦੀ ਸ਼ਾਹਿਦ ਮਹਿਮੂਦ ਨੂੰ ਬਲੈਕਲਿਸ਼ਟ ਹੋਣ ਤੋਂ ਬਚਾਇਆ ਸੀ। ਇਸ ਤੋਂ ਬਾਅਦ 19 ਅਕਤੂਬਰ ਨੂੰ ਮੁੰਬਈ 26/11 ਅੱਤਵਾਦੀ ਹਮਲੇ ਦੇ ਮਾਸ਼ਟਰਮਾਈਂਡ ਹਾਫਿਜ ਸਈਦ ਦੇ ਬੇਟੇ ਹਾਫਿਜ ਤਲਹਾ ਸਈਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਤੋਂ ਬਚਾਇਆ ਗਿਆ ਸੀ।

ਇਹ ਵੀ ਪੜ੍ਹੋ : ਪਹਿਲਵਾਨਾਂ ਦਾ ਐਲਾਨ : ‘ਅੱਜ ਗੰਗਾ ’ਚ ਵਹਾ ਦੇਵਾਂਗੇ ਤਗਮੇ….’