ਸਾਧ-ਸੰਗਤ ਨੇ ਨਵਾਂ ਮਕਾਨ ਬਣਾ ਵਿਧਵਾ ਮਨਜੀਤ ਕੌਰ ਦੀਆਂ ਚਿੰਤਾਵਾਂ ਘਟਾਈਆਂ

ਪਤੀ ਦੀ ਮੌਤ ਤੋਂ ਬਾਅਦ ਦੋ ਅਣਵਿਆਹੀਆਂ ਧੀਆਂ ਨਾਲ ਮਿਹਨਤ- ਮਜ਼ਦੂਰੀ ਕਰਕੇ ਕੱਟ ਰਹੀ ਹੈ ਜ਼ਿੰਦਗੀ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਕਾਰਜਾਂ ਨੂੰ ਸਾਧ-ਸੰਗਤ ਬਿਨਾਂ ਕਿਸੇ ਭੇਦ-ਭਾਵ ਦੇ ਅੰਜ਼ਾਮ ਦੇ ਰਹੀ ਹੈ, ਜੋ ਨਾ ਸਿਰਫ਼ ਅਨੇਕਾਂ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸਗੋਂ ਸਮਾਜ ਅੰਦਰ ਭਾਈਚਾਰਕ ਸਾਂਝਾ ਨੂੰ ਮਜ਼ਬੂਤੀ ਦੇਣ ਦਾ ਸਬੱਬ ਵੀ ਬਣ ਰਹੇ ਹਨ। ਅਜਿਹਾ ਹੀ ਇੱਕ ਮਹਾਨ ਕਾਰਜ਼ ਬਲਾਕ ਬਰਨਾਲਾ/ਧਨੌਲਾ ਦੀ ਸਾਧ-ਸੰਗਤ ਦੁਆਰਾ ਪਿੰਡ ਸੇਖਾ ਵਿਖੇ ਕੀਤਾ ਗਿਆ ਹੈ। ਜਿੱਥੇ ਸਾਧ-ਸੰਗਤ ਨੇ ਸਿਰਫ਼ ਇੱਕ ਦਿਨ ਵਿੱਚ ਹੀ ਦੋ ਅਣਵਿਆਹੀਆਂ ਧੀਆਂ ਦੀ ਵਿਧਵਾ ਮਾਂ ਦਾ ਉਸਦੇ ਖ਼ਸਤਾ ਹਾਲਤ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾ ਦਿੱਤਾ ਹੈ।

ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਦੇ ਦੱਸਣ ਮੁਤਾਬਕ ਮਨਜੀਤ ਕੌਰ ਦੇ ਪਤੀ ਜਗਜੀਤ ਸਿੰਘ ਦੀ ਤਕਰੀਬਨ 15 ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮਨਜੀਤ ਕੌਰ ਦੀਆਂ 4 ’ਚੋਂ ਦੋ ਧੀਆਂ ਵਿਆਹੀਆਂ ਹੋਈਆਂ ਹਨ ਤੇ ਦੋ ਦਾ ਪੇਟ ਉਹ ਮਿਹਨਤ -ਮਜ਼ਦੂਰੀ ਕਰਕੇ ਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਵੱਲੋਂ ਸਾਧ-ਸੰਗਤ ਨੂੰ ਲਿਖ਼ਤੀ ਰੂਪ ’ਚ ਮਕਾਨ ਬਣਾ ਕੇ ਦੇਣ ਦੀ ਅਰਜ਼ ਕੀਤੀ ਗਈ ਸੀ ਜਿਸ ਨੂੰ ਬਲਾਕ ਕਮੇਟੀ ’ਚ ਵਿਚਾਰ- ਵਟਾਂਦਰੇ ਉਪਰੰਤ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਕਾਨ ਬਣਾਉਣ ਦੀ ਸੇਵਾ ’ਚ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਤੋਂ ਇਲਾਵਾ ਮਿ. ਤਾਰਾ ਸਿੰਘ ਇੰਸਾਂ ਸੋਹੀਆਂ, ਮਿ. ਗੁਰਪ੍ਰੀਤ ਸਿੰਘ ਜੋਧਪੁਰ, ਮਿ. ਹਰਮੀਤ ਸਿੰਘ ਇੰਸਾਂ, ਮਿ. ਰੂਪ ਸਿੰਘ ਡੋਗਰ ਇੰਸਾਂ ਤੇ ਮਿ. ਬੂਟਾ ਸਿੰਘ ਇੰਸਾਂ ਆਦਿ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।

ਇਸ ਮੌਕੇ ਰਣਜੀਤ ਇੰਸਾਂ ਕਰਮਗੜ, ਜਗਦੇਵ ਇੰਸਾਂ ਬਰਨਾਲਾ, ਸੁਖਦੇਵ ਇੰਸਾਂ ਅਮਲਾ ਸਿੰਘ ਵਾਲਾ, ਬਲਜਿੰਦਰ ਇੰਸਾਂ ਬਰਨਾਲਾ, ਸੁਖਦੀਪ ਇੰਸਾਂ, ਨੰਬਰਦਾਰ ਗੁਰਮੇਲ ਇੰਸਾਂ ਭੰਗੀਦਾਸ ਸੇਖਾ, ਸੁਰਿੰਦਰ ਇੰਸਾਂ ਭੱਦਲਵੱਢ, ਰਾਜਾ ਇੰਸਾਂ, ਮਿੱਠੂ ਇੰਸਾਂ, ਸੁਰਿੰਦਰ ਇੰਸਾਂ ਜੌੜਾ, ਪੇ੍ਰਮ ਇੰਸਾਂ ਭੰਗੀਦਾਸ, ਜਗਤਾਰ ਇੰਸਾਂ ਭੰਗੀਦਾਸ, ਰਣਬੀਰ ਇੰਸਾਂ ਤੇ ਰਣਜੀਤ ਇੰਸਾਂ ਖੁੱਡੀ, ਰਾਜ ਰਾਣੀ ਇੰਸਾਂ, ਰਮਾ ਇੰਸਾਂ, ਤੇ ਸਾਧ-ਸੰਗਤ ਹਾਜ਼ਰ ਸੀ।

ਸੱਭੇ ਫ਼ਿਕਰ ਮੁੱਕੇ

ਮਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਜਗਜੀਤ ਸਿੰਘ ਦੀ 15 ਕੁ ਸਾਲ ਪਹਿਲਾਂ ਹੋਈ ਮੌਤ ਤੋਂ ਬਾਅਦ ਉਹ ਮਿਹਨਤ-ਮਜ਼ਦੂਰੀ ਕਰਕੇ ਜ਼ਿੰਦਗੀ ਗੁਜ਼ਰ- ਬਸਰ ਕਰ ਰਹੀ ਹੈ। ਜਿਵੇਂ- ਤਿਵੇਂ ਕਰਕੇ ਉਸ ਨੇ ਆਪਣੀਆਂ ਚਾਰ ਧੀਆਂ ਵਿੱਚੋਂ ਦੋ ਧੀਆਂ ਵਿਆਹ ਦਿੱਤੀਆਂ। ਪਤੀ ਦੀ ਮੌਤ ਤੋਂ ਬਾਅਦ ਮਕਾਨ ਬਣਾਉਣਾ ਉਸ ਲਈ ਬਹੁਤ ਵੱਡਾ ਕੰਮ ਸੀ, ਜਿਸ ਨੂੰ ਉਹ ਕਮਾਈ ਦਾ ਕੋਈ ਪੱਕਾ ਸਾਧਨ ਨਾ ਹੋਣ ਕਾਰਨ ਨਵੇਂ ਸਿਰੇ ਤੋਂ ਬਣਾਉਣ ’ਚ ਪੂਰੀ ਤਰ੍ਹਾਂ ਅਸਮਰੱਥ ਸੀ ਪਰ ਡੇਰਾ ਸ਼ਰਧਾਲੂਆਂ ਨੇ ਪਹਿਲੀ ਅਰਜ਼ ’ਤੇ ਹੀ ਬਿਨਾਂ ਕਿਸੇ ਸਵਾਰਥ ਦੇ ਉਸਨੂੰ ਨਵਾਂ ਤੇ ਨਰੋਆ ਮਕਾਨ ਬਣਾ ਕੇ ਦੇ ਦਿੱਤਾ ਹੈ। ਮਨਜੀਤ ਕੌਰ ਨੇ ਹੱਥ ਜੋੜ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਉਸ ’ਤੇ ਵੱਡਾ ਉਪਕਾਰ ਹੈ ਜਿੰਨ੍ਹਾਂ ਉਸ ਦੇ ਸੱਭੇ ਫ਼ਿਕਰ ਮੁਕਾ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ