ਸਾਧ-ਸੰਗਤ ਨੇ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ’ਚ ਆਰਥਿਕ ਮੱਦਦ ਕੀਤੀ

Poor Girl Marriage

ਸਾਧ-ਸੰਗਤ ਨੇ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ’ਚ ਆਰਥਿਕ ਮੱਦਦ ਕੀਤੀ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੰਡੀਗੜ੍ਹ ਦੀ ਸਾਧ-ਸੰਗਤ ਨੇ ਇੱਕ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ  ਕੁਝ ਜ਼ਰੂਰੀ ਵਸਤਾਂ ਦੇ ਕੇ ਉਸ ਦੀ ਆਰਥਿਕ ਮੱਦਦ ਕੀਤੀ। ਨਵਾਂ ਗਾਓਂ ਜ਼ੋਨ ਦੇ ਭੰਗੀਦਾਸ ਕਾਸ਼ੀਰਾਮ ਨੇ ਦੱਸਿਆ ਕਿ ਨਵਾਂਗਾਓਂ ਦੇ ਇੱਕ ਲੋੜਵੰਦ ਭਾਈ ਦਾਰਾ ਸਿੰਘ ਦੀ ਲੜਕੀ ਦੀ ਸ਼ਾਦੀ ਵਿਚ ਉਨ੍ਹਾਂ ਨੂੰ ਕੁਝ ਜ਼ਰੂਰੀ ਸਮਾਨ ਦੀ ਸਖ਼ਤ ਜ਼ਰੂਰਤ ਸੀ।

ਇਹ ਵੀ ਪੜ੍ਹੋ : ਕਰਵਾ ਚੌਥ ’ਤੇ ਸੰਤ ਡਾ. ਐਮਐਸਜੀ ਦੇ ਸਪੈਸ਼ਲ ਬਚਨ

ਉਹਨਾਂ ਇਸ ਬਾਰੇ ਸਾਧ-ਸੰਗਤ ਅੱਗੇ ਬੇਨਤੀ ਕੀਤੀ। ਚੰਡੀਗੜ੍ਹ ਦੀ ਸਾਧ ਸੰਗਤ ਨੇ ਲੜਕੀ ਦੀ ਸ਼ਾਦੀ ਵਿਚ ਜ਼ਰੂਰੀ ਸਾਮਾਨ ਦੇ ਕੇ ਉਸ ਦੀ ਆਰਥਿਕ ਮੱਦਦ ਕੀਤੀ ਅਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ। ਇਸ ਨੇਕ ਕਾਰਜ ਵਿੱਚ ਬਲਾਕ ਚੰਡੀਗੜ੍ਹ ਦੀ ਸਮੂਹ ਸਾਧ ਸੰਗਤ ਨੇ ਸਹਿਯੋਗ ਦਿੱਤਾ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਸਾਧ-ਸੰਗਤ ਵੱਧ ਚੜ੍ਹ ਕੇ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ