ਪਟਿਆਲਾ ਜ਼ਿਲ੍ਹੇ ’ਚ 136 ਡੇਂਗੂ ਦੇ ਕੇਸ ਮਿਲੇ

Dengue

Dengue ਡੇਂਗੂ ਲਾਰਵਾ ਮਿਲਣ ’ਤੇ ਕੱਟੇ ਚਲਾਨ

ਵਿਸ਼ੇਸ਼ ਮੁਹਿੰਮ ਤਹਿਤ ਡੇਂਗੂ ਲਾਰਵਾ ਦੀ ਜਾਂਚ ਲਈ ਸਿਹਤ ਵਿਭਾਗ ਨੇਂ ਕੀਤੀ ਸਰਕਾਰੀ ਦਫਤਰਾਂ ਅਤੇ ਪ੍ਰਾਈਵੇਟ ਅਦਾਰਿਆਂ ’ਚ ਖੜੇ ਪਾਣੀ ਦੇ ਸਰੋਤਾਂ ਦੀ ਚੈਂਕਿੰਗ

ਡੈਂਗੂ ਲਾਰਵਾ ਮਿਲਣ ’ਤੇ 12 ਵਿਅਕਤੀਆਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਅਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਸਟਾਫ ਵੱਲੋਂ 4 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ-ਡਾ. ਸੁਮੀਤ ਸਿੰਘ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਬੀਤੇ ਦਿਨੀਂ ਹੋਈ ਬਾਰਸ਼ ਨਾਲ ਡੇਂਗੁੂ (Dengue) ਦੇ ਵੱਧਦੇ ਹੋਏ ਖਤਰੇ ਨੂੰ ਰੋਕਣ ਲਈ ਜ਼ਿਲ਼੍ਹਾ ਸਿਹਤ ਵਿਭਾਗ ਵੱਲੋਂ ਮਿਉਂਸੀਪਲ ਕਾਰਪੋਰੇਸ਼ਨ ਦੇ ਸਟਾਫ ਦੇ ਸਹਿਯੋਗ ਨਾਲ ਸਹਾਇਕ ਮਲੇਰੀਆ ਅਫਸਰ ਅਤੇ ਸੇਨੇਟਰੀ ਸੁਪਰਵਾਈਜਰ ਦੀ ਦੇਖ-ਰੇਖ ਵਿੱਚ ਛੇ ਟੀਮਾਂ ਦਾ ਗਠਨ ਕੀਤਾ ਗਿਆ।

ਇਨ੍ਹਾਂ ਟੀਮਾਂ ਵੱਲੋਂ ਪਟਿਆਲਾ ਸ਼ਹਿਰੀ ਖੇਤਰ ਦੇ ਸਰਕਾਰੀ ਦਫਤਰ, ਸਕੂਲਾਂ, ਪ੍ਰਾਈਵੇਟ ਅਦਾਰਿਆਂ, ਡੀ.ਐਮ.ਡਬਲਿਊ, ਐਨ. ਆਈ.ਐਸ, ਬਾਗਵਾਨੀ ਵਿਭਾਗ, ਪੁਲਿਸ ਲਾਈਨ ਆਦਿ 44 ਦੇ ਕਰੀਬ ਸੰਸਥਾਨਾ ਵਿਖੇ 1732 ਦੇ ਕਰੀਬ ਖੜੇ ਪਾਣੀ ਦੇ ਸਰੋਤਾਂ ਜਿਵੇਂ ਕੂਲਰ, ਗਮਲੇ, ਕੰਟੇਨਰ, ਟੂਟੇ ਫੁੱਟੇ ਬਰਤਨ, ਪੰਛੀਆਂ ਨੂੰ ਪਾਣੀ ਪਿਆਉਣ ਵਾਲੇ ਬਰਤਨ, ਝੁੱਬਚੇ, ਟਾਇਰਾਂ ਆਦਿ ਦੀ ਚੈਂਕਿੰਗ ਕੀਤੀ ਗਈ। ਚੈਂਕਿੰਗ ਦੌਰਾਨ 78 ਥਾਂਵਾ ’ਤੇਂ ਲਾਰਵਾ ਮਿਲਣ ’ਤੇ ਨਸ਼ਟ ਕਰਵਾਇਆ ਗਿਆ।

ਖੜੇ ਪਾਣੀ ਦੇ ਸਰੋਤਾਂ ਵਿੱਚੋਂ ਡੇਂਗੂ ਲਾਰਵਾ  ਜਾਂਚ ਕਰਦੇ ਸਿਹਤ ਟੀਮਾਂ ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ

12 ਵਿਅਕਤੀਆਂ ਨੂੰ ਚੇਤਾਵਨੀ ਨੋਟਿਸ ਜਾਰੀ

ਡੇਂਗੂ ਲਾਰਵਾ ਮਿਲਣ ਤੇਂ 12 ਵਿਅਕਤੀਆਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਅਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਸਟਾਫ ਵੱਲੋਂ 4 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਇਨ੍ਹਾਂ ਟੀਮਾਂ ਦਾ ਨਿਰੀਖਣ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋ ਕੀਤਾ ਗਿਆ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਅਧੀਨ ਆਉਂਦੇ ਏਰੀਏ ਅਤੇ ਦਫਤਰਾਂ ਵਿੱਚ ਮੱਛਰਾਂ ਦੇ ਪੈਦਾਇਸ਼ ਦੇ ਸਰੋਤਾ ਨੂੰ ਖਤਮ ਕਰਨ ਲਈ ਕਿਹਾ ਗਿਆ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 136 ਡੇਂਗੂ ਦੇ ਕੇਸ ਰਿਪੋਰਟ ਹੋ ਚੁੱਕੇ ਹਨ ਅਤੇ ਚੈਕਿੰਗ ਦੌਰਾਨ ਅਜੇ ਵੀ ਲਾਰਵਾ ਮਿਲਣਾ ਜਾਰੀ ਹੈ।

ਡੇਂਗੂ ਤੋਂ ਬਚਾਅ ਲਈ ਐਡਵਾਈਜਰੀ ਜਾਰੀ  (Dengue )

ਡੇਂਗੂ ਤੋਂ ਬਚਾਅ ਅਤੇ ਇਸ ਦੇ ਇਲਾਜ ਦੌਰਾਨ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਬਾਰੇ ਐਡਵਾਈਜਰੀ ਜਾਰੀ ਕਰਦੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਬੁਖਾਰ ਦੇ ਨਾਲ ਸ਼ਰੀਰ ਦਰਦ, ਸਿਰ ਦਰਦ ਦੇ ਹਰੇਕ ਕੇਸ ਨੂੰ ਡੇਂਗੂ ਸ਼ੱਕੀ ਮੰਨਦੇ ਹੋਏ ਇਸ ਦੀ ਟੈਸਟਿੰਗ ਯਕੀਨੀ ਬਣਾਈ ਜਾਵੇ ਜੋ ਕਿ ਸਰਕਾਰੀ ਹਸਪਤਾਲ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਤੇ ਨਾਭਾ ਵਿਖੇ ਉਪਲੱਬਧ ਹੈ।

ਡੇਂਗੂ ਬੁਖਾਰ ਹੋਣ ’ਤੇ ਤਰਲ ਪਦਾਰਥਾਂ ਲਵੋ

  • ਪਾਣੀ , ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਹੋਰ ਕਿਸੇ ਵੀ ਪੇਅ ਪਦਾਰਥ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ
  • ਬੁਖਾਰ ਨੂੰ ਕੰਟਰੋਲ ਕਰਨ ਲਈ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਹੀ ਕੀਤੀ ਜਾਵੇ।
  • ਜਿਆਦਾਤਰ ਡੇਂਗੂ ਦੇ ਮਰੀਜ਼ ਘਰ ਵਿਚ ਹੀ ਠੀਕ ਹੋ ਜਾਂਦੇ ਹਨ ਅਤੇ 5 ਫੀਸਦੀ ਦੇ ਕਰੀਬ ਮਰੀਜ਼ਾਂ ਨੂੰ ਹੀ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ।

ਡੇਂਗੂ ਬੁਖ਼ਾਰ ਦੇ ਲੱਛਣ (Dengue)

  • ਬੁਖਾਰ ਦੇ ਨਾਲ ਅਚਾਨਕ ਪੇਟ ਦਰਦ ਹੋਣਾ
  • ਬਲੱਡ ਪ੍ਰੈਸ਼ਰ ਘੱਟ ਜਾਣਾ
  • ਚੱਕਰ ਆਉਣੇ
  • ਪਿਸ਼ਾਬ ਆਉਣਾ ਬੰਦ ਹੋ ਜਾਣਾ 24 ਘੰਟੇ ਤੋਂ ਜ਼ਿਆਦਾ
  • ਕਾਲੇ ਰੰਗ ਦਾ ਮਲ ਆਉਣਾ ਜਾਂ ਸਰੀਰ ਦੇ ਕਿਸੇ ਅੰਗ ’ਚੋਂ ਖੂਨ ਦਾ ਰਿਸਾਵ ਹੋਣਾ ’ਤੇ ਤੁਰੰਤ ਡਾਕਟਰੀ ਇਲਾਜ ਕਰਵਾਉਣਾ ਜਰੂਰੀ ਹੈ।
  • ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ
  • ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ
  • ਭੁੱਖ ਨਾ ਲਗਣਾ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ
  • ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।

Dengue in Sirsa Sachkahoon

ਕੀ ਕਰੀਏ (Dengue)

  • ਜਾਲੀ ਵਾਲੀਆਂ ਖਿੜਕੀਆਂ ਅਤੇ ਦਰਵਾਜ਼ੇ ਲਗਵਾਉ
  • ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਾਓ।
  • ਕੂਲਰਾਂ ਦੇ ਪਾਣੀ ਨੂੰ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ ਬਦਲੋ।
  • ਕੰਟੇਨਰਾਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ ਘਰ ਉਪਰਲੀਆਂ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੋ।
  • ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋ।
  • ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉ।
  • ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕੱਪੜੇ ਪਾਓ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ।
  • ਤੇਜ਼ ਬੁਖ਼ਾਰ ਹੋਣ ਦੀ ਹਾਲਤ ਵਿਚ ਤੁਰਤ ਨੇੜਲੇ ਹਸਪਤਾਲ/ਡਿਸਪੈਂਸਰੀ ਆਦਿ ਵਿਚ ਜਾ ਕੇ ਮੁਆਇਨਾ ਕਰਵਾਓ।

ਕੀ ਨਾ ਕਰੀਏ (Dengue)

ਬੁਖ਼ਾਰ ਦੇ ਇਲਾਜ ਵਿਚ ਐਸਪਰੀਨ ਅਤੇ ਬਰੂਫ਼ਿਨ ਦੀ ਵਰਤੋਂ ਨਾ ਕਰੋ। ਬਰਸਾਤ ਦੇ ਮੌਸਮ ਵਿਚ ਕੱਪ, ਬੋਤਲਾਂ ਅਤੇ ਟੁੱਟੇ ਭਾਂਡਿਆਂ ਨੂੰ ਇੱਧਰ-ਉਧਰ ਨਾ ਸੁੱਟੋ ਕਿਉਂਕਿ ਇਨ੍ਹਾਂ ਵਿਚ ਪਾਣੀ ਇਕੱਠਾ ਹੋ ਸਕਦਾ ਹੈ। ਸਪਰੇਅ ਕਰਨ ਵਾਲੇ ਵਰਕਰ ਆਉਣ ਤਾਂ ਉਨ੍ਹਾਂ ਨੂੰ ਘਰੋਂ ਵਾਪਸ ਨਾ ਭੇਜੋ ਅਤੇ ਸਪਰੇਅ ਕਰਨ ਦਿਉ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ