Lambi News: ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ 2 ਜਣਿਆਂ ਦੀ ਮੌਤ, ਇਕ ਗੰਭੀਰ ਜਖ਼ਮੀ

Sach Kahoon Punjabi Desk Picture
Published On

Lambi News: ਲੰਬੀ (ਮੇਵਾ ਸਿੰਘ) ਪਿੰਡ ਅਬੁੱਲਖੁਰਾਣਾ ਤੇ ਮਾਹੂਆਣਾ ਦੇ ਨਜਦੀਕ ਬਣੇ ਟੋਲ ਪਲਾਜੇ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਚੋਂ 2 ਦੀ ਦੁਖਦਾਈ ਮੌਤ ਹੋਣ ਦਾ ਪਤਾ ਚੱਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੋਜਵਾਨ ਮਲੋਟ ਵਾਲੀ ਸਾਈਡ ਤੋਂ ਟੋਲਪਲਾਜਾ ਲੰਘ ਕੇ ਪਿੰਡ ਮਾਹੂਆਣਾ ਤੋ ਪਹਿਲਾਂ ਨੈਸ਼ਨਲ ਹਾਈਵੇ ਨੰ: 9 ਤੇ ਪੈਂਦੇ ਕੱਟ ਤੋਂ ਜਦੋਂ ਲੰਘਣ ਲੱਗੇ ਤਾਂ ਡੱਬਵਾਲੀ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ।

ਮੌਕੇ ‘ਤੇ ਦੇਖਣ ਵਾਲਿਆਂ ਅਨੁਸਾਰ ਟੱਕਰ ਐਨੀ ਜਿਆਦਾ ਖਤਰਨਾਕ ਸੀ ਕਿ ਮੋਟਰਸਾਈਕਲ ਦੀ ਟੈਂਕੀ ਫਟਕੇ ਉਸ ਨੂੰ ਅੱਗ ਲੱਗ ਗਈ, ਜਿਸ ਦੇ ਫਲਸਰੂਪ ਇਕ ਨੌਜਵਾਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਬਾਅਦ ਤਿੰਨੇ ਨੋਜਵਾਨਾਂ ਨੂੰ ਸਿਵਲ ਹਸਪਤਾਲ ਮਲੋਟ ਦਾਖਲ ਕਰਾਇਆ ਗਿਆ, ਜਿਥੇ ਧਰਮਿੰਦਰ ਸਿੰਘ ਪਿੰਡ ਮਾਹੂਆਣਾ ਤੇ ਰਵੀ ਕਾਕਾ ਪਿੰਡ ਖੁੱਡੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲ ਰਹੀ ਹੈ, ਜਦੋਂ ਕਿ ਇਨ੍ਹਾਂ ਦੋਵਾਂ ਨੋਜਵਾਨਾਂ ਨਾਲ ਤੀਸਰੇ ਨੌਜਵਾਨ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

Read Also : ਬੇਨ ਡਕੇਟ ਨੇ IPL ਤੋਂ ਨਾਂਅ ਲਿਆ ਵਾਪਸ, 2 ਸਾਲ ਪਾਬੰਦੀ ਦਾ ਖਤਰਾ

ਜਦ ਇਸ ਸੜਕ ਹਾਦਸੇ ਸਬੰਧੀ ਥਾਣਾ ਲੰਬੀ ਦੇ ਇਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਉਡੀਕ ਕੀਤੀ ਜਾ ਰਹੀ, ਉਹ ਜੋ ਵੀ ਬਿਆਨ ਲਿਖਾਉਣਗੇ, ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Related Posts