ਰੀਓ ਓਲੰਪਿਕ : ਭਾਰਤ ਦੀ ਮੈਡਲ ਉਮੀਦ ਯੋਗੇਸ਼ਵਰ ਦੱਤ 0-3 ਨਾਲ ਹਾਰੇ

ਰੀਓ ਡੀ ਜੇਨੇਰੀਓ। ਰੀਓ ਓਲੰਪਿਕ ‘ਚ ਭਾਰਤ ਦੀ ਆਖਰੀ ਉਮੀਦ ਪਹਿਲਵਾਨ ਯੋਗੇਸ਼ਵਰ ਦੱਤ ਤੋਂ ਸੀ ਜਿਨ੍ਹਾਂ ਦਾ ਮੁਕਾਬਲਾ 65 ਕਿਗ੍ਰਾ ਭਾਰ ਵਰਗ ਦੇ ਕਵਾਲੀਫਾਈਗ ਰਾਊਂਡ ‘ਚ ਮੰਗੋਲੀਆ ਦੇ ਪਹਿਲਵਾਨ ਮੰਦਾਖਨਾਰਨ ਗੈਂਜੋਰਿਗ ਨਾਲ ਹੋਇਆ ਤੇ ਗੈਂਜੋਰਿੰਗ ਨੇ ਉਨ੍ਹਾਂ ਨੂੰ 0-3 ਨਾਲ ਹਰਾ ਦਿੱਤਾ। ਯੋਗੇਸ਼ਵਰ ਦੇ ਮੁਕਾਬਲੇ ਪਹਿਲੇ ਪੀਰੀਅਡ ‘ਚ ਗੈਂਜੋਰਿੰਗ ਨੇ ਕਾਫ਼ੀ ਅਟੈਕ ਕੀਤੇ। ਦੱਤ ਨੂੰ ਅੰਪਾਇਰ ਨੇ 30 ਸੈਕਿੰਡ ਦੇ ਅੰਦਰ ਅਟਕ ਕਰਨ ਦੀ ਚਿਤਾਵਨੀ ਦਿੱਤੀ, ਪਰ ਉਹ ਸਫ਼ਲ ਨਹੀਂ ਹੋਏ ਤੇ ਵਿਰੋਧੀ ਨੂੰ 1 ਅੰਕ ਮਿਲ ਗਿਆ। ਇਸ ਤਰ੍ਹਾਂ ਦੱਤ ਪਹਿਲੀ ਪੀਰੀਅਡ ਦੀ ਸਮਾਪਤੀ ‘ਤੇ ਮੰਗੋਲੀਆ ਦੇ ਪਹਿਲਵਾਨ ਤੋਂ 0-1 ਨਾਲ ਪਿੱਛੇ ਰਹਿ ਗਏ।

ਇਹ ਵੀ ਪੜ੍ਹੋ : ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ

ਦੂਜੇ ਪੀਰੀਅਡ ‘ਚ ਯੋਗੇਸ਼ਵਰ ਤੋਂ ਵਾਪਸੀ ਦੀ ਉਮੀਦ ਸੀ, ਪਰ ਉਹ ਕੋਈ ਕਮਾਲ ਨਹੀਂ ਕਰ ਸਕੇ, ਸਗੋਂ ਮੰਗੋਲੀਆਈ ਪਹਿਲਵਾਨ ਨੇ ਇੱਕ ਵਾਰ ਫਿਰ ਅਟੈਕ ਕੀਤਾ ਤੇ 2 ਅੰਕ ਹਾਸਲ ਕਰਕੇ ਵਾਧੇ ਨੂੰ 3-0 ਕਰ ਲਿਆ। ਆਖ਼ਰ ‘ਚ ਭਾਰਤ ਦੀ ਤਮਗੇ ਦੀ ਉਮੀਦ ਯੋਗੇਸ਼ਵਰ ਦੱਤ ਹਾਰ ਗਏ ਤੇ ਵਾਪਸੀ ਨਹੀਂ ਕਰ ਸਕੇ।