ਘਾਟਾਂ ਨਾਲ ਜੂਝਦੇ ਖਿਡਾਰੀ

ਉਲੰਪਿਕ ‘ਚ ਭਾਰਤੀ ਖਿਡਾਰੀਆਂ ਦੀਆਂ ਜਿੱਤਾਂ ਹਾਰਾਂ ਦੀ ਚਰਚਾ ਜਿੰਨੀ ਅਹਿਮ ਹੈ ਓਨੀ ਹੀ ਅਹਿਮੀਅਤ ਸਾਡੇ ਦੇਸ਼ ਦੇ ਖੇਡ ਪ੍ਰਬੰਧਾਂ ਤੇ ਖਿਡਾਰੀਆਂ ਦੇ ਸੰਘਰਸ਼ ਦੀ ਹੈ ਕੁਸ਼ਤੀ ‘ਚ ਕਾਂਸੀ ਜੇਤੂ ਸਾਕਸ਼ੀ ਮਲਿਕ ਤੇ ਬੈਡਮਿੰਟਨ ਦੀ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ ‘ਤੇ ਕਰੋੜਾਂ ਰੁਪਏ, ਨੌਕਰੀਆਂ , ਤਰੱਕੀਆਂ ਤੇ ਗੱਡੀਆਂ ਦੀ ਵਰਖਾ ਹੋ ਗਈ ਹੈ ਮਾਣ-ਸਨਮਾਨ ਜ਼ਰੂਰੀ ਹੈ ਪਰ ਜਿੱਤਾਂ ਤੋਂ ਪਹਿਲਾਂ ਖਿਡਾਰੀਆਂ ਤੇ ਕੋਚਾਂ ਨੂੰ ਜਿਨ੍ਹਾਂ ਮੁਸੀਬਤਾਂ ‘ਚੋਂ ਗੁਜ਼ਰਨਾ ਪਿਆ ।

ਉਹ ਖੇਡਾਂ ਦੇ ਮਾੜੇ ਪ੍ਰਬੰਧ ਵੱਲ ਇਸ਼ਾਰਾ ਕਰਦਾ ਹੈ ਪੀਵੀ ਸਿੰਧੂ ਦੇ ਕੋਚ ਗੋਪੀ ਚੰਦ ਪੁਲੇਲਾ ਨੇ ਉਲੰਪਿਕ ‘ਚ ਦੋ ਤਮਗੇ ਦੇਸ਼ ਦੀ ਝੋਲੀ ਪਾਏ ਹਨ ਪੁਲੇਲਾ ਦਾ ਇਹ ਕਾਰਜ ਏਨਾ ਸੌਖਾ ਨਹੀਂ ਰਿਹਾ ਉਸ ਨੂੰ ਅਕੈਡਮੀ ਖੋਲ੍ਹਣ ਵਾਸਤੇ ਆਪਣਾ ਘਰ ਗਹਿਣੇ ਰੱਖਣਾ ਪਿਆ ਹੋਰ ਖੇਡਾਂ ਵਾਂਗ ਪੁਲੇਲਾ ਦਾ ਖਿਡਾਰੀਆਂ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਰਿਹਾ ਉਸ ਨੇ ਨਿੱਜੀ ਦਿਲਚਸਪੀ ਨਾਲ ਖਿਡਾਰਨਾਂ ਨੂੰ ਤਰਾਸ਼ਿਆ ਤੇ ਸੰਵਾਰਿਆ ਆਖਰ ਅਜਿਹੇ ਹਾਲਾਤ ਕਿਉਂ ਹਨ ਕਿ ਜਦੋਂ 125 ਕਰੋੜ ਲੋਕ ਤਮਗੇ ਦੀ ਆਸ ਰੱਖਦੇ ਹਨ ਤਾਂ ਕਾਬਲ ਤੇ ਸਮਰਪਿਤ ਕੋਚ ਨੂੰ ਆਪਣਾ ਘਰ ਕਿਉਂ ਗੁਆਉਣਾ ਪੈਂਦਾ ਹੈ? ਭਾਵੇਂ ਦੇਸ਼ ਲਈ ਆਪਾ ਵਾਰਨ ਨੂੰ ਸਲਾਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ

ਪਰ ਆਦਰਸ਼ ਖੇਡ ਪ੍ਰਬੰਧਾਂ ਦੇ ਦਾਅਵਿਆਂ ‘ਚ ਅਜਿਹੀ ਗੱਲ ਜਚਦੀ ਨਹੀਂ  ਕਿਸੇ ਖਿਡਾਰੀ ਨੂੰ ਉਲੰਪਿਕ ਤੱਕ ਪਹੁੰਚਣ ਲਈ ਆਪਣਾ ਘਰ ਵੇਚ ਕੇ ਕਿਰਾਏ ‘ਤੇ ਰੁਲ਼ਣਾ ਪੈਂਦਾ ਹੈ ਦੀਪਾ ਕਰਮਾਕਰ ਉਲੰਪਿਕ ਦੇ 120 ਸਾਲਾਂ ਦੇ ਇਤਿਹਾਸ ‘ਚ ਭਾਰਤ ਦੀ ਪਹਿਲੀ ਜਿਮਨਾਸਟ ਹੈ ਜਿਸ ਕੋਲ ਖੇਡ ਨਾਲ ਮੋਹ ਨਿਭਾਉਣ ਲਈ ਕਾਸਟਿਊਮ ਖਰੀਦਣ ਲਈ ਵੀ ਪੈਸਾ ਨਹੀਂ ਸੀ ਸਰਕਾਰ ਤਮਗਿਆਂ ਦੀ ਆਸ ਰੱਖਦੀ ਹੈ ਤਾਂ ਅਜਿਹਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਕਿ ਪਿੰਡ ਪੱਧਰ ਤੱਕ ਖਿਡਾਰੀਆਂ ਦੇ ਟਰਾਇਲ ਲਏ ਜਾਣ ਤੇ ਕਾਬਲ ਖਿਡਾਰੀਆਂ ਨੂੰ ਸਰਕਾਰ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਖੇਡਣ ਦਾ ਮੌਕਾ ਦੇਵੇ ਹਜ਼ਾਰਾਂ ਖਿਡਾਰੀ ਸਹੂਲਤਾਂ ਦੀ ਘਾਟ ਕਾਰਨ ਹੀ ਖੇਡਾਂ ‘ਚ ਰੁਚੀ ਛੱਡ ਜਾਂਦੇ ਹਨ ਵਿਰਲੇ ਖਿਡਾਰੀ ਕਮੀਆਂ ਨਾਲ ਜੂਝਦੇ ਹਨ।

ਇਸ ਨੂੰ ਆਦਰਸ਼ ਖੇਡ ਢਾਂਚਾ ਨਹੀਂ ਕਿਹਾ ਜਾ ਸਕਦਾ  ਖੇਡਣ ਲਈ ਸਭ ਨੂੰ ਮੌਕਾ ਮਿਲਣਾ ਚਾਹੀਦਾ ਹੈ ਖੇਡਾਂ ਲਈ ਇੱਕ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ ਬਚਪਨ ਤੋਂ ਖੇਡਾਂ ਨਾਲ ਜੁੜਿਆ ਖਿਡਾਰੀ ਚੰਗੇ ਨਤੀਜੇ ਦੇ ਸਕਦਾ ਹੈ ਇਸ ਮਾਮਲੇ ‘ਚ ਅਮਰੀਕਾ, ਰੂਸ ਤੇ ਚੀਨ ਦੇ ਖੇਡ ਪ੍ਰਬੰਧਾਂ ਤੇ ਖੇਡ ਸੱਭਿਆਚਾਰ ਦੀ ਤਾਰੀਫ਼ ਕਰਨੀ ਬਣਦੀ ਹੈ ਜਿੱਥੇ ਖੇਡਾਂ ਨੂੰ ਸੀਜਨ ਤੋਂ Àੁੱਪਰ ਵੇਖਿਆ ਜਾਂਦਾ ਹੈ ਉੱਥੇ ਖਿਡਾਰੀਆਂ ਨੂੰ ਨਾ ਘਰ ਵੇਚਣੇ ਪੈਂਦੇ ਨੇ ਨਾ ਖੁਰਾਕ ਲਈ ਪੈਸੇ ਉਧਾਰੇ ਫੜਨੇ ਪੈਂਦੇ ਨੇ ਬਸ ਖੇਡ ਦਾ ਮੈਦਾਨ ਤਿਆਰ ਹੈ,  ਕੋਈ ਵੀ ਆਪਣਾ ਹੁਨਰ ਵਿਖਾ ਸਕਦਾ ਹੈ ਖਿਡਾਰੀ ਖੇਡਾਂ ‘ਚ ਜ਼ੋਰ ਲਾਏ ਨਾ ਕਿ ਖੇਡ ਮੈਦਾਨ ‘ਚ ਡਟੇ ਰਹਿਣ ਲਈ ਆਰਥਿਕ ਉੂਣਤਾਈਆਂ ਦਾ ਮੁਕਾਬਲਾ ਕਰੇ ਉਨ੍ਹਾਂ ਸਾਬਕਾ ਖਿਡਾਰੀਆਂ ਨੂੰ ਵੀ ਸੰਭਾਲਿਆ ਜਾਵੇ ਜਿਨ੍ਹਾਂ ਦੇਸ਼ ਲਈ ਤਮਗੇ ਹਾਸਲ ਕੀਤੇ ਹਨ ਤੇ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਐਲਾਨ ਕੀਤੀ ਆਰਥਿਕ ਸਹਾਇਤਾ ਨੂੰ ਤਰਸ ਰਹੇ ਹਨ ।