ਅਫ਼ਗਾਨ ਸੰਕਟ ਦਾ ਹੱਲ

ਅਫ਼ਗਾਨ ਸੰਕਟ ਦਾ ਹੱਲ

ਇਹ ਖੁਸ਼ੀ ਦੀ ਗੱਲ ਹੈ ਕਿ ਅਫ਼ਗਾਨਿਸਤਾਨ ਸਬੰਧੀ ਸਾਡੇ ਕੌਮੀ ਸਲਾਮਤੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੰਗੀ ਪਹਿਲ ਕੀਤੀ ਹੈ ਉਨ੍ਹਾਂ ਪਾਕਿਸਤਾਨ, ਚੀਨ, ਇਰਾਨ, ਰੂਸ ਅਤੇ ਮੱਧ ਏਸ਼ੀਆ ਦੇ ਪੰਜਾਂ ਗਣਤੰਤਰਾਂ ਦੇ ਸੁਰੱਖਿਆ ਸਲਾਹਕਾਰਾਂ ਨੂੰ ਭਾਰਤ ਸੱਦਾ ਦਿੱਤਾ ਹੈ ਤਾਂ ਕਿ ਉਹ ਸਾਰੇ ਮਿਲ ਕੇ ਅਫ਼ਗਾਨਿਸਤਾਨ ਦੇ ਸੰਕਟ ਨਾਲ ਨਜਿੱਠਣ ਦੀ ਸਾਂਝੀ ਰਣਨੀਤੀ ਬਣਾ ਸਕਣ ਇਨ੍ਹਾਂ ਦੇਸ਼ਾਂ ਦੀ ਇਹ ਬੈਠਕ 10 ਤੋਂ 13 ਨਵੰਬਰ ਤੱਕ ਚੱਲਣੀ ਹੈ ਜਾਹਿਰ ਹੈ ਕਿ ਹਰ ਦੇਸ਼ ਦੇ ਆਪਣੇ-ਆਪਣੇ ਹਿੱਤ ਹੁੰਦੇ ਹਨ ਇਸ ਲਈ ਸਾਰੇ ਮਿਲ ਕੇ ਕਿਸੇ ਸਾਂਝੀ ਨੀਤੀ ’ਤੇ ਸਹਿਮਤ ਹੋ ਜਾਣ, ਇਹ ਸੌਖਾ ਨਹੀਂ ਹੈ

ਪਰ ਪਾਕਿਸਤਾਨ ਅਤੇ ਚੀਨ ਦਾ ਰਵੱਈਆ ਅਜ਼ੀਬੋ-ਗਰੀਬ ਹੈ ਚੀਨ ਨੇ ਤਾਂ ਹਾਲੇ ਤੱਕ ਨਹੀਂ ਦੱਸਿਆ ਕਿ ਇਸ ਬੈਠਕ ’ਚ ਉਹ ਆਪਣਾ ਕੋਈ ਨੁਮਾਇੰਦਾ ਭੇਜ ਰਿਹਾ ਹੈ ਜਾਂ ਨਹੀਂ? ਪਾਕਿਸਤਾਨ ਉਸ ਤੋਂ ਵੀ ਅੱਗੇ ਨਿੱਕਲ ਗਿਆ ਹੈ ਉਸ ਦੇ ਕੌਮੀ ਸਲਾਮਤੀ ਸਲਾਹਕਾਰ ਮੋਈਦ ਯੁਸੂਫ਼ ਨੇ ਦਿੱਲੀ ਆਉਣ ਤੋਂ ਮਨ੍ਹਾ ਹੀ ਕਰ ਦਿੱਤਾ ਹੈ, ਜੋ ਸਮਝ ਤੋਂ ਬਾਹਰ ਹੈ ਯੁਸੂਫ਼ ਨੇ ਕਹਿ ਦਿੱਤਾ ਹੈ ਕਿ ਭਾਰਤ ਤਾਂ ਕੰਮ-ਵਿਗਾੜੂ ਹੈ, ਉਹ ਸ਼ਾਂਤੀਦੂਤ ਕਿਵੇਂ ਬਣ ਸਕਦਾ ਹੈਭਾਰਤ ਨੇ ਪਿਛਲੇ 5-6 ਦਹਾਕਿਆਂ ਅਤੇ ਖਾਸ ਕਰਕੇ ਪਿਛਲੇ 20 ਸਾਲਾਂ ’ਚ ਉੱਥੇ ਐਨਾ ਨਿਰਮਾਣ-ਕਾਰਜ ਕੀਤਾ ਹੈ,

ਜਿੰਨਾ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ ਹੈ ਹੁਣ ਵੀ ਭਾਰਤ 50 ਹਜ਼ਾਰ ਟਨ ਕਣਕ ਕਾਬਲ ਭੇਜਣਾ ਚਾਹੁੰਦਾ ਹੈ ਪਰ ਪਾਕਿਸਤਾਨ ਉਸ ਨੂੰ ਕਾਬਲ ਤੱਕ ਲਿਜਾਣ ਲਈ ਸੜਕ ਦਾ ਰਸਤਾ ਦੇਣ ਨੂੰ ਤਿਆਰ ਨਹੀਂ ਹੈ ਪਾਕਿਸਤਾਨਾਂ ਲੱਖਾਂ ਅਫ਼ਗਾਨਾਂ ਨੂੰ ਮਜ਼ਬੂਰ ਕਰ ਰਿਹਾ ਹੈ ਕਿ ਉਹ ਪਾਕਿਸਤਾਨ ’ਚ ਆ ਜਾਣ ਇਹ ਅਜਿਹਾ ਦੁਰਲੱਭ ਮੌਕਾ ਸੀ, ਜਿਸ ਦਾ ਲਾਹਾ ਲੈ ਕੇ ਭਾਰਤ ਨਾਲ ਪਾਕਿਸਤਾਨ ਲੰਮੀ ਅਤੇ ਸਾਰਥਿਕ ਗੱਲ ਸ਼ੁਰੂ ਕਰ ਸਕਦਾ ਸੀ ਕਸ਼ਮੀਰ ਅਤੇ ਸਭ ਤੋਂ ਜ਼ਿਆਦਾ ਭਖਵੇਂ ਰਾਸ਼ਟਰ ਮੁੱਦਿਆਂ ’ਤੇ ਵੀ ਗੱਲ ਸ਼ੁੁਰੂ ਹੋ ਸਕਦੀ ਸੀ

ਭਿਆਨਕ ਆਰਥਿਕ ਸੰਕਟ ਨਾਲ ਜੂਝਦਾ ਪਾਕਿਸਤਾਨ ਇਸ ਮੌਕੇ ਨੂੰ ਹੱਥੋਂ ਕਿਉਂ ਜਾਣ ਦੇ ਰਿਹਾ ਹੈ? ਜਿੱਥੋਂ ਤੱਕ ਚੀਨ ਦਾ ਸਵਾਲ ਹੈ, ਜੇਕਰ ਉਹ ਇਸ ਬੈਠਕ ’ਚ ਹਿੱਸਾ ਨਹੀਂ ਲਵੇਗਾ ਤਾਂ ਉਹ ਪਾਕਿਸਤਾਨ ਦਾ ਪਿਛਲੱਗੂ ਮੱਦਿਆ ਜਾਵੇਗਾ ਮਹਾਂਸ਼ਕਤੀ ਅਖਵਾਉਣ ਦੀ ਉਸ ਦੀ ਛਵੀ ਵੀ ਖਰਾਬ ਹੋਵੇਗੀ ਜਦੋਂ ਉਸ ਦੇ ਵੱਡੇ ਫੌਜੀ ਅਫ਼ਸਰ ਗਲਵਾਨ ਘਾਟੀ ਵਰਗੇ ਨਾਜ਼ੁਕ ਮੁੱਦਿਆਂ ’ਤੇ ਭਾਰਤੀ ਅਫ਼ਸਰਾਂ ਨਾਲ ਗੱਲ ਕਰ ਸਕਦੇ ਹਨ ਤਾਂ ਉਸ ਦੇ ਸੁਰੱਖਿਆ ਸਲਾਹਕਾਰ ਦਿੱਲੀ ਕਿਉਂ ਨਹੀਂ ਆ ਸਕਦੇ? ਜੇਕਰ ਉਹ ਦਿੱਲੀ ਨਹੀਂ ਆਉਣਾ ਚਾਹੁੰਦੇ ਹਨ ਤਾਂ ਨਾ ਆਉਣ, ਉਹ ‘ਜੰਮੂ’ ਹੀ ਗੱਲ ਕਰ ਲੈਣ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੀ ਇੱਕਜੁਟ ਹੋ ਕੇ ਮੱਦਦ ਦੇ ਬਿਨਾਂ ਅਫ਼ਗਾਨ ਸੰਕਟ ਦਾ ਹੱਲ ਹੋਣਾ ਅਸੰਭਵ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ