ਵਿਧਾਨ ਸਭਾ ਚੋਣਾਂ ਲਈ ਤਾਇਨਾਤ ਚੋਣ ਅਮਲੇ ਨੂੰ ਮਿਹਨਤਾਨੇ ਦੀ ਅਦਾਇਗੀ ਮੌਕੇ ‘ਤੇ ਹੀ ਕੀਤੀ ਜਾਵੇ

Assembly Elections

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਕੀਤੀ ਮੰਗ

ਫਰੀਦਕੋਟ ,17 ਫਰਵਰੀ (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ , ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ,ਜਨਰਲ ਸਕੱਤਰ ਸੁਖਚੈਨ ਸਿੰਘ ਰਾਮਸਰ , ਜੱਥੇਬੰਦਕ ਸਕੱਤਰ ਮਹੇਸ਼ ਜੈਨ ਅਤੇ ਸੂਬਾਈ ਆਗੂ ਪ੍ਰੇਮ ਚਾਵਲਾ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਰੀਦਕੋਟ ਤੋਂ ਮੰਗ ਕੀਤੀ ਹੈ ਕਿ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਜਿਵੇੰ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫਸਰ ਅਤੇ ਪੋਲਿੰਗ ਅਫ਼ਸਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈਆਂ ਗਈਆਂ ਚੋਣ ਰਿਹਰਸਲਾਂ ਅਨੁਸਾਰ , 19 ਫਰਵਰੀ ਨੂੰ ਪੋਲਿੰਗ ਸਟੇਸ਼ਨ ’ਤੇ ਜਾਣ ਅਤੇ 20 ਫ਼ਰਵਰੀ ਨੂੰ ਪੋਲਿੰਗ ਕਰਵਾਉਣ, ਲੰਚ ਅਤੇ ਡਿਨਰ ਲਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਦੀ ਅਦਾਇਗੀ ਮੌਕੇ ‘ਤੇ ਹੀ ਸੁਪਰਵਾਈਜ਼ਰਾਂ ਰਾਹੀਂ 20 ਫਰਵਰੀ ਨੂੰ ਕਰਨੀ ਯਕੀਨੀ ਬਣਾਈ ਜਾਵੇ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਨਿਰਮਲ ਸਿੰਘ ਜਟਾਣਾ , ਸੁਧੀਰ ਸੋਹੀ ਲੈਕਚਰਾਰ , ਡਾ. ਸੁਰਜੀਤ ਸਿੰਘ ਲੈਕਚਰਾਰ , ਸੁਖਵੀਰ ਸਿੰਘ , ਇੰਦਰਜੀਤ ਸਿੰਘ ਸਰਾਵਾਂ , ਜਗਜੀਤ ਸਿੰਘ , ਅੰਕੁਰ ਕੁਮਾਰ , ਸੁਰਿੰਦਰ ਸਿੰਘ ਕਾਸਿਮ ਭੱਟੀ , ਜਸਵੀਰ ਸਿੰਘ ਮਾਨ , ਬੇਅੰਤ ਸਿੰਘ ਮੌੜ , ਧਰਮਿੰਦਰ ਸਿੰਘ ਲੈਕਚਰਾਰ , ਨਿਰਮਲ ਸਿੰਘ , ਗੁਰਮੀਤ ਸਿੰਘ ਬੱਧਣ , ਗੁਰਿੰਦਰ ਸਿੰਘ ਮਨੀ ਤੇ ਸੋਹਣ ਸਿੰਘ ਪੱਖੀ ਆਦਿ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ