ਮਨਤਾਰ ਸਿੰਘ ਬਰਾੜ ਦੇ ਹੱਕ ਵਿੱਚ ਟਰੈਕਟਰ ਰੈਲੀ ਕੱਢੀ

Mantar Singh Brar

ਮਨਤਾਰ ਸਿੰਘ ਬਰਾੜ(Mantar Singh Brar) ਦੇ ਹੱਕ ਵਿੱਚ ਟਰੈਕਟਰ ਰੈਲੀ ਕੱਢੀ

ਕੋਟਕਪੂਰਾ 17 ਫਰਵਰੀ (ਅਜੈ ਮਨਚੰਦਾ)। ਪੰਜਾਬ ਵਿਚ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਗੱਠਜੋੜ ਸਰਕਾਰ ਬਣਨ ਜਾ ਰਹੀ ਹੈ । ਜਿਸ ਪ੍ਰਤੀ ਸੂਬੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕੋਟਕਪੂਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਗਠਜੋਡ਼ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ (Mantar Singh Brar) ਨੇ ਅੱਜ ਪਿੰਡ ਹਰੀ ਨੌ ਵਿਖੇ ਵੱਡੇ ਇਕੱਠ ਵਾਲੀ ਟਰੈਕਟਰ ਰੈਲੀ ਦਾ ਸ਼ੁਰੂ ਕੀਤੀ।

ਸਰਦਾਰ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਖੇਤਰਾਂ ਵਿੱਚ ਸਿਰਫ ਪਿਛਲੀ ਸਰਕਾਰ ਨੇ ਹੀ ਕਰੋੜਾਂ ਰੁਪਏ ਵਿਕਾਸ ‘ਤੇ ਲਗਾਏ ਹਨ ਜਦੋਂਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸਿਰਫ ਵਾਅਦੇ ਹੀ ਕੀਤੇ ਗਏ।

ਉਨ੍ਹਾਂ ਦੱਸਿਆ ਕੋਟਕਪੂਰਾ ਹਲਕੇ ਵਿੱਚ ਪੀਣ ਲਈ ਸਾਫ਼ ਪਾਣੀ , ਸ਼ਹਿਰ ਵਿੱਚ ਸੀਵਰੇਜ ਲਈ ਕਰੋੜਾਂ ਰੁਪਏ , ਵਿਦਿਆਰਥੀਆਂ ਨੌਜਵਾਨਾਂ ਲਈ ਆਈ ਟੀ ਆਈ , ਸਰਕਾਰੀ ਹਸਪਤਾਲਾਂ ਤੇ ਕਰੋੜਾਂ ਰੁਪਏ ਲਗਾਉਣ ਤੋਂ ਇਲਾਵਾ ਕੋਟਕਪੂਰਾ ਨੂੰ ਤਹਿਸੀਲ ਦਾ ਦਰਜਾ ਦਿਵਾਉਣਾ, ਦੋ ਓਵਰਬ੍ਰਿਜ, ਪੋਲੀਟੈਕਨੀਕਲ ਕਾਲਜ ਆਦਿ ਵੱਡੇ ਪੱਧਰ ’ਤੇ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਜਿਨ੍ਹਾਂ ਦਾ ਸੁੱਖ ਹੁਣ ਹਲਕਾ ਵਾਸੀ ਮਾਣ ਰਹੇ ਹਨ ।

ਸਰਕਾਰ ਬਣਨ ’ਤੇ ਫਿਰ ਤੋਂ ਕੋਟਕਪੂਰਾ ਦਾ ਹੋਵੇਗਾ ਵਿਕਾਸ

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਬਣਨ ’ਤੇ ਫਿਰ ਤੋਂ ਕੋਟਕਪੂਰਾ ਵਿਖੇ ਉਸ ਤਰ੍ਹਾਂ ਵਿਕਾਸ ਹੋਵੇਗਾ ਤੇ ਹਲਕੇ ਨੂੰ ਪੰਜਾਬ ਦੇ ਹੋਰਨਾਂ ਇਲਾਕਿਆਂ ਨਾਲੋਂ ਵਿਕਾਸ ਪੱਖੋਂ ਪਹਿਲੇ ਦਰਜੇ ਵਿਚ ਹਲਕਾ ਬਣਾਇਆ ਜਾਵੇਗਾ । ਇਹ ਟਰੈਕਟਰ ਰੈਲੀ ਹਰੀਨੋਂ ਤੋਂ ਸ਼ੁਰੂ ਹੋ ਕੇ ਸਾਰੇ ਕੋਟਕਪੂਰਾ ਦੇ ਹਲਕੇ ਦੇ ਪਿੰਡਾਂ ਵਿੱਚ ਦੀ ਹੁੰਦੀ ਹੋਈ ਕੋਟਸੁਖੀਆ ਆ ਕੇ ਖਤਮ ਹੋਈ । ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਭਾਵੁਕ ਹੋ ਗਏ । ਪਿੰਡ ਵਾੜਾ ਦਰਾਕਾ ਵਿਖੇ ਰੈਲੀ ਵਿੱਚ ਪਹੁੰਚੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅੱਜ ਹਲਕਾ ਕੋਟਕਪੂਰਾ ਦੇ ਲੋਕਾਂ ਦਾ ਸਾਰੀ ਉਮਰ ਲਈ ਕਰਜ਼ਾਈ ਹੋ ਗਿਆ ਹਾਂ ।

Mantar Singh Brar2 ਉਨ੍ਹਾਂ ਨੇ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਮਿਲੇ ਪਿਆਰ ਨੂੰ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਨਹੀਂ ਮੋੜ ਸਕਦੀਆਂ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਹਲਕੇ ਦੇ ਲੋਕਾਂ ਲਈ ਖੁੱਲ੍ਹੇ ਹਨ ਤੇ ਉਨ੍ਹਾਂ ਦੇ ਪਿਤਾ ਸਵ : ਜਸਵਿੰਦਰ ਸਿੰਘ ਬਰਾੜ ਨੇ ਜੋ ਕੋਟਕਪੂਰਾ ਹਲਕੇ ਤੋਂ ਐਮਐਲਏ ਬਣ ਕੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਜ਼ਬਰਦਸਤ ਹਲਕੇ ਵਿੱਚ ਚੱਲ ਰਹੀ ਹੈ । ਇਸ ਮੌਕੇ ਅਨੂਪ੍ਰਤਾਪ ਸਿੰਘ ਬਰਾੜ, ਭਾਈ ਰਾਹੁਲ ਸਿੰਘ ਸਿੱਧੂ , ਅਮਰਜੀਤ ਸਿੰਘ ਦੁੱਲਟ, ਜਸਕੀਰਤ ਦੁੱਲਟ, ਰਵੀ ਮੌੜ ਸਰਪੰਚ, ਗੁਰਪਿਆਰ ਢੀਮਾਂਵਾਲੀ, ਲਾਲਜੀਤ ਢਿੱਲੋ, ਹੈਪੀ ਬਰਾਡ਼, ਜਸਜੀਤ ਬਰਾੜ, ਜਗਸੀਰ ਸੀਰਾ, ਜਸਵੀਰ ਸਿੰਘ ਸ਼ਹਿਰੀ ਪ੍ਰਧਾਨ, ਜਸਵਿੰਦਰ ਨੀਨਾ , ਰੋਮੀ ਜੋਸ਼ੀ, ਕੁਲਦੀਪ ਸਾਬਕਾ ਸਰਪੰਚ , ਮਨਪ੍ਰੀਤ ਸਿੰਘ ਪੀਏ ਸੰਧਵਾਂ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ