ਮੰਦੀ : ਲੇਲੈਂਡ ਨੇ 18 ਦਿਨਾਂ ਲਈ ਫੈਕਟਰੀ ‘ਚ ਕੰਮ-ਕਾਜ ਕੀਤਾ ਠੱਪ

Depression, Leland, Worked, Factory

ਨਵੀਂ ਦਿੱਲੀ (ਏਜੰਸੀ)। ਭਾਰੀ ਵਾਹਨ ਬਣਾਉਣ ਵਾਲੀ ਮੋਹਰੀ ਕੰਪਨੀਆਂ ‘ਚੋਂ ਇੱਕ ਅਸ਼ੋਕਾ ਲੇਲੈਂਡ ਨੇ ਮੰਗ ‘ਚ ਕਮੀ ਨੂੰ ਧਿਆਨ ‘ਚ ਰੱਖਦਿਆਂ ਪੰਜ ਕਾਰਖਾਨਿਆਂ ‘ਚ ਸਤੰਬਰ ਮਹੀਨੇ ਦੌਰਾਨ ਪੰਜ ਤੋਂ 18 ਦਿਨਾਂ ਤੱਕ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਸਭ ਤੋਂ ਵੱਧ ਪੰਤਨਗਰ ਕਾਰਖਾਨੇ ‘ਚ ਸਤੰਬਰ ਮਹੀਨੇ ਦੌਰਾਨ ਕੰਮ ਬੰਦ ਰਹੇਗਾ ਸਭ ਤੋਂ ਘੱਟ ਹੋਸ਼ੂਰ 1.2 ਤੇ ਸੀਪੀਪੀਐਸ ‘ਚ ਪੰਜ ਦਿਨ, ਏਏਨੋਰ ਪਲਾਂਟ ‘ਚ ਸਤੰਬਰ ਮਹੀਨੇ ਦੌਰਾਨ 16 ਦਿਨ, ਅਲਵਰ ਤੇ ਭੰਡਾਰਾ ‘ਚ 10-10 ਦਿਨ ਕੰਮ ਬੰਦ ਰਹੇਗਾ ਜ਼ਿਕਰਯੋਗ ਹੈ ਕਿ ਦੇਸ਼ ਦੀ ਕਾਰ ਵਰਗ ਦੀ ਮੋਹਰੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮਟਿਡ ਨੇ ਵੀ ਕੰਪਨੀ ਦੇ ਵਾਹਨਾਂ ਦੀ ਮੰਗ ‘ਚ ਕਮੀ ਨੂੰ ਵੇਖਦਿਆਂ 7 ਤੇ 9 ਸਤੰਬਰ ਨੂੰ ਗੁਰੂਗ੍ਰਾਮ ਤੇ ਮਾਲੇਸਰ ਕਾਰਖਾਨੇ ‘ਚ ਉਤਪਾਦਨ ਬੰਦ ਰੱਖਿਆ ਸੀ। (Recession)

16 ਸਾਲਾਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕੰਪਨੀ ਨੇ ਉਤਪਾਦਨ ਬੰਦ ਰੱਖਿਆ ਵਾਹਨ ਖੇਤਰ ‘ਚ ਸੁਸਤੀ ਦਰਮਿਆਨ ਕਈ ਨਿਰਮਾਤਾਵਾਂ ਤੇ ਕਲਪੁਰਜਾ ਸਪਲਾਈਕਰਤਾਵਾਂ ਨੇ ਆਪਣੇ ਉਤਪਾਦਨ ‘ਚ ਕਟੌਤੀ ਕੀਤੀ ਹੈ ਤੇ ਅਸਥਾਈ ਤੌਰ ‘ਤੇ ਪਲਾਂਟ ਨੂੰ ਵੀ ਕੁਝ ਦਿਨਾਂ ਲਈ ਬੰਦ ਕੀਤਾ ਹੈ। ਪਿਛਲੇ ਮਹੀਨੇ ਚੇੱਨਈ ਦੀ ਟੀਵੀਐਸ ਗਰੁੱਪ, ਕਲਪੁਰਜਾ ਨਿਰਮਾਤਾ ਸੁੰਦਰਮ ਕਲੇਟਨ, ਮਾਰੂਤੀ ਸਜੂਕੀ ਤੇ ਦੁਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਬਜ਼ਾਰ ਮੰਗ ਅਨੁਸਾਰ ਆਪਣੇ ਕਾਰਖਾਨਿਆਂ ‘ਚ ਉਤਪਾਦਨ ਰੋਕਿਆ ਹੈ ਜ਼ਿਕਰਯੋਗ ਹੈ ਕਿ ਵਾਹਨ ਨਿਰਮਾਤਾਵਾਂ ਦੇ ਸੰਗਠਨ (ਐਸਆਈਏਐਮ) ਦੇ ਅੰਕੜਿਆਂ ਅਨੁਸਾਰ ਅਗਸਤ ‘ਚ ਸਵਾਰੀ ਵਾਹਨਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੀ ਤੁਲਨਾ ‘ਚ 31.57 ਫੀਸਦੀ ਘੱਟ ਕੇ 1,96,524 ਵਾਹਨ ਰਹਿ ਗਈ। (Recession)