ਨਵਾਂ ਮੁਕੱਦਰ ਵੀ ਬਣਾ ਦਿੰਦਾ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ

New Mukadar, Also Makes Ram Naam, Guru Ji

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਸੁੱਖਾਂ ਦੀ ਖਾਨ ਹੈ ਮਾਲਕ ਦਾ ਨਾਮ ਵਿਗੜੇ ਹੋਏ ਕੰਮ ਬਣਾ ਦਿੰਦਾ ਹੈ, ਗਮ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਅਤੇ ਜੋ ਕੰਮ ਦੁਨੀਆ ਲਈ ਅਸੰਭਵ ਹੁੰਦਾ ਹੈ, ਉਸ ਨੂੰ ਸੰਭਵ ਬਣਾ ਦਿੰਦਾ ਹੈ ਕੋਈ  ਸੱਚੇ ਦਿਲ ਨਾਲ ਮਾਲਕ ਦਾ ਨਾਂਅ ਜਪੇ, ਸਿਮਰਨ ਕਰੇ, ਤੜਫ਼ ਕੇ ਮਾਲਕ ਨੂੰ ਪੁਕਾਰੇ ਤਾਂ ਮਾਲਕ ਖੁਦ ਚਲਿਆ ਆਉਂਦਾ ਹੈ ਮਾਲਕ ਦੇ ਨਾਮ ਵਿੱਚ ਇਹ ਤਾਕਤ ਹੈ। (Dera Sacha Sauda)

ਕਿ ਜੋ ਵੀ ਨਾਮ ਨਾਲ ਜੁੜਦਾ ਹੈ, ਸਿਮਰਨ ਕਰਦਾ ਹੈ ਤਾਂ ਉਸਦੇ ਅੰਤਰ ਹਿਰਦੇ ਕਰਨ ਵਿੱਚ ਸਰੂਰ ਅਤੇ ਚਿਹਰੇ ‘ਤੇ ਨੂਰ ਆ ਜਾਂਦਾ ਹੈ ਉਸ ਨੂੰ ਉਹ ਤਮਾਮ ਖੁਸ਼ੀਆਂ ਮਿਲਦੀਆਂ ਹਨ, ਜੋ ਉਸਦੇ ਮੁਕੱਦਰ ਵਿੱਚ ਹਨ ਅਤੇ ਮਾਲਕ ਦਾ ਨਾਮ ਨਵਾਂ ਮੁਕੱਦਰ ਵੀ ਬਣਾ ਦਿੰਦਾ ਹੈ ਮਾਲਕ ਦੇ ਨਾਮ ਦਾ ਸਿਮਰਨ ਇਨਸਾਨ ਨੂੰ ਤਾਕਤ ਦਿੰਦਾ ਹੈ, ਹਿੰਮਤ, ਹੌਂਸਲਾ ਦਿੰਦਾ ਹੈ, ਜਿਸ ਨਾਲ ਇਨਸਾਨ ਪਹਾੜ ਵਰਗੇ ਭਿਆਨਕ ਕਰਮ ਨੂੰ ਵੀ ਕੰਕਰ ਵਿੱਚ ਬਦਲ ਦਿੰਦਾ ਹੈ ਅਤੇ ਕੰਕਰ ਦੀ ਰੜਕ ਵੀ ਮਹਿਸੂਸ ਨਹੀਂ ਹੁੰਦੀ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ ’ਤੇ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣੇ ਪੜ੍ਹੋ

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਓਮ, ਹਰਿ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੀ ਭਗਤੀ ਵਿੱਚ ਨਾਮ ਜਪਣ ‘ਚ ਜੋ ਆਨੰਦ, ਲੱਜਤ ਆਉਂਦੀ ਹੈ, ਉਹ ਦੁਨੀਆ ਦੀ ਕਿਸੇ ਵੀ ਚੀਜ਼ ਵਿੱਚ ਨਹੀਂ ਹੈ ਜਿਸ ਤਰ੍ਹਾਂ ਧੁੱਪ ਵਿੱਚ ਜਾਣ ਨਾਲ ਪਤਾ ਚਲਦਾ ਹੈ ਕਿ ਧੁੱਪ ਕਿੰਨੀ ਗਰਮ ਹੈ ਅਤੇ ਸਰਦੀਆਂ ਵਿੱਚ ਇਹੀ ਧੁੱਪ ਚੰਗੀ ਲੱਗਦੀ ਹੈ ਹਵਾ ਸਰੀਰ ਨਾਲ ਟਕਰਾਉਂਦੀ ਹੈ ਤਾਂ ਪਤਾ ਚਲਦਾ ਹੈ ਕਿ ਹਵਾ ਗਰਮ ਹੈ ਜਾਂ ਠੰਡੀ ਹੈ ਉਸੇ ਤਰ੍ਹਾਂ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਦਇਆ-ਮਿਹਰ, ਰਹਿਮਤ ਦਾ ਪਤਾ ਉਦੋਂ ਹੀ ਚਲਦਾ ਹੈ, ਜਦੋਂ ਇਨਸਾਨ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰ ਲੈਂਦਾ ਹੈ ਜਾਂ ਉਸ ਨੂੰ ਪਤਾ ਚਲਦਾ ਹੈ, ਜੋ ਦ੍ਰਿੜ ਵਿਸ਼ਵਾਸੀ ਹੋਵੇ ਜਿਸ ਨੂੰ ਸੰਤਾਂ ਦੀਆਂ ਗੱਲ੍ਹਾਂ ‘ਤੇ ਵਿਸ਼ਵਾਸ ਹੋਵੇ ਕਿ ਸੱਚ ਕਹਿ ਰਹੇ ਹਨ, ਇੰਝ ਹੀ ਆਨੰਦ, ਲੱਜਤ ਆਉਂਦੀ ਹੋਵੇਗੀ ਅਤੇ ਉਹ ਇਨਸਾਨ ਉਸ ਆਨੰਦ ਨੂੰ ਪਾਉਣ ਲਈ ਤੜਫ਼ ਜਾਂਦਾ ਹੈ, ਵਿਆਕੁਲ ਹੋ ਜਾਂਦਾ ਹੈ ਫਿਰ ਇਨਸਾਨ ਸਿਮਰਨ ਕਰਨ ਲੱਗ ਜਾਂਦਾ ਹੈ।

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੀ ਫ਼ਰਮਾਉਂਦੇ ਸਨ ਕਿ ਕੀ ਘੋਲ ਕੇ ਖੁਆਈਏ, ਜਿਸ ਨਾਲ ਆਦਮੀ ਦੀ ਅਕਲ ਸਿੱਧੀ ਹੋ ਜਾਵੇ, ਮਨ ਤੋਂ ਛੁਟਕਾਰਾ ਹੋ ਜਾਵੇ ਤਾਂ ਉਹ ਘੋਲ ਕੇ ਪਿਲਾਉਣ ਵਾਲੀ ਚੀਜ਼ ਵੀ ਰਾਮ ਦਾ ਨਾਮ ਹੈ ਜੇਕਰ ਨਾਮ ਦਾ ਸਿਮਰਨ ਕਰੋ ਤਾਂ ਸੱਚ-ਝੂਠ ਦਾ ਪਤਾ ਲੱਗਦਾ ਹੈ ਅੰਦਰ ਦੀ ਸਫ਼ਾਈ ਹੁੰਦੀ ਹੈ ਅਤੇ ਇਨਸਾਨ ਹੌਲੀ-ਹੌਲੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦੇ ਨਾਮ ਦਾ ਸਿਮਰਨ ਲਗਾਤਾਰ ਕਰਨਾ ਚਾਹੀਦਾ ਜਿਸ ਤਰ੍ਹਾਂ ਖਾਣਾ-ਪੀਣਾ ਜ਼ਰੂਰੀ ਹੈ, ਉਸੇ ਤਰ੍ਹਾਂ ਰਾਮ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਪ੍ਰਭੂ ਦੇ ਨਾਮ ਨਾਲ ਹੀ ਆਤਮਿਕ ਸ਼ਾਂਤੀ ਆਉਂਦੀ ਹੈ ਪ੍ਰਭੂ ਦੇ ਨਾਮ ਨਾਲ ਆਤਮਾ ਨੂੰ ਖੁਰਾਕ ਮਿਲਦੀ ਹੈ ਅਤੇ ਆਤਮਾ ਬਲਵਾਨ ਹੁੰਦੀ ਚਲੀ ਜਾਂਦੀ ਹੈ ਇਸ ਲਈ ਪ੍ਰਭੂ ਦਾ ਨਾਮ ਜਪਣਾ ਕਦੇ ਮਜ਼ਾਕ  ‘ਚ ਵੀ ਨਾ ਛੱਡੋ ਇਹ ਨਾ ਸੋਚੋ ਕਿ ਇਸ ਨਾਲ ਕੀ ਹੁੰਦਾ ਹੈ, ਕਿਉਂਕਿ ਸਭ ਕੁਝ ਇਸੇ ਨਾਲ ਤਾਂ ਹੀ ਹੁੰਦਾ ਹੈ ਜੋ ਪ੍ਰਭੂ ਦਾ ਨਾਮ ਜਪਦੇ ਹਨ, ਉਨ੍ਹਾਂ ਦੇ ਪਾਪ-ਕਰਮ ਕੱਟ ਜਾਂਦੇ ਹਨ ਅਤੇ ਇਨਸਾਨ ਪਾਪ-ਕਰਮਾਂ ਨਾਲ ਖਾਲੀ ਹੋ ਕੇ ਮਾਲਕ ਦੀ ਦਇਆ-ਮੇਹਰ, ਦਰਸ਼-ਦੀਦਾਰ ਦੇ ਕਾਬਲ ਜਲਦੀ ਤੋਂ ਜਲਦੀ ਬਣਦਾ ਚਲਿਆ ਜਾਂਦਾ ਹੈ। (Dera Sacha Sauda)