ਮੰਦੀ ਨਾਲ ਨਜਿੱਠਣ ਲਈ ਵੱਡੇ ਐਲਾਨ

Big Announcement, Dealing, with Depression

ਸ਼ੇਅਰ ਬਜ਼ਾਰ ਤੋਂ ਸਰਚਾਰਜ ਹਟਾਉਣ ਸਮੇਤ ਲਏ ਦਸ ਫੈਸਲੇ | Big Announcement

  • ਲੋਨ ਬਿਨੈ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ | Big Announcement
  • ਲੋਨ ਖਤਮ ਹੋਣ ਤੋਂ ਬਾਅਦ ਸਿਕਿਊਰਟੀ ਸਬੰਧੀ ਦਸਤਾਵੇਜ ਬੈਂਕਾਂ ਨੂੰ 15 ਦਿਨਾਂ ਅੰਦਰ ਦੇਣ ਪੈਣਗੇ | Big Announcement

ਨਵੀਂ ਦਿੱਲੀ (ਏਜੰਸੀ)। ਆਰਥਿਕ ਸਥਿਤੀ ਸਬੰਧੀ ਹੋ ਰਹੀ ਸਰਕਾਰ ਦੀ ਆਲੋਚਨਾ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਆਰਥਿਕ ਮੰਦੀ ਨਾਲ ਨਜਿੱਠਣ?ਲਈ ਸ਼ੇਅਰ ਬਜ਼ਾਰ ਤੋਂ ਸਰਚਾਰਜ ਹਟਾਉਣ ਸਮੇਤ ਦਸ ਵੱਡੇ ਫੈਸਲੇ ਲਏ ਸਰਕਾਰ ਨੇ ਇਹ ਫੈਸਲੇ ਨੀਤੀ ਕਮਿਸ਼ਨ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਵੱਲੋਂ ਦੇਸ਼ ਅੰਦਰ ਭਾਰੀ ਮੰਦੀ ਦੇ ਬਿਆਨ ਤੋਂ ਬਾਅਦ ਲਏ ਹਾਲਾਂਕਿ ਰਾਜੀਵ ਕੁਮਾਰ ਨੇ ਬਾਅਦ ‘ਚ ਸਫ਼ਾਈ ਦਿੰਦਿਆਂ ਦੇਸ਼ ‘ਚ ਕਿਸੇ ਤਰ੍ਹਾਂ ਦੀ ਮੰਦੀ ਤੋਂ ਇਨਕਾਰ ਕੀਤਾ ਸੀਤਾ ਰਮਣ ਨੇ ਰਾਜੀਵ ਕੁਮਾਰ ਦੇ ਬਿਆਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਜਿੱਥੇ ਮਹੱਤਵਪੂਰਨ ਫੈਸਲੇ ਲਏ ਉੱਥੇ ਆਰਥਿਕ ਮੰਦੀ ਨੂੰ ਵੀ ਨਕਾਰ ਦਿੱਤਾ ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਅਰਥਵਿਵਸਥਾ ਦੇ ਖੇਤਰ ‘ਚ ਹਲਚਲ ਦੇ ਬਾਵਜ਼ੂਦ ਭਾਰਤ ਦੀ ਆਰਥਿਕ ਸਥਿਤੀ ਬਿਹਤਰ ਹੈ।

ਸ੍ਰੀਮਤੀ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੁਨੀਆ ਭਰ ‘ਚ ਆਰਥਿਕ ਖੇਤਰ ‘ਚ ਅਸਥਿਰਤਾ ਦਾ ਮਾਹੌਲ ਹੈ ‘ਵਪਾਰ ਜੰਗ’ ਦੀ ਵਜ੍ਹਾ ਨਾਲ ਕਈ ਦੇਸ਼ਾਂ ‘ਚ ਅਰਥਵਿਵਸਥਾ ਦੀ ਹਾਲਤ ਅਸਥਿਰ ਹੈ ਇਨ੍ਹਾਂ ਸਭ ਹਾਲਾਤਾਂ ਦੇ ਬਾਵਜ਼ੂਦ ਭਾਰਤ ਦੀ ਅਰਥਵਿਵਸਥਾ ਬਿਹਤਰ ਸਥਿਤੀ ‘ਚ ਹੈ ਭਾਰਤ ਹੁਣ ਵੀ ਸਭ ਤੋਂ ਤੇਜ਼ ਗਤੀ ਨਾਲ ਵਧ ਰਹੀ ਅਰਥਵਿਵਸਥਾ ਹੈ ਉਨ੍ਹਾਂ ਕਿਹਾ ਕਿ ਚੀਨ, ਅਮਰੀਕਾ, ਜਰਮਨੀ ਵਰਗੇ ਦੇਸ਼ਾਂ ਦੇ ਮੁਕਾਬਲੇ ਵੀ ਸਾਡੀ ਵਿਕਾਸ ਦਰ ਜ਼ਿਆਦਾ ਹੈ ਸਰਕਾਰ ਦੇ ਏਜੰਡੇ ‘ਚ ਆਰਥਿਕ ਸੁਧਾਰ ਸਭ ਤੋਂ ਉੱਪਰ ਹੈ ਤੇ ਇਨ੍ਹਾਂ ਸੁਧਾਰਾਂ ਦੀ ਪ੍ਰਕਿਰਿਆ 2014 ਤੋਂ ਲਗਾਤਾਰ ਜਾਰੀ ਹੈ।

ਦੇਸ਼ ‘ਚ ਕਾਰੋਬਾਰ ਕਰਨਾ ਸੌਖਾ ਹੋਇਆ ਹੈ ਵਿੱਤ ਮੰਤਰੀ ਨੇ ਪੂੰਜੀ ਬਜ਼ਾਰ ‘ਚ ਨਿਵੇਸ਼ ਉਤਸ਼ਾਹਿਤ ਕਰਨ ਲਈ ਸ਼ੇਅਰਾਂ ਦੇ ਟਰਾਂਸਫਰ ਨਾਲ ਪ੍ਰਾਪਤ ਲੰਮੇ ਸਮੇਂ ਤੇ ਥੋੜ੍ਹੇ ਸਮੇਂ ਪੂੰਜੀ ਲਾਭ ‘ਤੇ ਵਧਾਇਆ ਗਿਆ ਚਾਰਜ ਵਾਪਸ ਲੈਣ ਦਾ ਐਲਾਨ ਕੀਤਾ ਓਧਰ ਦੇਸ਼ ਦੀ ਅਰਥਵਿਵਸਥਾ ਸਬੰਧੀ ਨੀਤੀ ਕਮਿਸ਼ਨ ਦੇ ਉਪਾਅਧਿਕਸ ਰਾਜੀਵ ਕੁਮਾਰ ਨੇ ਕਿਹਾ ਕਿ ਹਾਲੇ ਦੇਸ਼ ਦੇ ਫਾਈਨੈਂਸ਼ਲ ਤੋਂ ਕਟਰ ਦੀ ਹਾਲਤ ਇਹ ਹੈ ਕਿ ਕੋਈ ਵਿੱਤ ਮੰਤਰੀ ਨੇ ਵੀ, ਕਿਸੇ ‘ਤੇ ਵੀ ਭਰੋਸਾ ਨਹੀਂ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 70 ਸਾਲਾਂ ‘ਚ ਸਭ ਤੋਂ ਖਰਾਬ ਦੌਰ ‘ਚ ਹੈ ਹਾਲਾਂਕਿ ਇਸ ‘ਤੇ ਉਨ੍ਹਾਂ ਟਵੀਟ ਕਰਕੇ ਸਫਾਈ ਵੀ ਦਿੱਤੀ ਹੈ। (Big Announcement)

ਵਿੱਤ ਮੰਤਰੀ ਨੇ ਕੀਤੇ ਵੱਡੇ ਐਲਾਨ

  1. ਰੇਪੋ ਰੇਟ ਘੱਟ ਹੁੰਦੇ ਹੀ ਵਿਆਜ ਦਰਾਂ ਘੱਟ ਹੋਣਗੀਆਂ
  2. ਵਿਆਜ਼ ਘਟੇਗਾ ਤਾਂ ਈਐਮਆਈ ਘੱਟ ਹੋਵੇਗੀ
  3. ਬੈਂਕਾਂ ਨੂੰ ਵਿਆਜ਼ ਦਰਾਂ ‘ਚ ਕਮੀ ਦਾ ਫਾਇਦਾ ਲੋਕਾਂ ਨੂੰ ਦੇਣਾ ਹੋਵੇਗਾ
  4. ਡੀਐਮ ਅਕਾਊਂਟ ਲਈ ਅਧਾਰ ਮੁਕਤ ਕੇਵਾਈਸੀ ਹੋਵੇਗੀ
  5. ਵਾਹਨ ਖਰੀਦ ਵਧਾਉਣ ਲਈ ਸਰਕਾਰ ਕਈ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ
  6. 31 ਮਾਰਚ 2020 ਤੱਕ ਖਰੀਦੇ ਗਏ ਬੀਐਸ-4 ਵਾਹਨ ਹੋਣਗੇ ਵੈਲਿਡ
  7. ਈਵੀ ਤੇ ਬੀਐਸ-4 ਗੱਡੀਆਂ ਦੀ ਰਜਿਸਟਰੇਸ਼ਨ ਜਾਰੀ ਰਹੇਗੀ
  8. ਵਨ ਟਾਈਮ ਰਜਿਸਟਰੇਸ਼ਨ ਫੀਸ ਨੂੰ ਜੂਨ 2020 ਤੱਕ ਲਈ ਵਧਾ ਦਿੱਤਾ ਗਿਆ ਹੈ