ਚੰਡੀਗੜ੍ਹ ‘ਚ ਪਿਆ ਮੀਂਹ, ਠੰਢ ਵਧੀ

ਚੰਡੀਗੜ੍ਹ ‘ਚ ਹਲਕੀ ਬੂੰਦਾਬਾਂਦੀ ਕਾਰਨ ਵਧੀ ਠੰਢ

ਚੰਡੀਗੜ੍ਹ/ਮੁਹਾਲੀ (ਐੱਮ ਕੇ ਸ਼ਾਇਨਾ) ਟ੍ਰਾਈਸਿਟੀ ਵਿੱਚ ਵੀਰਵਾਰ ਸਵੇਰ ਦੀ ਸ਼ੁਰੂਆਤ ਹਲਕੀ ਬਾਰਿਸ਼ ਨਾਲ ਹੋਈ। ਚੰਡੀਗੜ੍ਹ ਮੋਹਾਲੀ ਪੰਚਕੂਲਾ ‘ਚ ਸਾਰਾ ਦਿਨ ਤੋਂ ਹੀ ਰੁਕ-ਰੁਕ ਕੇ ਕਿਣਮਿਣ ਕਿਣਮਿਣ ਬਾਰਿਸ਼ ਹੁੰਦੀ ਰਹੀ। ਵਧਦੀ ਠੰਢ ਕਾਰਨ ਮਜਬੂਰੀ ਵੱਸ ਕੰਮਾਂ ਕਾਰਾਂ ਤੇ ਨਿਕਲੇ ਲੋਕਾਂ ਦੁਆਰਾ ਚਾਹ ਦੀਆਂ ਦੁਕਾਨਾਂ ’ਤੇ ਭੀੜ ਲੱਗੀ ਨਜ਼ਰ ਆਈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਨਵੇਂ ਸਾਲ ਤੋਂ ਪਹਿਲਾਂ ਠੰਢ ਹੋਰ ਵਧਣ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ 31 ਦਸੰਬਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਰਿਆਣਾ ਪੰਜਾਬ ਵਿੱਚ ਠੰਢ ਲਗਾਤਾਰ ਵਧਣ ਅਤੇ ਪਹਾੜਾਂ ‘ਤੇ ਬਰਫਬਾਰੀ ਹੋਣ ਦੀ ਵੀ ਚਰਚਾ ਹੈ। ਪਹਾੜਾਂ ‘ਤੇ ਬਰਫਬਾਰੀ ਅਤੇ ਮੀਂਹ ਨਾਲ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ।

 ਕਸ਼ਮੀਰ ਵਿੱਚ ਤਾਪਮਾਨ ਮਾਇਨਸ ਵਿੱਚ

ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ -3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਹਿਲਗਾਮ ‘ਚ ਘੱਟੋ-ਘੱਟ ਤਾਪਮਾਨ -5.7 ਡਿਗਰੀ ਦਰਜ ਕੀਤਾ ਗਿਆ। ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ -3.5 ਡਿਗਰੀ ਦਰਜ ਕੀਤਾ ਗਿਆ। ਕਸ਼ਮੀਰ ਵਿੱਚ ਚਿੱਲਾ-ਕਲਾਂ ਦਾ ਸੀਜ਼ਨ ਚੱਲ ਰਿਹਾ ਹੈ। 21 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਸੀਜ਼ਨ 31 ਜਨਵਰੀ ਨੂੰ ਖਤਮ ਹੋਵੇਗਾ। ਇਹ 40 ਦਿਨ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰ ਵਿੱਚ ਸਭ ਤੋਂ ਠੰਢੇ ਦਿਨਾਂ ਵਿੱਚ ਗਿਣੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ