ਕੁਆਲੀਫਾਇਰ ਚਾਰਡੀ ਨੇ ਮੇਦਵੇਦੇਵ ਨੂੰ ਕੀਤਾ ਬਾਹਰ

Qualifier, Chardi , Struck , Medvedev

ਪੇਰਿਸ ਮਾਰਸਟਰਸ ਟੇਨਿਸ ਟੂਰਨਾਮੈਂਟ

ਏਜੰਸੀ/ਪੇਰਿਸ। ਫਰਾਂਸ ਦੇ ਕੁਆਲੀਫਾਇਰ ਜੇਰੇਸੀ ਚਾਰਡੀ ਨੇ ਸਨਸਨੀਖੇਜ ਪ੍ਰਦਸ਼ਨ ਕਰਦੇ ਹੋਏ ਚੌਥੀ ਸੀਡ ਰੂਸ ਦੇ ਡੇਨਿਡ ਮੇਦਵੇਦੇਵ ਨੂੰ ਤਿੰਨ ਸੈਟਾਂ ‘ਚ 4-6, 6-2, 6-2 ਨਾਲ ਹਰਾ ਕੇ ਪੇਰਿਸ ਮਾਰਸਟਰਸ ਟੇਨਿਸ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਮੇਦਵੇਦੇਵ ਨੂੰ ਪਹਿਲੇ ਰਾਊਂਡ ‘ਚ ਬਾਈ ਮਿਲੀ ਸੀ ਅਤੇ ਦੂਜੇ ਰਾਊਂਡ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਚਾਰਡੀ ਨੇ ਪਹਿਲਾ ਸੈਟ ਹਾਰਨ ਤੋਂ ਬਾਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈਟ ਜਿੱਤੇ ਜੋਰਦਾਰ ਹਿੰਟਿੰਗ ਕਰਨ ਵਾਲੇ ਚਾਰਡੀ ਨੇ ਤੀਜੇ ਸੈਟ ‘ਚ 13 ਅੰਕਾਂ ਦੇ ਸੱਤਵੇਂ ਗੇਮ ‘ਚ ਬਰੇਕ ਹਾਸਲ ਕੀਤਾ ਅਤੇ ਫਿਰ ਫੈਸਲਾਕੁੰਨ ਸੈਟ 6-4 ਨਾਲ ਜਿੱਤ ਕੇ ਤੀਜੇ ਦੌਰ ‘ਚ ਜਗ੍ਹਾ ਬਣਾ ਲਈ ਰੂਸੀ ਖਿਡਾਰੀ ਯੂਐਸ ਓਪਨ ਦੇ ਫਾਇਨਲ ‘ਚ ਸਪੇਨ ਦੇ ਰਾਫ਼ੇਲ ਨਡਾਲ ਤੋਂ ਹਾਰਨ ਤੋਂ ਬਾਦ ਲਗਾਤਾਰ ਨੂੰ ਜਿੱਤ ਹਾਸਲ ਕਰਕੇ ਇਸ ਟੂਰਨਾਮੈਂਟ ‘ਚ ਉੱਤਰੇ ਸਨ ਸਿਨਸਿਨਾਟੀ ਅਤੇ ਸੰਘਾਈ ਚੈਂਪੀਅਨ ਮੇਦਵੇਦੇਵ ਨੇ ਏਟੀਪੀ ਮਾਸਟਰ 1000 ਟੂਰਨਾਮੈਂਟ ‘ਚ ਆਪਣੇ ਪਿਛਲੇ 11 ਮੈਚ ਜਿੱਤੇ ਸਨ ਪਰ 32 ਸਾਲਾਂ ਚਾਰਡੀ ਨੇ 15 ਬਰੇਕ ਅੰਕਾਂ ‘ਚੋਂ 14 ਬਚਾਉਂਦੇ ਹੋਏ ਪਹਿਲੀ ਵਾਰ ਪੇਰਿਸ ਮਾਸਟਰਸ ਤੇ ਤੀਜੇ ਦੌਰ ‘ਚ ਜਗ੍ਹਾ ਬਣਾਈ ਚਾਰਡੀ 10ਵੀਂ ਵਾਰ ਇਸ ਟੂਰਨਾਮੈਂਟ ‘ਚ ਖੇਡ ਰਹੇ ਹਨ ।

ਦੂਜੇ ਦੌਰ ਦੇ ਹੋਰ ਮੈਚਾਂ ‘ਚ ਜਰਮਨੀ ਦੇ ਜਾਨ ਡੇਨਾਰਡ ਸਟਰਾਕ ਨੇ ਅੱਠਵੀਂ ਸੀਡ ਰੂਸ ਦੇ ਕਾਰੇਨ ਖਾਚਾਨੋਵ ਨੂੰ 7-6, 3-6, 7-5 ਨਾਲ ਹਰਾ ਦਿੱਤਾ ਜਦੋਂ ਕਿ ਛੇਵੀਂ ਸੀਡ ਜਰਮਨੀ ਦੇ ਅਲੈਕਜੇਂਡਰ ਜਵੇਰੇਵ ਨੇ ਸਪੇਨ ਦੇ ਫਰਨਾਰਡੋ ਵਰਦਾਸਕੋ ਨੂੰ 6-1, 6-3 ਨਾਲ ਹਰਾ ਕੇ ਤੀਜੇ ਦੌਰ ‘ਚ ਜਗ੍ਹਾ ਬਣਾ ਲਈ ਮਾਲਦੋਵਾ ਦੇ ਰਾਡੂ ਐਲਬੋਟ ਨੇ ਇੱਟਲੀ ਦੇ ਆਂਦਰੇਯਸ ਸੇਪੀ ਨੂੰ 7-6, 7-6 ਨਾਲ ਹਰਾਇਆ ਟੂਰਨਾਮੈਂਟ ‘ਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬਿਆ ਦੇ ਨੋਵਾਕ ਜੋਕੋਵਿਚ ਅਤੇ ਨੰਬਰ ਦੋ ਸਪੇਨ ਦੇ ਰਾਫ਼ੇਲ ਨਡਾਲ ਨੂੰ ਪਹਿਲੇ ਰਾਊਂਡ ‘ਚ ਬਾਈ ਮਿਲੀ ਹੈ ਦੋਵੇਂ ਖਿਡਾਰੀਆਂ ਦੀ ਨਿਗ੍ਹਾ ਸਾਲ ਦਾ ਸਮਾਪਨ ਨੰਬਰ ਇੱਕ ਦੇ ਰੂਪ ‘ਚ ਕਰਨ ‘ਤੇ ਲੱਗੀ ਹੈ ਨਡਾਲ ਜੇਕਰ ਪੇਰਿਸ ‘ਚ ਖਿਤਾਬ ਜਿੱਤਦੇ ਹਨ ਤਾਂ ਉਹ ਪੰਜਵੀਂ ਵਾਰ ਸਾਲ ਦਾ ਸਮਾਪਨ ਨੰਬਰ ਇੱਕ ਦੇ ਰੂਪ ‘ਚ ਕਰਨਗੇ ਜੋਕੋਵਿਚ ਦੀਆਂ ਨਿਗਾਹਾਂ ਵੀ ਰਿਕਾਰਡ ਛੇਵੀ ਬਾਰ ਸਾਲ ਦੀ ਸਮਾਪਤੀ ਸਿਖਰ ਦੀ ਰੈਕਿੰਗ ਦੇ ਖਿਡਾਰੀ ਦੇ ਤੌਰ ‘ਤੇ ਕਰਨ ‘ਤੇ ਟਿੱਕੀਆਂ ਹਨ ਅਮਰੀਕਾ ਦੇ ਪੀਟ ਸਮਪ੍ਰਰਾਸ ਹੀ ਇੱਕੋ ਇੱਕ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੇ ਕਰੀਅਰ ‘ਚ ਛੇ ਵਾਰ ਸਿਖਰ ‘ਤੇ ਸਮਾਪਤੀ ਨੰਬਰ ਇੱਕ ਖਿਡਾਰੀ ਦੇ ਤੌਰ ‘ਤੇ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।