ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

Senior, Punjab, Wrestling, Championship ,Starts

ਸੁਖਜੀਤ ਮਾਨ/ਜਲੰਧਰ।  51ਵੀਂ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਮਹਿਲ ਸਿੰਘ ਭੁੱਲਰ ਇੰਡੋਰ ਸਟੇਡੀਅਮ ਪੀਏਪੀ ਜਲੰਧਰ ਵਿਖੇ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਸਾਬਕਾ ਡੀਜੀਪੀ ਪੰਜਾਬ ਮਹਿਲ ਸਿੰਘ ਭੁੱਲਰ ਨੇ ਕੀਤਾ ਪੰਜਾਬ ਕੁਸਤੀ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗਰੀਕੋ ਰੋਮਨ ਸਟਾਈਲ ਅਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ 250 ਲੜਕੇ ਅਤੇ ਲੜਕੀਆਂ ਪਹਿਲਵਾਨ ਹਿੱਸਾ ਲੈ ਰਹੇ ਹਨ। Championship

ਅੱਜ ਲੜਕਿਆਂ ਦੇ ਗਰੀਕੋ ਰੋਮਨ ਮੁਕਾਬਲਿਆਂ ਦੇ 55 ਕਿੱਲੋ ਭਾਰ ਵਰਗ ‘ਚੋਂ ਮਨੋਹਰ ਸਿੰਘ ਫਰੀਦਕੋਟ ਪਹਿਲੇ, ਹਰਦੀਪ ਸਿੰਘ ਮਾਨਸਾ ਦੂਜੇ ਅਤੇ ਅਮਿਤ ਅੰਮ੍ਰਿਤਸਰ ਤੀਜੇ ਸਥਾਨ ਸਥਾਨ ‘ਤੇ ਰਿਹਾ 60 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ‘ਚ ਅਕਾਸ਼ ਅੰਮ੍ਰਿਤਸਰ ਪਹਿਲੇ, ਸਮਸ਼ੇਰ ਸਿੰਘ ਫਰੀਦਕੋਟ ਦੂਜੇ ਅਤੇ ਰਾਜਬੀਰ ਸਿੰਘ ਅਤੇ ਤਾਹਿਰ ਐਸਏਐਸ ਨਗਰ ਤੀਜੇ ਸਥਾਨ ‘ਤੇ ਰਹੇ ਲੜਕੀਆਂ ਦੇ 76 ਕਿੱਲੋ ਭਾਰ ਵਰਗ ‘ਚ ਗੁਰਸ਼ਰਨਪ੍ਰੀਤ ਕੌਰ ਕਪੂਰਥਲਾ ਪਹਿਲੇ, ਨਵਜੋਤ ਕੌਰ ਮੋਗਾ ਦੂਜੇ ਅਤੇ ਰਾਧਿਕਾ ਸੰਗਰੂਰ ਤੀਜੇ ਸਥਾਨ ‘ਤੇ ਰਹੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।