ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤੇ ਸਖ਼ਤ ਹੁਕਮ ਜਾਰੀ, ਲਿਖੀ ਚਿੱਠੀ

Punjab School Education Board

ਲੁਧਿਆਣਾ। ਜ਼ਿਲ੍ਹਾ ਸਕੂਲ ਸਿੱਖਿਆ ਵਿਭਾਗ (Punjab School Education Board) ਵੱਲੋਂ ਪੀਐੱਸਈਬੀ ਪ੍ਰੀਖਿਆਵਾਂ ਦੀ ਉੱਤਰ ਕਾਪੀ ਦੀ ਚੈਕਿੰਗ ਕਰ ਰਹੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਵਿਭਾਗੀ ਸੈਮੀਨਾਰਾਂ ’ਚ ਲਾਏ ਜਾਣ ਦਾ ਪੀਐੱਸਈਬੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਲੜੀ ਤਹਿਤ ਬੋਰਡ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਇਸ ਤਰ੍ਹਾਂ ਨਾ ਕਰਨ ਦਾ ਸੁਝਾਅ ਦਿੱਤਾ ਹੈ।

ਬੋਰਡ ਦੇ ਡਿਪਟੀ ਸੈਕਟਰੀ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਦੀ ਉੱਤਰ ਕਾਪੀ ਦੀ ਚੈਕਿੰਗ ਦਾ ਕੰਮ ਚੱਲ ਰਿਹਾ ਹੈ ਪਰ ਫੀਲਡ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਮਾਰਕਿੰਗ ਕੇਂਦਰਾਂ ’ਚ ਉੱਤਰ ਕਾਪੀ ਚੈੱਕ ਕਰਨ ਲਈ ਲਾਈ ਗਈ ਹੈ ਉਨ੍ਹਾਂ ’ਚੋਂ ਕਈਆਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਭਾਗੀ ਸੈਮੀਨਾਰਾਂ ’ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਜਾ ਰਹੇ ਹਨ। (Punjab School Education Board)

Also Read : ਪੰਜਾਬ ਦੇ ਸਾਰੇ ਸੁਰੱਖਿਆ ਮੁਲਾਜ਼ਮ ਆਉਣਗੇ ਵਾਪਸ, ਚੋਣ ਕਮਿਸ਼ਨ ਚੁੱਕਣ ਜਾ ਰਿਹੈ ਵੱਡਾ ਕਦਮ

ਇਸ ਤਰ੍ਹਾਂ ਕਰਨ ਨਾਲ ਬੋਰਡ ਪ੍ਰੀਖਿਆਵਾਂ ਦੀ ਚੈਕਿੰਗ ਦਾ ਕੰਮ ਲੇਟ ਹੋ ਰਿਹਾ ਹੈ, ਜਿਸ ਨਾਲ ਬੋਰਡ ਨਤੀਜਾ ਦੇਰੀ ਨਾਲ ਐਲਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਨੂੰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਮਾਰਕਿੰਗ ਲਈ ਲਾਏ ਗਏ ਮੁਲਾਜ਼ਮਾਂ ਦੀਆਂ ਡਿਊਟੀਆਂ ਸਬੰਧਤ ਸੈਮੀਨਾਰ ਜਾਂ ਕਿਸੇ ਹੋਰ ਕਾਰਜ ’ਚ ਨਾ ਲਾਈਆਂ ਜਾਣ।