ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ‘ਚ ਛੁੱਟੀਆਂ ਦਾ ਐਲਾਨ, ਨਿਬੇੜ ਲਓ ਆਪਣੇ ਕੰਮ-ਧੰਦੇ

Holiday

ਹੋਲੀ ਕਾਰਨ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ | Holiday

ਨਵੀਂ ਦਿੱਲੀ (ਏਜੰਸੀ)। ਪੂਰੇ ਦੇਸ਼ ਭਰ ’ਚ ਹੋਲੀ ਦਾ ਤਿਊਹਾਰ ਨੇੜੇ ਹੈ। ਇਸ ਵਾਰ ਹੋਲੀ ਦਾ ਤਿਊਹਾਰ 25 ਮਾਰਚ 2024 ਨੂੰ ਮਨਾਇਆ ਜਾਵੇਗਾ। ਇਸ ਤਿਉਹਾਰ ’ਤੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਬੈਂਕਾਂ ’ਚ ਛੁੱਟੀਆਂ ਰਹਿਣਗੀਆਂ। ਇਸ ਦੇ ਨਾਲ ਹੀ ਮਾਰਚ ਮਹੀਨੇ ਦਾ ਚੌਥਾ ਸ਼ਨਿੱਚਰਵਾਰ ਹੋਣ ਕਾਰਨ 23 ਮਾਰਚ ਤੇ 24 ਮਾਰਚ ਐਤਵਾਰ ਨੂੰ ਬੈਂਕਾਂ ’ਚ ਛੁੱਟੀ ਰਹੇਗੀ। ਭਾਵ ਇਸ ਮਹੀਨੇ 23 ਤੋਂ 25 ਮਾਰਚ ਤੱਕ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ। ਗੁੱਡ ਫਰਾਈਡੇ, 29 ਮਾਰਚ ਨੂੰ ਵੀ ਬੈਂਕਾਂ ’ਚ ਛੁੱਟੀ ਰਹੇਗੀ। ਮਾਰਚ ਦੇ ਆਖਰੀ 10 ਦਿਨਾਂ ’ਚ ਭਾਵ 22 ਤੋਂ ਲੈ ਕੇ 31 ਮਾਰਚ ਤੱਕ ਵੱਖ-ਵੱਖ ਥਾਵਾਂ ’ਤੇ ਕੁੱਲ 8 ਦਿਨਾਂ ਤੱਕ ਬੈਂਕਾਂ ’ਚ ਛੁੱਟੀਆਂ ਰਹਿਣਗੀਆਂ। (Holiday)

Also Read : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤੇ ਸਖ਼ਤ ਹੁਕਮ ਜਾਰੀ, ਲਿਖੀ ਚਿੱਠੀ

ਆਨਲਾਈਨ ਬੈਂਕਿੰਗ ਰਾਹੀਂ ਕਰ ਸਕਦੇ ਹੋਂ ਤੁਸੀਂ ਕੰਮ | Holiday

ਦੇਸ਼ ਭਰ ’ਚ ਹੋਲੀ ਦੇ ਤਿਊਹਾਰ ਕਾਰਨ ਬੈਂਕਾਂ ’ਚ ਛੁੱਟੀਆਂ ਰਹਿਣ ਕਾਰਨ ਬੈਂਕ ਤਾਂ ਬੰਦ ਰਹਿਣਗੇ ਪਰ ਤੁਸੀਂ ਛੁੱਟੀਆਂ ਹੋਣ ਦੇ ਬਾਵਜ਼ੂਦ ਵੀ ਬੈਂਕ ਦਾ ਕੰਮ ਆਨਲਾਈਨ ਤਰੀਕੇ ਨਾਲ ਕਰ ਸਕਦੇ ਹੋਂ। ਜਿਸ ਵਿੱਚ ’ਚ ਇੱਕ ਰਾਹ ਏਟੀਐੱਮ ਦਾ ਵੀ ਹੈ। ਤੁਸੀਂ ਏਟੀਐੱਮ ਰਾਹੀਂ ਵੀ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋਂ ਜਾਂ ਹੋਰ ਕੰਮ ਕਰ ਸਕਦੇ ਹੋਂ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ ’ਤੇ ਕੋਈ ਅਸਰ ਨਹੀਂ ਪਵੇਗਾ। (Holiday)

ਮਾਰਚ ਮਹੀਨੇ ਦੌਰਾਨ ਸ਼ੇਅਰ ਬਾਜ਼ਾਰ ’ਚ 9 ਦਿਨਾਂ ਤੱਕ ਕੋਈ ਕਾਰੋਬਾਰ ਨਹੀਂ | Holiday

ਦੇਸ਼ ਭਰ ’ਚ ਹੋਲੀ ਦੇ ਤਿਊਹਾਰ ਕਾਰਨ ਲਗਾਤਾਰ 3 ਦਿਨ ਸ਼ੇਅਰ ਬਾਜਾਰ ’ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਇਹ ਬੈਂਕ 23 ਮਾਰਚ ਤੇ 24 ਮਾਰਚ ਨੂੰ ਸ਼ਨਿੱਚਰਵਾਰ ਤੇ ਐਤਵਾਰ ਹੋਣ ਕਾਰਨ ਬੰਦ ਰਹਿਣਗੇ। 25 ਮਾਰਚ ਨੂੰ ਹੋਲੀ ਕਾਰਨ ਬੈਂਕ ’ਚ ਕੋਈ ਕਾਰੋਬਾਰ ਨਹੀਂ ਹੋਵੇਗਾ। 29 ਮਾਰਚ ਨੂੰ ਗੁੱਡ ਫਰਾਈਡੇ ਨੂੰ ਵੀ ਬਾਜ਼ਾਰ ਬੰਦ ਰਹੇਗਾ। (Holiday)