ਪਾਵਰਕੌਮ ਦੇ ਚੇਅਰਮੈਂਨ ਇੰਜ: ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ

Baldev Singh

ਬਲਦੇਵ ਸਿੰਘ ਸਰਾਂ ਬੇਹੱਦ ਇਮਾਨਦਾਰ ਅਤੇ ਕੰਮ ਪ੍ਰਤੀ ਜਾਨੂੰਨ ਵਾਲੇ ਅਧਿਕਾਰੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਚੇਅਰਮੈਂਨ ਕਮ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ (Baldev Singh) ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਉਂਜ ਬਲਦੇਵ ਸਿੰਘ ਸਰਾਂ ਮੌਜੂਦਾ ਸਮੇਂ ਇਸ ਅਹੁਦੇ ਤੇ ਸਰਕਾਰ ਦੇ ਅਗਲੇ ਹੁਕਮਾਂ ਤੱਕ ਤਾਇਨਾਤ ਸਨ। ਚੇਅਰਮੈਂਨ ਬਲਦੇਵ ਸਿੰਘ ਸਰਾਂ ਬਹੱਦ ਇਮਾਨਦਾਰ ਅਤੇ ਕੰਮ ਪ੍ਰਤੀ ਜਾਨੂੰਨ ਵਾਲੇ ਅਧਿਕਾਰੀ ਹਨ ਅਤੇ ਉਨ੍ਹਾਂ ਵੱਲੋਂ ਪਾਵਰਕੌਮ ਅੰਦਰ ਨਿੱਠ ਕੇ ਕੰਮ ਕੀਤਾ ਗਿਆ ਹੈ।

ਬਲਦੇਵ ਸਿੰਘ ਸਰਾਂ ਦਾ ਕਾਰਜਕਾਲ ਦਸਬੰਰ 2022 ਵਿੱਚ ਖਤਮ ਹੋ ਗਿਆ ਸੀ ਅਤੇ ਹੁਣ ਸਰਕਾਰ ਵੱਲੋਂ ਉਨਾਂ ਤੇ ਮੁੜ ਭਰੋਸਾ ਜਿਤਾਉਂਦਿਆ ਅੱਜ ਇੱਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਕੈਪਟਨ ਸਰਕਾਰ ਸਮੇਤ ਚੰਨੀ ਸਰਕਾਰ ਵੱਲੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਕੀਤਾ ਗਿਆ ਸੀ। ਬਲਦੇਵ ਸਿੰਘ ਸਰਾਂ ਵੱਲੋਂ ਪਾਵਰਕੌਮ ਅੰਦਰ ਗਿ੍ਰਫ਼ਟ ਕਲਚਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਆਉਣ ਵਾਲਾ ਸਮਾਂ ਗਰਮੀ ਅਤੇ ਝੌਨੇ ਦਾ ਹੋਣ ਕਾਰਨ ਪਾਰਵਕੌਮ ਲਈ ਚੁਣੌਤੀ ਭਰਿਆ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।