ਵਿਵਾਦਾਂ ਦਾ ਵਿਸ਼ਾ ਬਣਦਾ ਆ ਰਿਹੈ ਬਲਜਿੰਦਰ ਕੌਰ ਦਾ ਰਾਜਸੀ ਸਫ਼ਰ

Political, journey, BaljinderKaur, Controversy

ਬਠਿੰਡਾ, ਅਸ਼ੋਕ ਵਰਮਾ

ਆਮ ਆਦਮੀ ਪਾਰਟੀ (ਆਪ) ਵੱਲੋਂ ਲੋਕ ਸਭਾ ਹਲਕਾ ਬਠਿੰਡਾ ਲਈ ਐਲਾਨੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦਾ ਰਾਜਸੀ ਸਫਰ ਵਿਵਾਦਾਂ ਭਰਿਆ ਰਿਹਾ ਹੈ ਬਲਜਿੰਦਰ ਕੌਰ ਇਸ ਵੇਲੇ ਤਲਵੰਡੀ ਸਾਬੋ ਤੋਂ ਵਿਧਾਇਕ, ਪਾਰਟੀ ਦੇ ਮੁੱਖ ਬੁਲਾਰੇ ਤੇ ਮਹਿਲਾ ਵਿੰਗ ਦੇ ਆਬਜ਼ਰਵਰ ਦੀ ਜਿੰਮੇਵਾਰੀ ਨਿਭਾ ਰਹੇ ਹਨ ਹਾਲਾਂਕਿ ਇਸ ਦੌੜ ‘ਚ ਹੋਰ ਵੀ ਕਈ ਆਗੂ ਸ਼ਾਮਲ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਸਥਾਨਕ ਹੋਣ ਕਰਕੇ ਉਮੀਦਵਾਰ ਬਣਾਇਆ ਹੈ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ ਤੇ ਪਿੱਛੇ ਜਿਹੇ ਹੀ ਉਨ੍ਹਾਂ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ ਕਿਆਸ ਅਰਾਈਆਂ ਸਨ ਕਿ ਬਲਜਿੰਦਰ ਕੌਰ ਅਗਲੀ ਸਿਆਸੀ ਪਾਰੀ ਮਾਝੇ ਤੋਂ ਸ਼ੁਰੂ ਕਰ ਸਕਦੇ ਹਨ ਪ੍ਰੰਤੂ ਉਨ੍ਹਾਂ ਆਪਣੇ ਇਲਾਕੇ ਨੂੰ ਤਰਜੀਹ ਦਿੱਤੀ ਹੈ ਅੰਗਰੇਜ਼ੀ ਭਾਸ਼ਾ ਵਿੱਚ ਐੱਮਏ ਤੇ ਐਮ. ਫਿਲ ਸਿੱਖਿਆ ਪ੍ਰਾਪਤ ਪ੍ਰੋ. ਬਲਜਿੰਦਰ ਕੌਰ ਆਮ ਆਦਮੀ ਪਾਰਟੀ ‘ਚ ਆਉਣ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਕਾਲਜ ‘ਚ ਪ੍ਰੋਫੈਸਰ ਵਜੋਂ ਪੜ੍ਹਾਉਂਦੇ ਵੀ ਰਹੇ ਹਨ ਪਾਰਟੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ ਸੀ ।

ਉਦੋਂ ਵੀ ਉਨ੍ਹਾਂ ਦੇ ਪਰਿਵਾਰ ਸਬੰਧੀ ਕਈ ਤਰ੍ਹਾਂ ਦੇ ਚਰਚੇ ਛਿੜੇ ਸਨ ਖਾਸ ਤੌਰ ‘ਤੇ ਦੂਹਰੀ ਵੋਟ ਦਾ ਮਾਮਲਾ ਤਾਂ ਹੁਣ ਤੱਕ ਸੁਲਘਦਾ ਆ ਰਿਹਾ ਹੈ ਬਲਜਿੰਦਰ ਕੌਰ ਨੇ ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਤਾਂ ਹਲਕੇ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਰਿਟਰਨਿੰਗ ਅਫਸਰ ਕੋਲ ਵੀ ਦੂਹਰੀ ਵੋਟ ਨੂੰ ਲੈਕੇ ਸ਼ਿਕਾਇਤ ਕੀਤੀ ਸੀ ਇਸ ਸਬੰਧੀ ਹੋਏ ਪ੍ਰਚਾਰ ਦੇ ਬਾਵਜ਼ੂਦ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੂੰ 19293 ਵੋਟਾਂ  ਨਾਲ ਹਰਾ ਦਿੱਤਾ ਸੀ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੁਝ ਦਿਨ ਪਹਿਲਾਂ ਬਲਜਿੰਦਰ ਕੌਰ ‘ਤੇ ਕਥਿਤ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਸਨ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤ ਮੋਹਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਲਪੇਟੇ ‘ਚ ਲਿਆ ਸੀ ਆਮ ਆਦਮੀ ਪਾਰਟੀ ‘ਚ ਜਦੋਂ ਦੁਫੇੜ ਪਿਆ ਸੀ ਤਾਂ ਬਲਜਿੰਦਰ ਕੌਰ ਅਰਵਿੰਦ ਕੇਜਰੀਵਾਲ ਨਾਲ ਡਟੇ ਰਹੇ ਸਨ ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਹੀ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ।

‘ਆਪ’ ਨੇ ਵਲੰਟੀਅਰ ਦੀ ਥਾਂ ਵਿਧਾਇਕਾ ਬਣਾਈ ਖਾਸ

ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸੰਸਦੀ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਆਪਣਾ ਹੀ ਫਾਰਮੂਲਾ ਨਕਾਰ ਦਿੱਤਾ ਹੈ  ਜਦੋਂ ਆਮ ਆਦਮੀ ਪਾਰਟੀ ਹੋਂਦ ‘ਚ ਆਈ ਸੀ ਤਾਂ ਉਦੋਂ ਆਖਿਆ ਗਿਆ ਸੀ ਕਿ ਪਾਰਟੀ ਵਲੰਟੀਅਰਾਂ ‘ਚੋਂ ਹੀ ਉਮੀਦਵਾਰ ਬਣਾਇਆ ਕਰੇਗੀ ਇਸ ਤੋਂ ਪਹਿਲਾਂ ਵੀ ਇਹ ਸਿਧਾਂਤ ਅੱਖੋਂ ਪਰੋਖੇ ਹੁੰਦਾ ਆ ਰਿਹਾ ਹੈ ਤੇ ਐਤਕੀਂ ਵੀ ‘ਆਪ’ ਹਾਈਕਮਾਂਡ ਨੇ ਵਲੰਟੀਅਰਾਂ ਦੀ ਬਲਜਿੰਦਰ ਕੌਰ ਨੂੰ ਹੀ ‘ਖਾਸ’ ਬਣਾ ਦਿੱਤਾ ਹੈ।

ਵੱਡੇ ਘਰਾਣਿਆਂ ਨਾਲ ਟੱਕਰ ਕਰਕੇ ਬਣਾਈ ਵਿਧਾਇਕਾ ਉਮੀਦਵਾਰ

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੈ, ਫਿਰੋਜ਼ਪੁਰ ਤੇ ਪਟਿਆਲਾ ‘ਚ ਜਿਨ੍ਹਾਂ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਹ ਦੋਵੇਂ ਵਲੰਟੀਅਰ ਹੀ ਹਨ ਉਨ੍ਹਾਂ ਕਿਹਾ ਕਿ ਬਠਿੰਡਾ ਹਾਈਪ੍ਰੋਫਾਈਲ ਹਲਕਾ ਹੈ ਤੇ ਮੁਕਾਬਲਾ ਵੀ ਵੱਡੇ ਘਰਾਣਿਆਂ ਨਾਲ ਹੈ, ਜਿਸ ਕਰਕੇ ਉਨ੍ਹਾਂ ਨੂੰ ਟੱਕਰ ਦੇਣ ਵਾਲਾ ਉਮੀਦਵਾਰ ਹੀ ਮੈਦਾਨ ‘ਚ ਉਤਾਰਿਆ ਗਿਆ ਹੈ ਉਨ੍ਹਾਂ ਪ੍ਰੋਫੈਸਰ ਬਲਜਿੰਦਰ ਕੌਰ ਦੀ ਵੋਟ ਆਦਿ ਨੂੰ ਲੈਕੇ ਕੀਤੀ ਜਾ ਰਹੀ ਚਰਚਾ ਨੂੰ ਬੇਬੁਨਿਆਦ ਤੇ ਮਨਘੜਤ ਕਰਾਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।